ਯੂ.ਪੀ ਵਿਚੋਂ ਦੇਸੀ ਪਿਸਤੌਲ ਲਿਆ ਕੇ ਵੇਚਣ ਵਾਲਾ ਗਰੋਹ ਕਾਬੂ, 9 ਪਿਸਤੌਲ ਬਰਾਮਦ
Published : Aug 7, 2018, 10:52 am IST
Updated : Aug 7, 2018, 10:52 am IST
SHARE ARTICLE
While giving information, SP Surinder Pal Singh
While giving information, SP Surinder Pal Singh

ਬਠਿੰਡਾ ਪੁਲਿਸ ਵਲੋਂ ਉਤਰ ਪ੍ਰਦੇਸ਼ ਤੋਂ ਸਸਤੇ ਦੇਸੀ ਪਿਸਤੌਲ ਲਿਆ ਕੇ ਅੱਗੇ ਨੌਜਵਾਨਾਂ ਨੂੰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਗਿਆ ਹੈ............

ਬਠਿੰਡਾ : ਬਠਿੰਡਾ ਪੁਲਿਸ ਵਲੋਂ ਉਤਰ ਪ੍ਰਦੇਸ਼ ਤੋਂ ਸਸਤੇ ਦੇਸੀ ਪਿਸਤੌਲ ਲਿਆ ਕੇ ਅੱਗੇ ਨੌਜਵਾਨਾਂ ਨੂੰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਗਿਆ ਹੈ। ਇਸ ਗਿਰੋਹ ਦੇ ਸਰਗਨਾ ਸਹਿਤ ਚਾਰ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 9 ਪਿਸਤੌਲ ਬਰਾਮਦ ਕਰ ਲਏ ਹਨ ਜਦ ਕਿ ਦੋ ਮੈਂਬਰ ਹਾਲੇ ਤਕ ਫ਼ਰਾਰ ਹਨ। ਕਾਨਫਰੰਸ ਦੌਰਾਨ ਐਸ.ਪੀ ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਪਿਛਲੇ ਸਮੇਂ ਦੌਰਾਨ ਸੀ.ਆਈ.ਏ. ਸਟਾਫ਼-2 ਬਠਿੰਡਾ ਨੂੰ ਗੁਪਤ ਸੁਚਨਾ ਮਿਲੀ ਸੀ ਕਿ ਇਲਾਕੇ 'ਚ ਕੁੱਝ ਲੋਕ ਯੂ.ਪੀ ਤੋਂ ਦੇਸੀ ਪਿਸਤੌਲ ਲਿਆ ਕੇ ਇਧਰ ਵੇਚਣ ਦੀ ਤਾਕ ਵਿਚ ਹਨ।

ਪੁਲਿਸ ਨੇ ਮੁਖ਼ਬਰ ਦੇ ਆਧਾਰ 'ਤੇ ਇਸ ਗਿਰੋਹ ਦੇ ਸਰਗਨੇ ਜਗਸੀਰ ਸਿੰਘ ਉਰਫ਼ ਬੀਰਾ ਵਾਸੀ ਪਿੰਡ ਸਿੰਘਪੁਰਾ ਥਾਣਾ-ਕਾਲਿਆਂਵਾਲੀ, ਹਰਿਆਣਾ,  ਜਗਦੇਵ ਸਿੰਘ ਵਾਸੀ ਪਿੰਡ ਰਾਈਆ ਥਾਣਾ-ਤਲਵੰਡੀ ਸਾਬੋ, ਰਜਿੰਦਰ ਸਿੰਘ ਉਰਫ਼ ਰਾਜਾ ਵਾਸੀ ਪਿੰਡ ਸੁਖਲੱਧੀ ਥਾਣਾ-ਰਾਮਾਂ, ਗੁਰਜੰਟ ਸਿੰਘ ਵਾਸੀ ਤਾਰੂਆਣਾ, ਥਾਣਾ-ਕਾਲਿਆਂਵਾਲੀ ਹਰਿਆਣਾ, ਗੋਰਾ ਸਿੰਘ ਤੇ ਬੀਰਬਲ ਸਿੰਘ ਵਾਸੀ ਪਿੰਡ ਭਾਗੀਵਾਂਦਰ ਥਾਣਾ-ਤਲਵੰਡੀ ਸਾਬੋ ਵਿਰੁਧ  ਅਸਲਾ ਐਕਟ ਤਹਿਤ ਕੇਸ ਦਰਜ਼ ਕੀਤਾ ਸੀ। 
ਇਸਤੋਂ ਬਾਅਦ ਪੁਲਿਸ ਪਾਰਟੀ ਵਲੋਂ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਜਿਸ 'ਤੇ ਜਾਅਲੀ ਨੰਬਰ ਲਗਾ ਕੇ ਜਗਸੀਰ ਸਿੰਘ ਉਰਫ਼ ਬੀਰਾ, ਜਗਦੇਵ ਸਿੰਘ,

ਰਜਿੰਦਰ ਸਿੰਘ ਉਰਫ਼ ਰਾਜਾ ਤੇ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿੰਨ੍ਹਾਂ ਕੋਲੋਂ 4 ਪਿਸਤੌਲ, 315 ਬੋਰ ਸਮੇਤ 6 ਰੌਦ , 3 ਪਿਸਟਲ 32 ਬੋਰ ਦੇਸੀ ਮੈਗਜ਼ੀਨ ਵਾਲੇ ਅਤੇ 2 ਪਿਸਤੋਲ 32 ਬੋਰ ਦੇਸੀ ਸਮੇਤ 16 ਰੌਂਦ ਬਰਾਮਦ ਕੀਤੇ ਹਨ।  ਐਸ.ਪੀ ਨੇ ਦਸਿਆ ਕਿ ਮੁੱਖ ਕਥਿਤ ਦੋਸ਼ੀ ਜਗਸੀਰ ਸਿੰਘ ਉਰਫ਼ ਬੀਰਾ ਵਿਰੁਧ ਪੰਜ ਸਾਲ ਪਹਿਲਾਂ ਤੋਂ ਹੀ 7 ਬੋਰੀਆਂ ਭੁੱਕੀ ਦਾ ਇਕ ਕੇਸ ਥਾਣਾ ਤਲਵੰਡੀ ਸਾਬੋ ਵਿਖੇ ਦਰਜ ਹੈ। ਕਥਿਤ ਦੋਸ਼ੀ ਨੇ ਮੰਨਿਆ ਕਿ ਯੂ.ਪੀ ਤੋਂ ਮਲਕੀਤ ਸਿੰਘ ਨਾਂ ਦਾ ਤਸਕਰ ਉਸਨੂੰ ਭੁੱਕੀ ਸਪਲਾਈ ਕਰਨ ਆਉਂਦਾ ਸੀ ਤੇ ਉਸ ਕੋਲੋਂ ਹੀ  ਦੇਸੀ ਪਿਸਤੌਲ ਲੈ ਕੇ ਅਗੇ ਵੇਚੇ ਸਨ।

ਕਥਿਤ ਦੋਸ਼ੀਆਂ ਨੂੰ ਯੂ.ਪੀ ਤੋਂ 10 ਤੋਂ 15 ਹਜ਼ਾਰ ਵਿਚ ਇਕ ਦੇਸੀ ਪਿਸਤੌਲ ਮਿਲ ਜਾਂਦਾ ਸੀ, ਜਿਹੜਾਂ ਅੱਗੇ ਇਹ ਮਹਿੰਗੇ ਭਾਅ ਵੇਚਦੇ ਸਨ। ਇਸਤੋਂ ਇਲਾਵਾ ਇਸ ਗਿਰੋਹ ਦੇ ਹਰਿਆਣਾ ਨਾਲ ਸਬੰਧਤ ਦੂਜੇ ਮਹੱਤਵਪੂਰਨ ਮੈਂਬਰ ਗੁਰਜੰਟ ਸਿੰਘ ਵਿਰੁਧ ਪਿਛਲੇ ਸਾਲ ਹੀ ਬਲਾਤਕਾਰ ਦਾ ਪਰਚਾ ਦਰਜ਼ ਹੈ, ਜਿਸਦੇ ਚੱਲਦੇ ਉਹ ਕੁੱਝ ਸਮਾਂ ਪਹਿਲਾਂ ਹੀ ਜਮਾਨਤ 'ਤੇ ਬਾਹਰ ਆਇਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement