ਨਹਿਰਾ ਗਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
Published : Jun 14, 2018, 1:21 am IST
Updated : Jun 14, 2018, 1:21 am IST
SHARE ARTICLE
SSP Kuldeep Singh Chahal Giving information
SSP Kuldeep Singh Chahal Giving information

ਮੁਹਾਲੀ ਪੁਲਿਸ ਨੇ ਦੋ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਪਰਖਾਣ ਵਾਲਾ ਥਾਣਾ ਮਲੋਟ ਦੇ ਵਸਨੀਕ ਵਰਿੰਦਰ ਸਿੰਘ ਨੂੰ

ਐਸ.ਏ.ਐਸ. ਨਗਰ, : ਮੁਹਾਲੀ ਪੁਲਿਸ ਨੇ ਦੋ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਪਰਖਾਣ ਵਾਲਾ ਥਾਣਾ ਮਲੋਟ ਦੇ ਵਸਨੀਕ ਵਰਿੰਦਰ ਸਿੰਘ ਨੂੰ ਸੈਕਟਰ-71 ਤੋਂ ਅਗ਼ਵਾ ਕੀਤੇ ਜਾਣ ਦੇ ਮਾਮਲੇ ਵਿਚ ਫ਼ਿਰੌਤੀਆਂ ਮੰਗਣ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਸੰਪਤ ਨਹਿਰਾ ਗਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ  ਹਥਿਆਰ, ਅਗ਼ਵਾ ਕਰਨ ਸਮੇਂ ਵਰਤੀ ਗਈ ਕਾਰ  ਅਤੇ ਪੰਚਕੂਲਾ ਤੋਂ ਖੋਹੀ ਇਕ ਵਰਨਾ ਕਾਰ ਵੀ ਬਰਾਮਦ ਕੀਤੀ ਹੈ। 

ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਵਰਿੰਦਰ ਸਿੰਘ ਦੇ ਅਗ਼ਵਾ ਮਾਮਲੇ ਵਿਚ ਪੁਲਿਸ ਵਲੋਂ ਥਾਣਾ ਮਟੌਰ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਇਸ ਮਾਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਟ੍ਰੇਸ ਕਰਨ ਲਈ ਸੀ.ਆਈ.ਏ. ਸਟਾਫ਼ ਮੁਹਾਲੀ ਅਤੇ ਥਾਣਾ ਮਟੌਰ ਦੀ ਸਾਂਝੀ ਟੀਮ ਗਠਤ ਕੀਤੀ ਗਈ ਸੀ। ਇਸ ਟੀਮ ਵਲੋਂ ਰਮਨਦੀਪ ਸਿੰਘ ਉਰਫ਼ ਭਾਊ ਵਾਸੀ ਪਿੰਡ ਖੰਡੂਰ ਥਾਣਾ ਮੱਥੂ ਜ਼ਿਲ੍ਹਾ ਫ਼ਿਰੋਜਪੁਰ, ਸ਼ੁਭਨਵਦੀਪ ਸਿੰਘ ਉਰਫ਼ ਸ਼ੁਭ ਵਾਸੀ ਪਿੰਡ ਮੰਡਿਆਲਾ ਥਾਣਾ ਚਾਟੀਵਿੰਡ ਤਹਿ ਅਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ,

ਜਸਪ੍ਰੀਤ ਸਿੰਘ ਉਰਫ਼ ਜੱਸੂ ਵਾਸੀ ਪਿੰਡ ਕੇਸਰੀ ਥਾਣਾ ਸਾਹਾ ਜ਼ਿਲ੍ਹਾ ਅੰਬਾਲਾ, ਗੁਰਵਿੰਦਰ ਸਿੰਘ ਉਰਫ਼ ਗੁਰੀ (ਬਿੰਦਰੀ) ਵਾਸੀ ਪਿੰਡ ਕੇਸਰੀ ਥਾਣਾ ਸਾਹਾ ਜ਼ਿਲ੍ਹਾ ਅੰਬਾਲਾ ਅਤੇ ਦਿਨੇਸ਼ ਕੁਮਾਰ ਮਾਗੇਰਾਮ ਵਾਸੀ ਪਿੰਡ ਹਰਪਾਲੂ ਤਾਲ ਜ਼ਿਲ੍ਹਾ ਚੂਰੂ (ਰਾਜਸਥਾਨ) ਨੂੰ ਰਾਧਾਸਵਾਮੀ ਚੌਕ ਮੁਹਾਲੀ ਤੋਂ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ 2 ਪਿਸਤੌਲ 315 ਬੋਰ ਸਮੇਤ 10 ਜਿੰਦਾ ਰੌਂਦ 315 ਬੌਰ ਅਤੇ 1 ਪਿਸਤੌਲ  32 ਸਮੇਤ 6 ਜਿੰਦਾ ਰੌਦ 32 ਬੋਰ, ਇਕ ਕਿਰਪਾਲ ਅਤੇ ਉਕਤ ਵਾਰਦਾਤ ਸਮੇਂ ਵਰਤੀ ਗਈ ਆਈ 20 ਕਾਰ ਬਰਾਮਦ ਹੋਈ ਹੈ। 

ਉਨ੍ਹਾਂ ਦਸਿਆ ਕਿ ਇਹ ਸਾਰੇ ਵਿਅਕਤੀ ਫ਼ਿਰੌਤੀਆਂ ਮੰਗਣ ਅਤੇ ਲੁੱਟਾਂ-ਖੋਹਾ ਦੀਆਂ ਵਾਰਦਾਤਾਂ ਕਰਨ ਵਾਲੇ ਸੰਪਤ ਨਹਿਰਾ ਗਰੋਹ ਦੇ ਮੈਂਬਰ ਹਨ। ਇਨ੍ਹਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਪੁਛਗਿਛ ਦੌਰਾਨ ਮੰਨਿਆ ਹੈ ਕਿ ਇਨ੍ਹਾਂ ਇਕ ਵਰਨਾ ਕਾਰ ਨੰਬਰ ਐਸ ਆਰ 01-ਏ-5601 ਦੇਵੀ ਲਾਲ ਪਾਰਕ ਪੰਚਕੂਲਾ ਹਰਿਆਣਾ ਤੋਂ ਹਥਿਆਰਾਂ ਦੀ ਨੋਕ 'ਤੇ ਖੋਹੀ ਸੀ।  ਇਨ੍ਹਾਂ ਮੁਲਜ਼ਮਾਂ ਤੋਂ ਇਕ ਵਰਨਾ ਕਾਰ ਵੀ ਬਰਾਮਦ ਕੀਤੀ ਗਈ ਹੈ ਅਤੇ ਮੁਲਜ਼ਮਾਂ ਨੇ ਮੰਨਿਆ ਕਿ ਇਨ੍ਹਾਂ ਨੇ ਪਿੰਡ ਸਨੇਟਾ ਦੇ ਐਚ.ਪੀ. ਪਟਰੌਲ ਪੰਪ ਤੋਂ ਹਥਿਆਰ ਦੀ ਨੋਕ 'ਤੇ 60  ਹਜ਼ਾਰ  ਰੁਪਏ ਖੋਹੇ ਸਨ। ਉਨ੍ਹਾਂ ਸੈਕਟਰ-7 ਪੰਚਕੂਲਾ ਤੋਂ ਕਿਸੇ ਵਿਅਕਤੀ ਨੂੰ ਅਗ਼ਵਾ ਵੀ ਕਰਨਾ ਸੀ। 

ਉਹਨਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।  ਇਸ ਮੌਕੇ ਐਸ.ਪੀ.(ਜਾਂਚ) ਸ੍ਰੀ ਹਰਵੀਰ ਸਿੰਘ ਅਟਵਾਲ, ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ, ਮੁੱਖ ਥਾਣਾ ਅਫਸਰ  ਮਟੌਰ ਸ੍ਰੀ ਰਾਜੀਵ ਕੁਮਾਰ ਵੀ ਮੌਜੂਦ ਸਨ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement