
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਬਿਜਲੀ ਸੰਕਟ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਮੰਗ ਕੀਤੀ ਕਿ ਕਾਂਗਰਸ ਸਰਕਾਰ ਬਿਜਲੀ ਸਪਲਾਈ ਦੇ ਕੁਪ੍ਰਬੰਧਨ ਕਾਰਨ ਜਬਰੀ ਲਗਾਏ ਗਏ ਲਾਕਡਾਊਨ ਨਾਲ ਸੂਬੇ ਦੀ ਸਨਅਤ ਨੂੰ ਪੁੱਜੇ ਨੁਕਸਾਨ ਲਈ ਵਿੱਤੀ ਰਾਹਤ ਦੇਵੇ ਅਤੇ ਉਹਨਾਂ ਨੇ ਕੀਤੇ ਵਾਅਦੇ ਅਨੁਸਾਰ ਉਦਯੋਗਿਕ ਸੈਕਟਰ (Industrial sector) ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਸਪਲਾਈ (Power Supply) ਕਰਨ ਲਈ ਵੀ ਆਖਿਆ।
ਹੋਰ ਪੜ੍ਹੋ: ਪਤੀ-ਪਤਨੀ ਨੂੰ ਪਿਆਰ ਪਰਖਣਾ ਪਿਆ ਮਹਿੰਗਾ, ਮਜ਼ਾਕ-ਮਜ਼ਾਕ ‘ਚ ਪੀਤਾ ਜ਼ਹਿਰ, ਪਤਨੀ ਦੀ ਮੌਤ
Sukhbir Badal
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਡੇਢ ਸਾਲਾਂ ਵਿਚ ਕੋਰੋਨਾ ਲਾਕਡਾਊਨ ਕਾਰਨ ਭਾਰੀ ਘਾਟੇ ਝੱਲਣ ਤੋਂ ਬਾਅਦ ਉਦਯੋਗਿਕ ਸੈਕਟਰ ਇਸ ਵੇਲੇ ਸਰਕਾਰ ਵੱਲੋਂ ਜਬਰੀ ਲਗਾਏ ਤਿੰਨ ਦਿਨ ਦੇ ਪਾਵਰ ਲਾਕਡਾਊਨ (Power Lockdown), ਵੱਡੀਆਂ ਸਨਅਤਾਂ ਲਈ ਪੰਜ ਦਿਨ ਦੀ ਬੰਦੀ ਅਤੇ ਇੰਡਸਟਰੀ ਨੂੰ 50 ਫੀਸਦੀ ਦੀ ਦਰ ’ਤੇ ਬਿਜਲੀ ਸਪਲਾਈ ਕਰਨ ਕਾਰਨ ਫਿਰ ਤੋਂ ਮਾਰ ਹੇਠ ਆ ਗਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਸੂਬੇ ਦੇ ਉਦਯੋਗਾਂ ਦਾ ਲੱਕ ਹੀ ਟੁੱਟ ਗਿਆ ਹੈ ਕਿਉਂਕਿ ਉਹ ਰੋਜ਼ਾਨਾ ਹੀ ਕਰੋੜਾਂ ਰੁਪਏ ਦਾ ਘਾਟਾ ਝੱਲ ਰਹੇ ਹਨ।
ਹੋਰ ਪੜ੍ਹੋ: ਅਲਵਿਦਾ ਦਿਲੀਪ ਕੁਮਾਰ! ਅੰਗਰੇਜ਼ਾਂ ਖਿਲਾਫ਼ ਭਾਸ਼ਣ ਦੇਣ ਲਈ ਜੇਲ੍ਹ ਵੀ ਗਏ ਸਨ ਦਿਲੀਪ ਕੁਮਾਰ
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਇਹਨਾਂ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਕਿਉਂਕਿ ਬਿਜਲੀ ਮਹਿਕਮਾ ਉਹਨਾਂ ਕੋਲ ਹੈ। ਉਹਨਾਂ ਕਿਹਾ ਕਿ ਇੰਡਸਟਰੀ ਸੈਕਟਰ ਨੂੰ ਢੁਕਵੀਂ ਬਿਜਲੀ ਸਪਲਾਈ ਯਕੀਨੀ ਬਣਾਉਣ ਵਾਸਤੇ ਬਿਜਲੀ ਤੁਰੰਤ ਖਰੀਦੀ ਜਾਣੀ ਚਾਹੀਦੀ ਹੈ। ਨਾਲ ਹੀ ਇੰਡਸਟਰੀ ਨੂੰ ਪਏ ਘਾਟਿਆਂ ਲਈ ਵੀ ਵਿੱਤੀ ਰਾਹਤ ਦਿੱਤੀ ਜਾਣੀ ਚਾਹੀਦੀ ਹੈ।
PHOTO
ਉਹਨਾਂ ਅਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕੀਤੇ ਵਾਅਦੇ ਅਨੁਸਾਰ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੁਨਿਟ ਦੀ ਦਰ ’ਤੇ ਬਿਜਲੀ ਪ੍ਰਦਾਨ ਕਰਨ। ਸੁਖਬੀਰ ਬਾਦਲ ਨੇ ਦੱਸਿਆ ਕਿ ਇੰਡਸਟਰੀ ਨੁੰ ਇਸ ਵੇਲੇ 10 ਰੁਪਏ ਪ੍ਰਤੀ ਯੁਨਿਟ ਨਾਲ ਬਿਜਲੀ ਮਿਲ ਰਹੀ ਹੈ। ਉਨ੍ਹਾਂ ਨੇ ਸੂਬੇ ਦੀ ਬਿਜਲੀ ਕੰਪਨੀ ਦੇ ਪੂਰਨ ਕੁਪ੍ਰਬੰਧਨ ’ਤੇ ਚਰਚਾ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਣ ਸੱਦਣ ਦੀ ਵੀ ਮੰਗ ਕੀਤੀ ਹੈ।
ਹੋਰ ਪੜ੍ਹੋ: ਕੇਂਦਰੀ ਕੈਬਨਿਟ ‘ਚ ਬਦਲਾਅ:12 ਮੰਤਰੀਆਂ ਨੇ ਦਿੱਤਾ ਅਸਤੀਫ਼ਾ, ਕੈਬਨਿਟ 'ਚ ਸ਼ਾਮਲ ਹੋਣਗੇ ਇਹ ਨਵੇਂ ਚਿਹਰੇ
ਉਹਨਾਂ ਕਿਹਾ ਕਿ PSPCL ਜੋ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ 2015 ਵਿਚ ਸਰਵੋਤਮ ਬਿਜਲੀ ਕੰਪਨੀ ਐਲਾਨੀ ਗਈ ਸੀ, ਨੂੰ ਹੁਣ ਖਪਤਕਾਰਾਂ ਨੁੰ ਲੋੜੀਂਦੀ ਬਿਜਲੀ ਸਪਲਾਈ ਕਰਨ ਵਿਚ ਮੁਸ਼ਕਿਲ ਆ ਰਹੀ ਹੈ। ਵਿਆਪਕ ਭ੍ਰਿਸ਼ਟਾਚਾਰ, ਕੁਪ੍ਰਬੰਧਨ ਅਤੇ ਕਾਂਗਰਸ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਇਕ ਵੀ ਮੈਗਾਵਾਟ ਬਿਜਲੀ ਉਤਪਾਦਨ ਵਧਾਉਣ ਵਿਚ ਫੇਲ੍ਹ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਬਿਜਲੀ ਸਪਲਾਈ ਨਹੀਂ ਮਿਲ ਰਹੀ। ਜਦਕਿ ਘਰੇਲੂ ਖਪਤਕਾਰਾਂ ਲਈ ਅਣਐਲਾਨੇ ਬਿਜਲੀ ਕੱਟ ਲਗਾਏ ਜਾ ਰਹੇ ਹਨ।
PHOTO
ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਇਸਦਾ ਜਵਾਬ ਦੇਣ ਕਿ ਅਕਾਲੀ ਸਰਕਾਰ ਵੇਲੇ ਇਕ ਬਿਜਲੀ ਸਰਪਲੱਸ ਕੰਪਨੀ, ਬਿਜਲੀ ਦੀ ਘਾਟ ਵਾਲੀ ਕਿਵੇਂ ਬਣ ਗਈ ਤੇ ਹੁਣ ਇਹ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਸਿਸਟਮ (Transmission and Distribution System) ਦੀ ਸਹੀ ਮੇਨਟਿਨੈਂਸ (Maintenance) ਨਾ ਹੋਣ ਕਾਰਨ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰਨੀ ਵੀ ਔਖੀ ਹੋ ਰਹੀ ਹੈ।
ਹੋਰ ਪੜ੍ਹੋ: Nandigram Election Case: ਮਮਤਾ ਬੈਨਰਜੀ ਨੂੰ ਵੱਡਾ ਝਟਕਾ, HC ਨੇ ਲਾਇਆ 5 ਲੱਖ ਜੁਰਮਾਨਾ
ਬਾਦਲ ਨੇ ਕਿਹਾ ਕਿ ਬਠਿੰਡਾ ਥਰਮਲ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰਨ ਤੋਂ ਬਾਅਦ ਬਿਜਲੀ ਸਪਲਾਈ ਦਾ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਪ੍ਰਾਈਵੇਟ ਥਰਮਲ ਪਲਾਂਟਾਂ (Private Thermal Plants) ਵਿਚੋਂ ਵੀ ਤਲਵੰਡੀ ਸਾਬੋ ਦਾ ਇਕ ਯੂਨਿਟ ਕਈ ਮਹੀਨਿਆਂ ਤੋਂ ਬੰਦ ਰਹਿਣ ਦੀ ਆਗਿਆ ਦਿੱਤੀ ਗਈ ਜਦਕਿ ਇਸਦੇ ਦੂਜੇ ਯੂਨਿਟ ਵਿਚ ਵੀ ਤਕਨੀਕੀ ਨੁਕਸ ਪੈ ਰਿਹਾ ਹੈ ਤੇ ਬਿਜਲੀ ਸਪਲਾਈ ਦਾ ਹਾਲ ਮਾੜਾ ਹੋ ਰਿਹਾ ਹੈ।
Sukhbir Badal
ਉਹਨਾਂ ਨੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਲੋਕਾਂ ਨੂੰ ਕਿਫਾਇਤੀ ਤੇ ਭਰੋਸੇਯੋਗ ਬਿਜਲੀ ਸਪਲਾਈ ਪ੍ਰਦਾਨ ਕਰਨ ’ਤੇ ਧਿਆਨ ਦੇਵੇ, ਬਜਾਏ ਕਿ ਆਪਣੀਆਂ ਅਸਫਲਤਾਵਾਂ ਛੁਪਾਉਣ ਲਈ ਬਿਜਲੀ ਖਰੀਦ ਸਮਝੌਦੇ ਰੱਦ ਕਰਨ ਦੀਆਂ ਗੱਲਾਂ ਕਰ ਕੇ ਲੋਕਾਂ ਦਾ ਧਿਆਨ ਪਾਸੇ ਕਰਨ ਦਾ ਯਤਨ ਕਰੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਮਝਦੀ ਹੈ ਕਿ ਉਹ ਪ੍ਰਾਈਵੇਟ ਥਰਮਲਾਂ ਵੱਲੋਂ ਪੀ ਐਸ ਪੀ ਸੀ ਐਲ ਨੂੰ 2.89 ਰੁਪਏ ਪ੍ਰਤੀ ਯੂਨਿਟ ਪ੍ਰਦਾਨ ਕੀਤੀ ਜਾ ਰਹੀ ਸਸਤੀ ਬਿਜਲੀ ਨਾਲੋਂ ਵੀ ਸਸਤੀ ਬਿਜਲੀ ਪ੍ਰਦਾਨ ਕਰ ਸਕਦੀ ਹੈ ਤਾਂ ਫਿਰ ਇਹ ਪੀ ਪੀ ਏ ਤੁਰੰਤ ਰੱਦ ਕਰੇ।
ਹੋਰ ਪੜ੍ਹੋ: ਕੇਂਦਰੀ ਮੰਤਰੀ ਮੰਡਲ ’ਚ ਵੱਡਾ ਫੇਰ ਬਦਲ! ਕੁੱਲ 43 ਮੰਤਰੀ ਚੁੱਕਣਗੇ ਸਹੁੰ, ਕਈਆਂ ਦੀ ਹੋਈ ਛੁੱਟੀ
ਉਹਨਾਂ ਕਿਹਾ ਕਿ ਜਿਥੇ ਤੱਕ ਅਕਾਲੀ ਸਰਕਾਰ ਦਾ ਸਵਾਲ ਹੈ ਤਾਂ ਅਸੀਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਵੱਲੋਂ ਤੈਅ ਕੀਤੀ ਨੀਤੀ ’ਤੇ ਚਲਦਿਆਂ ਪ੍ਰਾਈਵੇਟ ਥਰਮਲਾਂ ਨਾਲ ਸਭ ਤੋਂ ਘੱਟ ਦਰਾਂ ’ਤੇ PPA ਸਾਈਨ ਕੀਤੇ ਸਨ।