ਹਰ ਪਿੰਡ ਹਰ ਸ਼ਹਿਰ 'ਚ ਨੇ ਇਸ ਸਾਇਕਲ ਦੇ ਚਰਚੇ
Published : Jul 7, 2020, 1:07 pm IST
Updated : Jul 7, 2020, 1:07 pm IST
SHARE ARTICLE
Wooden Cycle Youth Invention Honsle Di Udari
Wooden Cycle Youth Invention Honsle Di Udari

ਅੱਜ ਦੇ ਸਾਈਕਲ ਲੋਹੇ ਬਣੇ ਹੋਏ ਹਨ ਪਰ ਪਹਿਲਾਂ ਦੇ...

ਚੰਡੀਗੜ੍ਹ: ਸਾਈਕਲ ਦੀ ਗੱਲ ਕੀਤੀ ਜਾਵੇ ਤਾਂ ਇਹ ਮਨੁੱਖ ਦੇ ਜੀਵਨ ਵਿਚ ਵੱਖ ਵੱਖ ਕਿਰਦਾਰ ਨਿਭਾਉਂਦਾ ਹੈ। ਇਸ ਨਾਲ ਕਮਾਈ ਕੀਤੀ ਜਾਂਦੀ ਹੈ, ਇਸ ਲੋਕ ਸ਼ੌਂਕ ਨਾਲ ਵੀ ਚਲਾਉਂਦੇ, ਇਹ ਕਿਸੇ ਦੀ ਮਜ਼ਬੂਰੀ ਵੀ ਹੁੰਦੀ ਤੇ ਇਹ ਸਰਮਾਇਆ ਵੀ ਹੁੰਦਾ ਹੈ।

Wood Cycle Wood Cycle

ਅੱਜ ਦੇ ਸਾਈਕਲ ਲੋਹੇ ਬਣੇ ਹੋਏ ਹਨ ਪਰ ਪਹਿਲਾਂ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਸਾਈਕਲ ਦੀ ਕਾਢ ਬਹੁਤ ਜ਼ਰੂਰੀ ਮੰਨੀ ਜਾਂਦੀ ਸੀ ਤੇ ਉਸ ਤੋਂ ਬਾਅਦ ਇਹ ਕਾਢ ਬਹੁਤ ਸਾਰੇ ਲੋਕਾਂ ਲਈ ਸ਼ੌਂਕ ਵੀ ਬਣਦੀ ਗਈ। ਜੋ ਸ਼ੌਂਕ ਹੁੰਦਾ ਹੈ ਉਹ ਲੋਕਾਂ ਤੋਂ ਕੁੱਝ ਵੀ ਕਰਵਾ ਦਿੰਦਾ ਹੈ। ਅਜਿਹਾ ਹੀ ਇਕ ਸਾਈਕਲ ਦਾ ਸ਼ੌਂਕੀਨ ਸਨਦੀਪ ਹੈ ਜਿਸ ਨੇ ਕਿ ਸਾਈਕਲ ਦੀ ਰੂਪ-ਰੇਖਾ ਹੀ ਬਦਲ ਦਿੱਤੀ।

Wood Cycle Wood Cycle

ਇਸ ਨੂੰ ਲੱਕੜ ਨਾਲ ਤਿਆਰ ਕੀਤਾ ਗਿਆ ਹੈ। ਇਸ ਦੇ ਟਾਇਰਾਂ ਨੂੰ ਛੱਡ ਕੇ ਬਾਕੀ ਜਿੰਨਾ ਵੀ ਸਮਾਨ ਲੱਗਿਆ ਹੈ ਉਹ ਸਾਰਾ ਲੱਕੜ ਦਾ ਹੈ। ਇਸ ਦੀ ਬਣਤਰ ਬਹੁਤ ਹੀ ਆਕਰਸ਼ਿਤ ਹੈ ਤੇ ਇਸ ਦੀ ਮਜ਼ਬੂਤੀ ਲੋਹੇ ਦੇ ਸਾਈਕਲ ਤੋਂ ਕਿਤੇ ਜ਼ਿਆਦਾ ਲਗਦੀ ਹੈ। ਜਦੋਂ ਸਨਦੀਪ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਇਸ ਸਾਈਕਲ ਦੀ ਮਜ਼ਬੂਤੀ ਬਹੁਤ ਜ਼ਿਆਦਾ ਤੇ ਜਦੋਂ ਵੀ ਕਦੇ ਇਸ ਦਾ ਕੋਈ ਵੀ ਹਿੱਸਾ ਟੁੱਟਦਾ ਹੈ ਤਾਂ ਉਸ ਇਕੱਲੇ ਹਿੱਸੇ ਨੂੰ ਬਦਲਿਆ ਜਾ ਸਕਦਾ ਹੈ।

Wood Cycle Wood Cycle

ਇਸ ਸਾਈਕਲ ਨੂੰ ਬਣਾਉਣ ਲਈ ਉਹਨਾਂ ਨੂੰ ਤਕਰੀਬਨ 15 ਦਿਨ ਦਾ ਸਮਾਂ ਲੱਗਿਆ ਹੈ। ਉਹਨਾਂ ਨੇ ਲੱਕੜ ਦੇ ਸਾਈਕਲ ਦੀ ਤਸਵੀਰ ਦੋ ਸਾਲ ਪਹਿਲਾਂ ਫੇਸਬੁੱਕ ਤੇ ਦੇਖੀ ਸੀ ਤੇ ਉਸ ਤੋਂ ਬਾਅਦ ਉਸ ਨੇ ਮਨ ਬਣਾਇਆ ਸੀ ਕਿ ਉਹ ਵੀ ਅਜਿਹਾ ਸਾਈਕਲ ਜ਼ਰੂਰ ਤਿਆਰ ਕਰਨਗੇ। ਇਸ ਸਾਈਕਲ ਦੇ ਖਰਚ ਦੀ ਗੱਲ ਕੀਤੀ ਜਾਵੇ ਤਾਂ ਇਸ ਤੇ ਖਰਚ 5 ਹਜ਼ਾਰ ਤਕ ਆਇਆ ਹੈ।

Sandeep SinghSandeep Singh

ਇਸ ਦੀ ਕੀਮਤ 13 ਹਜ਼ਾਰ ਤਕ ਲਗਾਈ ਜਾ ਸਕਦੀ ਹੈ ਤੇ ਉਹਨਾਂ ਨੂੰ ਇਕ ਆਰਡਰ ਵੀ ਆਇਆ ਸੀ। ਇਸ ਦੇ ਲਈ ਜਿਹੜੀ ਲੱਕੜ ਦੀ ਵਰਤੋਂ ਕੀਤੀ ਗਈ ਹੈ ਉਹ ਟਾਹਲੀ ਦੇ ਦਰਖਤ ਦੀ ਲੱਕੜ ਹੈ। ਇਸ ਸਾਈਕਲ ਤੇ 2 ਲੋਕ ਆਰਾਮ ਨਾਲ ਬੈਠ ਸਕਦੇ ਹਨ।

Wood Cycle Wood Cycle

ਸਨਦੀਪ ਨੇ ਲੋਕਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਅਪਣੀ ਸਿਹਤ ਦਾ ਖਿਆਲ ਰੱਖਣ ਤੇ ਸਾਈਕਲ ਨੂੰ ਅਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਕਿਉਂ ਕਿ ਇਸ ਨਾਲ ਸਿਹਤ ਵੀ ਬਣਦੀ ਹੈ। ਇਸ ਤੇ ਪੈਟਰੋਲ ਅਤੇ ਡੀਜ਼ਲ ਦਾ ਕੋਈ ਖਰਚ ਨਹੀਂ ਆਉਂਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement