
ਆਮ ਆਦਮੀ ਪਾਰਟੀ ਦੇ ਬਗਾਵਤ 'ਤੇ ਉਤਾਰੂ ਵਿਧਾਇਕਾਂ ਦੀ ਅਗਵਾਈ ਕਰ ਰਹੇ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਹਾਈਕਮਾਨ 'ਤੇ ਦੂਜਾ ਹੱਲਾ ਬੋਲ ਦਿੱਤਾ ਹੈ..............
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਗਾਵਤ 'ਤੇ ਉਤਾਰੂ ਵਿਧਾਇਕਾਂ ਦੀ ਅਗਵਾਈ ਕਰ ਰਹੇ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਹਾਈਕਮਾਨ 'ਤੇ ਦੂਜਾ ਹੱਲਾ ਬੋਲ ਦਿੱਤਾ ਹੈ। ਬਠਿਡਾ ਰੈਲੀ ਤੋਂ ਬਾਅਦ ਅੱਜ ਜਿਥੇ ਗੜਸ਼ੰਕਰ ਤੋਂ ਪਾਰਟੀ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਮੁੜ ਖਹਿਰਾ ਖੇਮੇ ਵਿਚ ਪਰਤ ਆਇਆ, ਉਥੇ ਹੀ ਰੋੜੀ ਦੀ ਵਾਪਸੀ ਬਹਾਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਪੰਜਾਬ ਵਿਚ ਰੈਲੀਆਂ ਅਤੇ ਮੀਟਿੰਗਾਂ ਦਾ 'ਪਰਸਪਰ' ਪ੍ਰੋਗਰਾਮ ਐਲਾਨ ਦਿਤਾ ਹੈ। ਖਹਿਰਾ ਨੇ 11 ਅਗਸਤ ਵਾਲੀ ਹੁਸ਼ਿਆਰਪੁਰ ਬੈਠਕ ਦਾ ਸਥਾਨ ਬਦਲ ਕੇ ਗੜਸ਼ੰਕਰ ਕਰ ਦਿੱਤਾ, ਉਥੇ 15 ਅਗਸਤ ਨੂੰ ਇਸੜੂ ਵਿਖੇ ਵੀ ਇਕੱਠ ਕਰਨ ਦਾ ਸੱਦਾ ਆਪਣੇ ਸਮਰਥਕਾਂ
ਨੂੰ ਭੇਜ ਦਿਤਾ ਹੈ ਤੇ 25 ਅਗਸਤ ਨੂੰ ਗੁਰਦਾਸਪੁਰ ਵਿੱਚ ਵਲੰਟੀਅਰਾਂ ਦੀ ਮੀਟਿੰਗ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆ ਨੇ ਪਹਿਲਾਂ ਹੀ 13 ਅਗਸਤ ਨੂੰ ਪੰਜਾਬ ਵਿਚ ਰੈਲੀ ਐਲਾਨੀ ਹੋਈ ਹੈ ਜਿਸ ਮਗਰੋਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ੱਚ ਪ੍ਰੋਗਰਾਮ ਸ਼ੁਰੂ ਹੋ ਰਹੇ ਹਨ। ਖਹਿਰਾ ਨੇ ਹਾਈਕਮਾਨ ਦੇ ਬਰਾਬਰ ਅਪਣੇ ਪ੍ਰੋਗਰਾਮ ਐਲਾਨ ਕੇ ਇਕ ਵਾਰ ਤਾਂ ਪਾਰਟੀ ਲਈ ਸੰਕਟ ਖੜਾ ਕਰ ਦਿੱਤਾ ਹੈ।
ਓਧਰ ਨਾਲ ਹੀ ਇਸ ਬਾਗੀ ਧੜੇ ਨੇ ਭਗਵੰਤ ਮਾਨ ਦੀ ਮੁੜ ਸੁਰਜੀਤ ਕੀਤੀ ਜਾ ਰਹੀ ਪੰਜਾਬ ਚ ਪਾਰਟੀ ਪ੍ਰਧਾਨਗੀ ਵੀ ਨਾਮਨਜ਼ੂਰ ਕਰ ਦਿਤੀ ਹੈ। ਵਿਧਾਇਕ ਕੰਵਰ ਸੰਧੂ ਨੇ ਇਸ ਬਾਰੇ ਤਰਕ ਦਿੰਦਿਆਂ ਕਿਹਾ ਕਿ ਪੰਜਾਬ ਦੇ ਵਲੰਟੀਅਰਾਂ ਨੇ ਢਾਂਚੇਨੂੰ ਭੰਗ ਕਰਨ ਦਾ ਮਤਾ ਪਾਇਆ ਹੈ। ਭਗਵੰਤ ਮਾਨ ਵੀ ਉਸੇ ਢਾਂਚੇ ਦਾ ਇੱਕ ਹਿੱਸਾ ਹਨ। ਇਸ ਲਈ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ।