
ਬਿਕਰਮ ਮਜੀਠੀਆ ਦੀ ਜਾਇਦਾਦ ਬਾਰੇ ਕੀਤੇ ਕਈ ਖ਼ੁਲਾਸੇ
Special Interview with Former DGP Siddharth Chattopadhyay on Bikram Majithia Case Latest News in Punjabi
ਰੋਜ਼ਾਨਾ ਸਪੋਕਸ਼ਮੈਨ ਦੇ ਰਿਪੋਰਟਰ ਸੁਮਿਤ ਸਿੰਘ ਵੱਲੋਂ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਨਾਲ ਵਿਸ਼ੇਸ਼ ਇੰਟਰਵਿਊ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਕਈ ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਨੂੰ ਲਾ ਕੇ ਕਈ ਅਹਿਮ ਖੁਲਾਸੇ ਕੀਤੇ ਹਨ
ਗੱਲਬਾਤ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।
ਸਵਾਲ: ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਂਚ ਕਦੋਂ ਸ਼ੁਰੂ ਹੋਈ ਸੀ?
ਜਵਾਬ: ਇਸ ਸਾਰੇ ਮਸਲੇ ਨੂੰ ਬਿਕਰਮ ਸਿੰਘ ਮਜੀਠੀਆ ਤੱਕ ਸੀਮਤ ਨਾ ਰੱਖਿਆ ਜਾਵੇ ਇਹ ਮਸਲਾ ਪੰਜਾਬ ਅਤੇ ਆਉਣ ਵਾਲੀਆਂ ਪੀੜੀਆਂ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਨੂੰ ਲੈ ਕੇ ਹੈ ਅਤੇ ਇਸੇ ਅਧੀਨ ਆਉਂਦੇ ਹਨ ਕੁਝ ਲੋਕ ਅਤੇ ਉਨ੍ਹਾਂ ਦੇ ਨਿੱਜੀ ਸੁਆਰਥ ਅਤੇ ਇਸ ਵਿੱਚ ਰਾਜਨੀਤਕ, ਪੁਲਿਸ, ਅਦਾਲਤਾਂ ਵਿੱਚ ਕੁਝ ਅਨਸਰ ਅਜਿਹੇ ਹਨ, ਜੋ ਨਾਲ ਜੁੜੇ ਹੋਏ ਹਨ, ਮੈਂ ਇਹ ਨਹੀਂ ਕਹਿੰਦਾ ਕਿ ਉਹ ਨਸ਼ਾ ਵੇਚਦੇ ਹਨ ਪਰ ਉਹ ਨਸ਼ਾ ਵੇਚਣ ਵਾਲਿਆਂ ਦਾ ਖੁੱਲ੍ਹੇ ਤੌਰ ਤੇ ਮਜਬੂਤੀ ਨਾਲ ਸਮਰਥਨ ਕਰਦੇ ਹਨ। ਇਹ ਇਸ ਸਭ ਦੀ ਵਿਆਪਕ ਤਸਵੀਰ ਹੈ।
ਇਹ ਕਿਹਾ ਜਾਂਦਾ ਹੈ ਕਿ ਇਹ(ਮਜੀਠੀਆ) ਬਹੁਤ ਅਮੀਰ ਪਰਿਵਾਰ ਤੋਂ ਹਨ ਇਨ੍ਹਾਂ ਕੋਲ ਪਹਿਲਾਂ ਹੀ ਬਹੁਤ ਕੁਝ ਸੀ।
ਇਸ ਤੋਂ ਪਹਿਲਾਂ ਵੀ ਇੱਕ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਹੋਈ ਸੀ ਉਹ ਜਾਂਚ ਸੀ ਬਾਦਲ ਪਰਿਵਾਰ ਦੇ ਵਿਰੁੱਧ।
ਉਸ ਕੇਸ ਦੀ ਜਾਂਚ ਵੀ ਮੇਰੇ ਕੋਲ ਸੀ, ਉਸ ਵਿੱਚ ਬਾਹਰਲੀਆਂ ਜਾਇਦਾਦਾਂ ਦੀ ਜਾਂਚ ਕੈਪਟਨ ਅਮਰਿੰਦਰ ਸਿੰਘ ਨੇ ਮੈਂਨੂੰ ਦਿੱਤੀ ਸੀ, ਉਸ ਦੇ ਕਰਕੇ ਹੀ ਮੈਂ ਬਾਹਰ ਗਿਆ ਸੀ, ਨਾ ਕਿ ਬਿਕਰਮ ਮਜੀਠੀਆ ਦੀ ਜਾਂਚ ਲਈ।
ਉਦੋਂ ਸਾਹਮਣੇ ਆਇਆ ਕਿ 1997 ਵਿੱਚ ਇਨ੍ਹਾਂ ਕੋਲ ਕੁਝ ਵੀ ਨਹੀਂ ਸੀ, ਚਾਹੇ ਉਹ ਐਵੀਏਸ਼ਨ ਹੋਵੇ ਚਾਹੇ ਸਰਾਏ ਸ਼ੁਗਰ ਮਿੱਲ, ਕਿਸੇ ਨੇ ਇਹ ਨਹੀਂ ਦੇਖਿਆ ਕਿ ਉਨ੍ਹਾਂ ਦੀ ਹਿੱਸੇਦਾਰੀ ਕਿੰਨੀ ਸੀ।
ਜਦੋਂ ਲੋਕੀ ਕਹਿੰਦੇ ਹਨ ਕਿ ਪਹਿਲਾਂ ਹੀ ਕਾਫੀ ਅਮੀਰ ਸੀ ਪਰ ਜੇਕਰ ਦੇਖਿਆ ਜਾਵੇ ਤਾਂ ਉਸ ਸਮੇਂ ਇਨ੍ਹਾਂ ਦੀ ਮਾਲੀ ਹਾਲਾਤ ਕਾਫ਼ੀ ਮਾੜੀ ਸੀ।
ਅਚਾਨਕ 1997 ਤੋਂ 2002 ਤੱਕ ਇੰਨੀ ਫੰਡਿੰਗ ਅਤੇ ਪੈਸਾ ਆ ਗਿਆ ਕਿ ਅਗਲੀਆਂ ਚੋਣਾਂ ਵਿੱਚ ਮੁੱਖ ਮੁੱਦਾ ਹੀ ਭਿਸ਼ਟਾਚਾਰ ਬਣ ਗਿਆ ਸੀ।
ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਜਾਂਚ ਲਈ ਕਿਹਾ ਸੀ, ਜਿਸ ਕਰਕੇ ਮੈਂ ਬਾਹਰ ਜਾਂਚ ਲਈ ਵੀ ਗਿਆ ਸੀ।
ਉੱਥੇ ਐਫਬੀਆਈ ਦੇ ਹੈੱਡਕੁਆਟਰ ਵਿਖੇ ਮੇਰੀ ਉੱਚ ਪੱਧਰ ਦੇ ਅਫ਼ਸਰਾਂ ਨਾਲ ਗੱਲ ਹੋਈ ਅਤੇ ਉਨ੍ਹਾਂ ਜੋ ਗੁਪਤ ਤਰੀਕੇ ਨਾਲ ਜੋ ਦੱਸਣਾ ਸੀ, ਜੋ ਵਿਖਾਉਣਾ ਸੀ ਵਿਖਾ ਦਿੱਤਾ।
ਹੋਰ ਜਾਂਚ ਸਬੂਤਾਂ ਲਈ ਸੂਬਾ ਸਰਕਾਰ ਅਤੇ ਅਦਾਲਤ ਤੋਂ ਇਜ਼ਾਜਤ ਲੈ ਕੇ ਆਉਣ ਲਈ ਕਿਹਾ ਗਿਆ ਕਿ ਫਿਰ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵਾਂਗੇ।
ਮੈਂ ਵਾਪਸ ਆ ਕੇ ਸਰਕਾਰ ਤੋਂ ਇਜ਼ਾਜਤ ਮੰਗੀ, ਪਰ ਉਹ ਇਜ਼ਾਜਤ ਮੈਨੂੰ ਨਹੀਂ ਮਿਲੀ, ਉਸ ਇਜ਼ਾਜਤ ਤੋਂ ਵਗੈਰ ਉਸ ਜਾਣਕਾਰੀ ਦਾ ਕੋਈ ਮਹੱਤਵ ਨਹੀਂ, ਨਾ ਹੀ ਉਹ ਦੱਸੀ ਜਾ ਸਕਦਾ ਹੈ ਅਤੇ ਨਾ ਅਦਾਲਤ ਵਿੱਚ ਪੇਸ਼ ਕੀਤੀ ਜਾ ਸਕਦੀ ਹੈ।
ਸਵਾਲ: ਫਿਰ ਕੀ ਕੈਪਟਨ ਅਮਰਿੰਦਰ ਸਿੰਘ ਪਿੱਛੇ ਹੱਟ ਗਏ ਜਾਂ ਉਨ੍ਹਾਂ ਦੀ ਦਿਲਚਸਪੀ ਖ਼ਤਮ ਹੋ ਗਈ?
ਜਵਾਬ: ਉਹ ਕਿਹੜੇ ਕਾਰਨ ਰਹੇ ਇਸ ਬਾਰੇ ਮੈਂਨੂੰ ਨਹੀਂ ਪਤਾ ਪਰ ਮੈਂਨੂੰ ਇਜ਼਼ਾਜਤ ਦਿੱਤੀ ਨਹੀਂ ਗਈ।
2005 ਤੋਂ ਬਾਅਦ ਮੈਂਨੂੰ ਬੀਐਸਐੱਫ ਭੇਜ ਦਿੱਤਾ ਗਿਆ ਅਤੇ ਡਾਇਰੈਕਟਰ ਵਿਜੀਲੈਸ ਤੋਂ ਵੀ ਹਟਾ ਦਿੱਤਾ ਗਿਆ।
ਸਵਾਲ: ਤੁਸੀਂ ਇਸ ਦਾ ਕਾਰਨ ਦਾ ਸਮਝਦੇ ਹੋ?
ਜਵਾਬ: ਇਹ ਸਮਝ ਤਾਂ ਸਾਰਿਆ ਨੂੰ ਹੈ ਕਿ ਜਦੋਂ ਪਹਿਲਾਂ ਜਾਂਚ ਕਰ ਰਿਹਾ ਸੀ ਉਦੋਂ ਗੱਲ ਹੋਰ ਸੀ ਪਰ ਜਦੋਂ ਮੈਂ ਦੱਸਿਆ ਕਿ ਉਥੋਂ ਜਾਣਕਾਰੀ ਮਿਲ ਸਕਦੀ ਹੈ ਅਤੇ ਜਿਸ ਦਿਨ ਮੈਂ ਵਾਪਸ ਆਇਆ ਅਗਲੇ ਦਿਨ ਹੀ ਮੈਂਨੂੰ ਬਦਲ ਦਿੱਤਾ ਗਿਆ ਕਿ ਮੈਂ ਕੋਈ ਗੱਲ ਨਾ ਕਰਾਂ।
ਕਈ ਇਲਜ਼ਾਮ ਵੀ ਲਗਾਏ ਗਏ ਕਿ ਮੈਂ ਇਸ ਨੂੰ ਮਿਲਿਆ।
ਪਹਿਲੀ ਰਹੀ ਇਹ ਕਿ 1997 ਤੋਂ ਪਹਿਲਾ ਮਜੀਠੀਆ ਪਰਿਵਾਰ ਦੀ ਮਾਲੀ ਹਾਲਾਤ ਬਹੁਤ ਮਾੜੀ ਜੋ ਰਿਕਾਰਡ ਅਸੀਂ ਦੇਖਿਆ ਅਤੇ ਜੋ ਸਾਡੇ ਸਾਹਮਣੇ ਸੀ
ਪਰ ਉਸ ਤੋਂ ਬਾਅਦ ਉਨ੍ਹਾਂ ਕੋਲ ਪੈਸੇ ਆਏ ਜੋ ਉਨ੍ਹਾਂ ਵਿਖਾਏ ਕਿ ਇੰਨਵੈਸਟਮੈਂਟ ਆ ਰਹੀ ਹੈ, ਲੋਨ ਲਿਆ ਗਿਆ ਹੈ, ਹਾਲਾਂਕਿ ਉਹ ਵੀ ਲੋਕ ਅਜਿਹੇ ਸੀ ਜਿਨਾਂ ਕੋਲ ਕੱਖ ਨਹੀਂ ਸੀ ਭਾਵ ਉਨ੍ਹਾਂ ਦਾ ਪਿਛੋਕੜ ਵੇਖੋ ਤਾਂ ਉਨ੍ਹਾਂ ਕੋਲ ਕੁਝ ਨਹੀਂ ਸੀ।
ਅਚਾਨਕ ਉਨ੍ਹਾਂ ਕੋਲ ਕੈਸ਼ ਐਂਟਰੀ ਆਉਂਦਾ ਹੈ ਅਤੇ ਉਹ ਇਨਾਂ ਕੋਲ ਭਾਵ ਇਨ੍ਹਾਂ ਦੀ ਕੰਪਨੀਆਂ ਵਿੱਚ ਇੰਨਵੈਸਟ ਕਰਦੇ ਹਨ
ਚੱਲੋਂ ਉਹ ਕੇਸ ਮੁੱਕ ਗਿਆ ਫਿਰ ਸੁਖਬੀਰ ਨੇ ਕਿਹਾ ਕਿ ਤੂੰ ਫੈਲ੍ਹ ਹੋ ਗਿਆ, ਤੂੰ ਕੁਝ ਨਹੀਂ ਕੀਤਾ ਮੈਂ ਤਾਂ ਇਹੀ ਕਹਾਂਗਾ ਕਿ ਜਦੋਂ ਮਰਜ਼ੀ ਕੇਸ ਦੁਬਾਰਾ ਖੁਲ੍ਹਵਾ ਲਵੋਂ ਤੇ ਆਪਾ ਵੇਖ ਲੈਂਦੇ ਹਾਂ, ਅਦਾਲਤ ਰਾਹੀ ਜਾਂਚ ਕਰਵਾ ਲਵੋ, ਮੈਂ ਸਭ ਕੁਝ ਲਿਆ ਕਿ ਸਾਹਮਣੇ ਰੱਖ ਦੇਵਾਂਗਾ।
ਸਵਾਲ: ਉਸ ਸਮੇਂ ਦੋ ਵੀ ਹੋਇਆ ਉਸੇ ਨੂੰ ਦਾਅਵਾ ਬਣਾਇਆ ਜਾਂਦਾ ਕਿ ਉਸ ਸਮੇਂ ਕੁਝ ਨਹੀਂ ਹੋਇਆ?
ਜਵਾਬ: ਲੋਕਾਂ ਨੂੰ ਝੂਠ ਅਤੇ ਗੁੰਮਰਾਹ ਕਰਦਿਆਂ ਕਿਹਾ ਜਾਂਦਾ ਹੈ ਕਿ ਸਾਡੇ ਖ਼ਿਲਾਫ਼ ਕੁਝ ਨਹੀਂ ਹੈ, ਹਾਲਾਂਕਿ ਸਭ ਕੁਝ ਮੌਜੂਦ ਹੈ, ਉਨ੍ਹਾਂ ਹੀ ਆਪਣੀ ਪਾਵਰ ਦੀ ਵਰਤੋਂ ਕਰਦਿਆਂ ਯਕੀਨੀ ਬਣਾਇਆ ਕਿ ਸਾਨੂੰ ਜਾਂਚ ਲਈ ਇਜ਼ਾਜਤ ਨਾ ਮਿਲੇ।
ਲੋਕਾਂ ਨੂੰ ਕਹਿ ਦਿੱਤਾ ਕਿ ਸਾਡੇ ਖ਼ਿਲਾਫ਼ ਕੁਝ ਨਹੀਂ ਹੈ, ਪਰ ਉੱਧਰ ਸਾਨੂੰ ਜਾਂਚ ਲਈ ਇਜ਼ਾਜਤ ਨਹੀਂ ਮਿਲੀ, ਸੁਭਾਵਕ ਤੌਰ ਤੇ ਇਜ਼ਾਜਤ ਤੋਂ ਵਗੈਰ ਸਬੂਤ ਸਾਹਮਣੇ ਨਹੀਂ ਕੀਤੇ ਜਾ ਸਕਦੇ ਸਨ।
ਮੈਂ ਰੋਪੜ ਅਦਾਲਤ ਵਿੱਚ ਬਿਆਨ ਦਰਜ ਕਰਵਾਇਆ ਸੀ ਕਿ ਸਾਡੇ ਕੋਲ ਜਾਣਕਾਰੀ ਅਤੇ ਸਬੂਤ ਹਨ ਪਰ ਇਜ਼ਾਜਤ ਨਾ ਹੋਣ ਕਰਕੇ ਅਸੀਂ ਅੱਗੇ ਕਾਰਵਾਈ ਨਹੀਂ ਵਧਾ ਸਕਦੇ।
ਤਾਂ ਇਹ ਜੋ ਕਿਹਾ ਜਾਂਦਾ ਹੈ ਕਿ ਬੜੇ ਅਮੀਰ ਸੀ, ਉਹ ਮੈਨੂੰ ਹੀਂ ਲਗਦਾ
ਜਦੋਂ ਮੈਂ ਵਿਜੀਲੈਂਸ ਡਾਇਰੈਕਟਰ ਵਜੋਂ ਜਾਂਚ ਕਰ ਰਿਹਾ ਸੀ ਤਾਂ ਬਿਕਰਨ ਸਿੰਘ ਮਜੀਠੀਆ ਕੈਨੇਡਾ ਭੱਜ ਜਾਂਦਾ ਹੈ ਕਿ ਮੈਨੂੰ ਕਿਤੇ ਗ੍ਰਿਫਤਾਰ ਨਾ ਕਰ ਲੈਣ, ਉਥੇ ਉਹ ਮਿਲਦਾ ਹੈ ਸਤਪ੍ਰੀਤ ਸੱਤਾ ਅਤੇ ਪਿੰਦੀ ਨੂੰ।
ਜਦੋਂ ਇਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਸਤਪ੍ਰੀਤ ਸੱਤਾ ਅਤੇ ਪਿੰਦੀ ਪੱਕੇ ਹੀ ਪੰਜਾਬ ਰਹਿਣ ਲਗਦੇ ਹਨ ਤੇ ਇਨ੍ਹਾਂ ਦੇ ਸਰਕਾਰੀ ਰਿਹਾਇਸ਼ਾਂ ਅਤੇ ਸਰਕਾਰੀ ਗੱਡੀਆਂ ਨੂੰ ਵਰਤਦੇ ਹਨ। ਇਹ ਕੈਨੇਡਾ ਵਿੱਚ ਨਸ਼ਾ ਵਿਕਰੀ ਵਿੱਚ ਸ਼ਾਮਲ ਸਨ ਤੇ ਇਹੀ ਕੰਮ ਉਨ੍ਹਾਂ ਨੇ ਇਥੇ ਸ਼ੁਰੂ ਕਰ ਦਿੱਤਾ।
ਇਥੇ ਆ ਕੇ ਉਨ੍ਹਾਂ ਕੋਸ਼ਿਸ਼ ਕੀਤੀ ਕਿ ਅਸੀਂ ਨਸ਼ੇ ਦੇ ਆਰਡਰ ਦੇਈਏ, ਨਸ਼ੇ ਦੀ ਵਿਕਰੀ ਕਰੀਏ, ਇਹ ਸਭ ਕੁਝ ਰਿਕਾਰਡ ਕਈ ਵਾਰ ਆ ਚੁਕਿਆ ਹੈ ਇਹ ਜਗਦੀਸ਼ ਭੋਲਾ ਅਤੇ ਹੋਰ ਬਿਆਨਾਂ ਵਿੱਚ ਰਿਕਾਰਡ ਵਿੱਚ ਆ ਚੁੱਕਿਆ ਹੈ।
ਸਵਾਲ: ਮੈਂ ਪਿਛਲੇ ਦਿਨੀਂ ਬਲਵਿੰਦਰ ਸਿੰਘ ਭੂੰਦੜ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਹਨ ਕਿ ਚਟੋਪਾਧਿਆ ਨੇ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ?
ਜਵਾਬ: ਇਹ ਸਭ ਬੇਬੁਨਿਆਦ ਗੱਲਾਂ ਹਨ, ਉਸ ਵੇਲੇ ਉਨ੍ਹਾਂ ਨੇ ਮੈਨੂੰ ਐਨਐਰਆਈ ਕਮੀਸ਼ਨ ਵਿੱਚ ਰੱਖਿਆ ਹੋਇਆ ਸੀ, ਜਦੋਂ ਮੈ 2021 ਵਿੱਚ ਡੀਜੀਪੀ ਬਣਦਾ ਹਾਂ ਉਦੋਂ ਮੇਰੇ ਸਾਹਮਣੇ ਆਇਆ ਕਿ ਇਹ 4,5 ਪਰਚੇ ਹਨ, ਇਨਾਂ ਵਿੱਚ ਸਭ ਚੀਜ਼ਾਂ ਦਾ ਜ਼ਿਕਰ ਵੀ ਹੈ ਬਿਕਰਮ ਮਜੀਠੀਆ ਦਾ ਨਾਮ ਵੀ ਸ਼ਾਮਲ ਸੀ, ਜੋ ਕਿ ਲੁਕਾਇਆ ਗਿਆ, ਪਾਸੇ ਕੀਤਾ ਗਿਆ ਸੀ।
ਸੁਭਾਵਿਕ ਹੈ ਕਿ ਇਨ੍ਹਾਂ ਦੀ ਸਰਕਾਰ ਸੀ, ਕੀ ਹੀ ਸਾਹਮਣੇ ਆਉਣਾ ਸੀ। ਜਿੰਨੇ ਵੀ ਸਬੂਤ ਸੀ ਉਸ ਨੂੰ ਮਿਟਾਇਆ ਗਿਆ
ਅੱਜ ਕਈ ਇੰਟਰਵਿਯੂ ਵਿੱਚ ਲੋਕ ਕਹਿ ਰਹੇ ਹਨ ਇਸ ਅਫ਼ਸਰ ਦਾ ਨਾਮ ਸ਼ਾਮਲ ਸੀ ਚੱਲੋਂ ਉਹ ਜਾਂਚ ਮਗਰੋਂ ਸਾਹਮਣੇ ਆਵੇਗਾ
ਫਿਰ ਈਡੀ ਆਪਣੀ ਜਾਂਚ ਸ਼ੁਰੂ ਹੁੰਦੀ ਹੈ ਅਤੇ ਇਹ ਜਾਂਚ ਘੁੰਮਦੀ ਰਹਿੰਦੀ ਹੈ ਅਤੇ ਫਿਰ 2021 ਵਿੱਚ ਇਹ ਜਾਂਚ ਮੇਰੇ ਕੋਲ ਪਹੁੰਚਦੀ ਹੈ, ਮੈਂ ਸਾਰੀ ਕਾਰਵਾਈ ਪੂਰੀ ਕਰਕੇ ਪਰਚਾ ਦਰਜ ਕਰਨ ਦਾ ਹੁਕਮ ਦਿੱਤਾ, ਪਰ ਫਿਰ ਮੈਨੂੰ ਕੱਢ ਦਿੱਤਾ ਗਿਆ
ਸਵਾਲ: ਇਸੇ ਸਮੇਂ ਦੇ ਦੌਰਾਨ ਦੀ ਜਾਂਚ ਤੇ ਹੀ ਆਧਾਰਿਤ ਅਦਾਲਤਾਂ ਵਿੱਚ ਜਮਾ ਕਵਾਈਆ ਗਈਆਂ ਰਿਪੋਰਟਾਂ ਸਨ?
ਜਵਾਬ: ਸਭ ਤੋਂ ਪਹਿਲਾਂ ਪਿਛੋਕੜ ਸਮਝਣਾ ਜ਼ਰੂਰੀ ਹੈ ਕਿ ਜੰਗ ਨਸ਼ਿਆਂ ਵਿਰੁੱਧ ਹੈ, ਜਿਸ ਦਾ ਕਿ ਬਿਕਰਮ ਮਜੀਠੀਆ ਇੱਕ ਹਿੱਸਾ ਹੈ, ਕੜੀ ਹੈ
ਜਿਨਾਂ ਕੋਲ ਪਾਵਰ ਹੁੰਦੀ ਹੈ ਉਨ੍ਹਾਂ ਦਾ ਸਮਰਥਨ ਨਸ਼ੇ ਵਿੱਚ ਹੁੰਦਾ ਹੀ ਹੈ, ਭਾਵੇ ਉਹ ਸਿੱਧੇ ਤੌਰ ਤੇ ਵੇਚਣ ਵਿੱਚ ਸ਼ਾਮਲ ਨਾ ਹੋਣ
ਹਾਈਕੋਰਟ ਨੇ ਨਸ਼ੇ ਨੂੰ ਲੈ ਕੇ ਪੁਲਿਸ, ਰਾਜਨੀਤਕ ਸਭ ਦੇ ਨੈਕਸਸ ਨੂੰ ਲੈ ਕੇ ਵੱਖਰੀ ਜਾਂਚ ਦਾ ਹੁਕਮ ਦਿੱਤਾ ਸੀ ਜਿਸ ਦੇ ਲਈ ਕਿ ਅਸੀਂ ਜਾਂਚ ਸ਼ੁਰੂ ਕੀਤੀ
ਉਸ ਵਿੱਚ ਆਇਆ ਕਿ ਕਿਵੇਂ ਇੰਦਰਜੀਤ ਨੂੰ ਇੰਸਪੈਕਟਰ ਦਾ ਦਰਜਾ ਦਿੱਤਾ ਜਾਂਦਾ ਹੈ
ਸੁਭਾਵਿਕ ਹੈ ਕਿ ਹੇਠਲੇ ਦਰਜੇ ਦਾ ਵਿਅਕਤੀ ਤਾਂ ਨਹੀਂ ਦੇ ਸਕਦਾ ਹੈੱਡਕੁਆਟਰ ਤੱਕ ਪਹੁੰਚ ਤਦ ਹੀ ਹੋਇਆ ਹੈ ਜਦੋਂ ਇਸ ਮੁਲਾਜ਼ਮ ਖਿਲ਼ਾਫ਼ ਕਈ ਜਾਂਚਾਂ ਚੱਲ ਰਹੀਆਂ ਸਨ।
ਇਸ ਦਾ ਮਤਲਬ ਉੱਪਰਲੇ ਪੱਧਰ ਤੱਕ ਨੈਕਸਸ ਜੁੜਿਆ ਹੋਇਆ ਹੈ
ਆਖਰ ਉਸ ਸਮੇਂ ਉਨ੍ਹਾਂ ਦਾ ਰੋਲ ਕਿਉਂ ਨਹੀਂ ਸਾਹਮਣੇ ਆਇਆ
ਸਵਾਲ ਤਾਂ ਇਹ ਹੈ ਕਿ ਅਦਾਲਤ ਵਿੱਚ ਰਿਪੋਰਟਾਂ ਸੀਲਬੰਦ ਕਿਉਂ ਪਈਆ ਰਹੀਆਂ ਇਸ ਸਮੇਂ ਦੌਰਾਨ ਵੀ ਰਾਜਜੀਤ ਬਹੁਤ ਅਹਿਮ ਅਹੁਦਿਆ ਤੇ ਰਿਹਾ ਰਿਪੋਰਟਾਂ ਵੀ ਸੀਲਬੰਦ ਰਹੀਆਂ।
ਮੈਂ ਜਦੋਂ ਤੱਕ ਸੀ ਮੈਂ ਪਰਚੇ ਕਰ ਦਿੱਤੇ ਹੁਣ ਅਗਲੇ ਅਫ਼ਸਰਾਂ ਦਾ ਰੋਲ ਬਣਦਾ ਹੈ।
ਸਵਾਲ: ਕੀ ਉਦੋਂ ਹੀ ਬਾਦਲ ਪਰਿਵਾਰ ਨੂੰ ਸਮਝ ਆ ਗਿਆ ਸੀ ਕਿ ਇਸ ਵਿਅਕਤੀ ਨੂੰ ਪਾਸੇ ਹੀ ਰੱਖਿਆ ਜਾਵੇ?
ਜਵਾਬ: ਸੁਭਾਵਿਕ ਹੈ ਕਿ ਉਸੇ ਕਰਕੇ ਮੈਨੂੰ ਦੂਰ ਰੱਖਿਆ ਗਿਆ,
ਸਰਕਾਰ ਕਿਸੇ ਦੀ ਵੀ ਹੋਵੇ ਪਰ ਕਿਸੇ ਦਾ ਕੋਈ ਇਰਾਦਾ ਨਹੀਂ ਸੀ
ਇਹ ਕਹਿੰਦੇ ਹਨ ਕਿ ਪੰਜਾਬ ਵਿੱਚ ਨਸ਼ਾ ਨਹੀਂ ਹੈ ਕੀ ਇਨ੍ਹਾਂ ਨੂੰ ਦਿਸਦਾ ਨਹੀਂ ਕਿ ਪਿੰਡਾ ਦੇ ਕੀ ਹਾਲਾਤ ਹਨ ਕਿੰਨੇ ਪਿੰਡਾਂ ਦੇ ਨੌਜਵਾਨ ਨਹੀਂ ਲੱਭਦੇ ਜਾ ਤਾਂ ਨਸ਼ੇ ਨੇ ਖਤਮ ਕਰ ਦਿੱਤੇ ਜਾ ਮਾਪਿਆਂ ਨੇ ਪਾਸੇ ਤੌਰ ਦਿੱਤੇ।
ਸਵਾਲ: ਹੁਣ ਹੀ ਕਿਉਂ ਬੋਲਣਾ ਸ਼ੁਰੂ ਕੀਤਾ , ਕੀ ਸਰਕਾਰ ਲੈ ਕੇ ਆਈ ਹੈ?
ਜਵਾਬ: ਮੈਂ ਆਪਣਾ ਫਰਜ਼ ਸਮਝਿਆ ਤਾਂ ਮੈਂ ਅੱਗੇ ਆਇਆ,
ਨਸ਼ੇ ਲਈ ਹਰ ਪੰਜਾਬੀ ਨੂੰ ਅੱਗੇ ਆਉਣਾ ਪਵੇਗਾ, ਇਕੱਲਾ ਸਰਕਾਰ, ਪੁਲਿਸ, ਵਿਜੀਲੈਂਸ ਕੁਝ ਨਹੀਂ ਕਰ ਸਕਦੀ ਸਭ ਨੂੰ ਇੱਕਠੇ ਹੋਣਾ ਚਾਹੀਦਾ ਹੈ।
ਸਵਾਲ: ਕੀ ਨਸ਼ੇ ਦੀ ਜੰਗ ਵਿਚਕਾਰ ਤੁਹਾਡੀ ਵੀ ਦੁਸ਼ਮਣੀ ਪੈ ਚੁੱਕੀ ਹੈ?
ਜਵਾਬ: ਇਹ ਲੜਾਈ ਮੇਰੀ ਨਹੀਂ ਸਾਰੇ ਪੰਜਾਬੀਆਂ ਦੀ ਹੈ ਪੰਜਾਬ ਰੁਲ਼ ਜਾਵੇਗਾ ਅਤੇ ਪਿੱਛੇ ਤਮਾਸ਼ਾ ਰਹਿ ਜਾਵੇਗਾ ਮੇਰਾ ਇਰਾਦਾ ਪੰਜਾਬ ਨੂੰ ਬਚਾਉਣ ਦਾ ਹੈ
ਸਵਾਲ: 540 ਕਰੋੜ ਦੀ ਜਾਇਦਾਦ ਦਾ ਜ਼ਿਕਰ ਕਿਥੋਂ ਆਉੰਦਾ ਹੈ
ਜਵਾਬ: ਜਦੋਂ ਇਹ ਅੰਕੜੇ ਸਾਹਮਣੇ ਆਏ ਹਨ ਤਾਂ ਮੈਂ ਜਾਂਚ ਅਫਸਰ ਨਹੀਂ ਪਰ ਅਸਲ ਮਸਲਾ ਤਾਂ ਨਸ਼ਾ ਵਿਕਰੀ ਅਤੇ ਇਸ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਦੇ ਸਮਰਥਨ ਦਾ ਹੈ ਅਤੇ ਇਹ ਸਬੂਤ ਮੌਜੂਦ ਹਨ ਅਤੇ ਪਰਚਿਆਂ ਵਿੱਚ ਇਹ ਜ਼ਿਕਰ ਹੈ ਕਈ ਸਬੂਤ ਗਾਇਬ ਕੀਤੇ ਹਏ ਹਨ। ਪਰ ਮੈਨੂੰ ਯਕੀਨ ਹੈ ਕਿ ਐਸਐਈਟੀ ਆਪਣਾ ਕੰਮ ਕਰ ਰਹੀ ਹੈ ਅਤੇ ਸਾਰੇ ਸਬੂਤ ਅੱਗੇ ਲੈ ਕੇ ਆਵੇਗੀ