
ਟੀਮ ਨੇ ਮਰਹੂਮ ਕਲਾਕਾਰ ਦੇ ਇੰਸਟਾਗ੍ਰਾਮ ਹੈਂਡਲ 'ਤੇ ਉਹੀ ਪੋਸਟਰ ਸਾਂਝਾ ਕਰਕੇ ਸਹਿਯੋਗ ਦੀ ਪੁਸ਼ਟੀ ਕੀਤੀ
ਚੰਡੀਗੜ੍ਹ (ਮੁਸਕਾਨ ਢਿੱਲੋਂ) : ਸਿੱਧੂ ਮੂਸੇਵਾਲਾ ਅੱਜ ਸਿਰਫ ਇਕ ਨਾਮ ਨਹੀਂ ਸਗੋਂ ਅਰਬਾਂ-ਖਰਬਾਂ ਲੋਕਾਂ ਲਈ ਇਕ ਇਮੋਸ਼ਨ ਬਣ ਗਿਆ ਹੈ। ਸਾਡੀ ਝੋਲੀ ਵਿਚ ਚਾਰਟ ਬਸਟਰ ਗੀਤ ਪਾਉਣ ਵਾਲੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ। ਮੌਤ ਕੀ+ ਹੈ ਇਹ ਸ਼ਬਦ ਸਿੱਧੂ ਲਈ ਵਰਤਣਾ ਸ਼ਾਇਦ ਗ਼ਲਤ ਹੋਵੇਗਾ ਕਿਉਂਕਿ ਮੂਸੇ ਵਾਲਾ ਨੇ ਭਾਵੇਂ ਜੱਗ ਨੂੰ ਅਲਵਿਦਾ ਕਹਿ ਦਿਤਾ ਹੋਵੇ ਪਰ ਉਸਦੇ ਦੇ ਗੀਤ ਅੱਜ ਵੀ ਉਸਦੀ ਮੌਜੂਦਗੀ ਮਹਿਸੂਸ ਕਰਵਾਉਂਦੇ ਅਤੇ ਕਹਿੰਦੇ ਹਨ... ਅਜੇ ਮੁੱਕਿਆ ਨੀ।
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਪੰਜਾਬਣ ਦੇ ਕਤਲ ਮਾਮਲੇ 'ਚ ਦੋਸ਼ੀ ਪੰਜਾਬੀ ਨੌਜਵਾਨ ਨੂੰ ਸੁਣਾਈ ਗਈ ਉਮਰਕੈਦ
ਜਦੋਂ ਵੀ ਸਿੱਧੂ ਦੇ ਕਿਸੇ ਨਵੇਂ ਗੀਤ ਦਾ ਐਲਾਨ ਹੁੰਦਾ ਹੈ, ਇਹ ਖ਼ਬਰਾਂ ਉਨ੍ਹਾਂ ਦੇ ਫੈਨਸ ਨੂੰ ਜੋਸ਼ ਨਾਲ ਭਰ ਦਿੰਦਿਆਂ ਹਨ, ਅਜਿਹਾ ਹੀ ਕੁਝ ਮਾਹੌਲ ਹੈ ਜਦੋਂ ਤੋਂ ਭਾਰਤ ਵਿਚ ਗਲੀ ਹਿੱਪ-ਹੋਪ ਸੀਨ ਨੂੰ ਮੁੜ ਆਕਾਰ ਦੇਣ ਵਾਲੇ ਨਾਵਾਂ ਵਿਚੋਂ ਇਕ ਡਿਵਾਇਨ ਨੇ ਸਿੱਧੂ ਮੂਸੇ ਵਾਲਾ ਦੇ ਨਾਲ ਆਪਣੇ ਆਉਣ ਵਾਲੇ ਕੋਲਾਬੋਰੇਟਿਵ ਗੀਤ 'ਚੋਰਨੀ' ਦੇ ਪੋਸਟਰ ਦਾ ਪਹਿਲਾਂ ਲੁੱਕ ਜਾਰੀ ਕਰ ਇਹ ਖੁਲਾਸਾ ਕੀਤਾ ਕਿ ਇਹ ਟਰੈਕ ਜਲਦੀ ਹੀ ਇਸ ਹਫ਼ਤੇ ਵਿਚ ਹੀ ਰਿਲੀਜ਼ ਹੋਵੇਗਾ। ਡਿਵਾਇਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਘੋਸ਼ਣਾ ਕੀਤੀ ਸੀ ਜਿਥੇ ਉਨ੍ਹਾਂ ਨੇ ਕੈਪਸ਼ਨ ਦੇ ਨਾਲ ਪੋਸਟਰ ਸਾਂਝਾ ਕਰ ਲਿਖਿਆ, “ਦਿਲ ਸੇ… ਇਹ ਮੇਰੇ ਲਈ ਇਕ ਖਾਸ ਗੀਤ ਹੈ! ਇਹ ਦਿਲ ਤੋਂ ਹੈ...ਇਸ ਹਫ਼ਤੇ। ਚੋਰਨੀ!”
ਇਹ ਵੀ ਪੜ੍ਹੋ: ਸਕਾਲਰਸ਼ਿਪ ਪ੍ਰੀਖਿਆ 'ਚ ਬਰਨਾਲੇ ਦੀ ਧੀ ਨੇ ਹਾਸਲ ਕੀਤਾ ਪਹਿਲਾ ਸਥਾਨ
ਸਿੱਧੂ ਮੂਸੇ ਵਾਲਾ ਦੀ ਟੀਮ ਨੇ ਮਰਹੂਮ ਕਲਾਕਾਰ ਦੇ ਇੰਸਟਾਗ੍ਰਾਮ ਹੈਂਡਲ 'ਤੇ ਉਹੀ ਪੋਸਟਰ ਸਾਂਝਾ ਕਰਕੇ ਸਹਿਯੋਗ ਦੀ ਮੰਗ ਕੀਤੀ। ਤੁਹਾਨੂੰ ਦਈਏ ਕਿ ਇਹ ਗੀਤ ਅੱਜ ਰਿਲੀਜ਼ ਹੋਣ ਵਾਲਾ ਹੈ। ਸਿੱਧੂ ਦੇ ਗੀਤ ਦੀ ਰਿਲੀਜ਼ ਡੇਟ ਦਾ ਮਤਲਬ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੱਡਾ ਤਿਉਹਾਰ ਹੈ। ਇਸ ਘੋਸ਼ਣਾ ਨੇ ਸਰੋਤਿਆਂ ਵਿਚ ਜੋਸ਼ ਭਰ ਦਿੱਤਾ ਹੈ। ਉਨ੍ਹਾਂ ਦਾ ਪਾਗਲਪਨ ਕਮੈਂਟ ਸੈਕਸ਼ਨ ਰਾਹੀਂ ਦੇਖਿਆ ਜਾ ਸਕਦਾ ਹੈ ਜਿਥੇ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਕਰਨਾ ਔਖਾ ਲੱਗ ਰਿਹਾ ਹੈ। ਇਕ ਫੈਨ ਨੇ ਲਿਖਿਆ ਕਿ ਹੁਣ ਟਾਈਮ ਆ ਗਿਆ ਹੈ ਬਿਲਬੋਰਡ 'ਤੇ ਕੱਪੜਾ ਮਾਰਨ ਦਾ। ਸਭ ਦੀਆਂ ਨਜ਼ਰਾਂ ਹੁਣ ਗਾਣੇ ਦੇ ਰਿਲੀਜ਼ ਹੋਣ 'ਤੇ ਹਨ।