ਪਾਕਿ ਲੈਫਟੀਨੈਂਟ ਕਰਨਲ ਹੈ ਖ਼ਾਲਿਸਤਾਨੀ ਅੰਦੋਲਨ 'ਰੈਫਰੈਂਡਮ-2020' ਦਾ ਮਾਸਟਰ ਮਾਈਂਡ
Published : Aug 7, 2018, 10:10 am IST
Updated : Aug 7, 2018, 10:10 am IST
SHARE ARTICLE
ISI Pakistan
ISI Pakistan

ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰ ਯੂਰਪੀ ਦੇਸ਼ਾਂ ਵਿਚ ਖ਼ਾਲਿਸਤਾਨੀ ਅੰਦੋਲਨ 'ਰੈਫਰੈਂਡਮ-2020' ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਨੂੰ ਲੈ ਕੇ ...

ਚੰਡੀਗੜ੍ਹ : ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰ ਯੂਰਪੀ ਦੇਸ਼ਾਂ ਵਿਚ ਖ਼ਾਲਿਸਤਾਨੀ ਅੰਦੋਲਨ 'ਰੈਫਰੈਂਡਮ-2020' ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਨੂੰ ਲੈ ਕੇ 12 ਅਗੱਸਤ ਨੂੰ ਇਕ ਸਮਾਗਮ ਲੰਡਨ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਰੁਕਵਾਉਣ ਲਈ ਭਾਰਤ ਵਲੋਂ ਕੀਤੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਸਾਬਤ ਹੋਈਆਂ ਹਨ। ਹੁਣ ਇਸ ਖ਼ਾਲਿਸਤਾਨੀ ਮੁਹਿੰਮ ਨੂੰ ਲੈ ਕੇ ਇਕ ਵੱਡਾ ਖ਼ੁਲਾਸਾ ਹੋਇਆ ਹੈ। ਖ਼ੁਲਾਸੇ ਵਿਚ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਫ਼ੌਜ ਵਿਚ 'ਚੌਧਰੀ ਸਾਬ੍ਹ' ਦੇ ਨਾਂਅ ਨਾਲ ਮਸ਼ਹੂਰ ਇਕ ਵਿਅਕਤੀ ਕੈਨੇਡਾ ਅਤੇ ਯੂਰਪ ਵਿਚ ਸ਼ੁਰੂ ਹੋਈ ਇਕ ਨਵੇਂ ਭਾਰਤ ਵਿਰੋਧੀ ਮੁਹਿੰਮ ਦਾ ਮਾਸਟਰ ਮਾਈਂਡ ਮੰਨਿਆ ਜਾ ਰਿਹਾ ਹੈ।

Shahid Mohammed Mallhi (Chaudhry Sahib)Shahid Mohammed Mallhi (Chaudhry Sahib)
ਭਾਰਤੀ ਖ਼ੁਫ਼ੀਆ ਏਜੰਸੀਆਂ ਦਾ ਮੰਨਣਾ ਹੈ ਕਿ ਕੈਨੇਡਾ ਅਤੇ ਕੁੱਝ ਯੂਰਪੀ ਦੇਸ਼ਾਂ ਵਿਚ ਚੱਲ ਰਿਹਾ 'ਰੈਫਰੈਂਡਮ-2020' ਨਾਮ ਦਾ ਇਕ ਖ਼ਾਲਿਸਤਾਨੀ ਅੰਦੋਲਨ ਪਾਕਿਸਤਾਨੀ ਫ਼ੌਜ ਦੇ ਲੈਫਟੀਨੈਂਟ ਕਰਨਲ ਸ਼ਾਹਿਦ ਮੁਹੰਮਦ ਮੱਲ੍ਹੀ (ਚੌਧਰੀ ਸਾਬ੍ਹ) ਦੇ ਦਿਮਾਗ਼ ਦੀ ਖੇਡ ਹੈ। ਭਾਰਤੀ ਜਾਸੂਸਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸ਼ਾਹਿਦ ਦੇ ਕੰਪਿਊਟਰ ਤੋਂ ਦਸਤਾਵੇਜ਼ ਹਾਸਲ ਕਰ ਲਏ ਹਨ, ਜਿਨ੍ਹਾਂ ਵਿਚ 'ਰੈਫਰੈਂਡਮ-2020' ਦਾ ਵਿਸਥਾਰਤ ਰੋਡਮੈਡ ਦਿਤਾ ਹੋਇਆ ਹੈ। 

Khalistan Referendum-2020Khalistan Referendum-2020ਰੈਫਰੈਂਡਮ 2020 ਦੇ ਵਿਚਕਾਰ ਅਮਰੀਕਾ ਸਥਿਤ 'ਸਿੱਖਸ ਫਾਰ ਜਸਟਿਸ' ਦਾ ਚਿਹਰਾ ਜੋ ਦਾਅਵਾ ਕਰਦਾ ਰਹਿੰਦਾ ਹੈ ਕਿ ਇਸ ਵਿਚ ਕੋਈ ਕੌਮਾਂਤਰੀ ਸਾਜਿਸ਼ ਨਹੀਂ ਹੈ ਬਲਕਿ ਉਹ ਇੰਟਰਨੈਸ਼ਨਲ ਕਨਵੈਨਸ਼ਨ ਦੇ ਆਧਾਰ 'ਤੇ ਅਪਣੇ ਹੱਕ ਦੀ ਮੰਗ ਕਰ ਰਹੇ ਹਨ। ਹਾਲਾਂਕਿ ਟਾਈਮਜ਼ ਆਫ਼ ਇੰਡੀਆ ਦੇ ਹੱਥ ਦਸਤਾਵੇਜ਼ਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਅਤੇ ਪਾਕਿਸਤਾਨ ਅਤੇ ਹੋਰ ਜਗ੍ਹਾ 'ਤੇ ਅਧਾਰਤ ਕੁੱਝ ਸੰਗਠਨਾਂ ਦੇ ਨਾਲ ਕੰਮ ਕਰ ਰਹੀ ਹੈ। 

Khalistan Referendum-2020Khalistan Referendum-2020ਅਜਿਹਾ ਮੰਨਿਆ ਜਾ ਰਿਹਾ ਹੈ ਕਿ 2015 ਵਿਚ ਚੌਧਰੀ ਸਾਬ੍ਹ ਆਈਐਸਆਈ ਦੀ ਲਾਹੌਰ ਟੁਕੜੀ ਦੀ ਅਗਵਾਈ ਕਰ ਰਿਹਾ ਸੀ ਜੋ ਪੰਜਾਬ ਨਾਲ ਜੁੜੀਆਂ ਗਤੀਵਿਧੀਆਂ ਨੂੰ ਦੇਖਦੀ ਹੈ। ਅਜਿਹੇ ਵਿਚ ਪਿਛਲੇ ਦੋ ਸਾਲਾਂ ਵਿਚ ਪੰਜਾਬ ਵਿਚ ਹੋਈਆਂ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਵਿਚ ਚੌਧਰੀ ਦਾ ਹੱਥ ਹੋ ਸਕਦਾ ਹੈ। ਸੀਨੀਅਰ ਸੂਤਰ ਜੁਲਾਈ 2015 ਵਿਚ ਗੁਰਦਾਸਪੁਰ ਦੇ ਦੀਨਾਨਗਰ ਅਤੇ ਜਨਵਰੀ 2016 ਵਿਚ ਪਠਾਨਕੋਟ ਏਅਰਬੇਸ 'ਤੇ ਹੋਏ ਅਤਿਵਾਦੀ ਹਮਲਿਆਂ ਵਿਚ ਆਈਐਸਆਈ ਦੀ ਲਾਹੌਰ ਯੂਨਿਟ ਦਾ ਹੱਥ ਹੋਣ ਦੀਆਂ ਸੰਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਰਹੇ ਹਨ। 

Sikh Referendum-2020 CampaignSikh Referendum-2020 Campaignਲਾਹੌਰ ਜ਼ਿਲ੍ਹੇ ਦੇ ਵਾਪੜਾ ਟਾਊਨ ਦਾ ਰਹਿਣ ਵਾਲਾ 45 ਸਾਲਾ ਸ਼ਾਹਿਦ ਮੁਹੰਮਦ ਮੱਲ੍ਹੀ ਦਾ ਸਰਵਿਸ ਨੰਬਰ ਪੀਏ-35043 ਹੈ। ਸ਼ਾਹਿਦ 13 ਅਕਤੂਬਰ 1995 ਨੂੰ ਬਲੋਚ ਰੈਜੀਮੈਂਟ ਦੀ 25ਵੀਂ ਬਟਾਲੀਅਨ ਵਿਚ ਕਮਿਸ਼ੰਡ ਹੋਇਆ ਸੀ ਅਤੇ 10 ਅਗਸਤ 2012 ਨੂੰ ਉਸ ਨੂੰ ਲੈਫਟੀਨੈਂਟ ਕਰਨਲ ਦੇ ਰੈਂਕ 'ਤੇ ਪ੍ਰਮੋਟ ਕੀਤਾ ਗਿਆ। ਖ਼ੁਫ਼ੀਆ ਵਿਭਾਗ ਦੇ ਦਸਤਾਵੇਜ਼ਾਂ ਮੁਤਾਬਕ ਉਹ ਮਈ 2004 ਤੋਂ ਮਈ 2005 ਤਕ ਕੋਸੋਵੋ ਵਿਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਦਾ ਵੀ ਹਿੱਸਾ ਬਣਿਆ ਸੀ। ਉਸ ਦਾ ਭਰਾ ਲੈਫਟੀਨੈਂਟ ਕਰਨਲ ਖ਼ਾਲਿਦ ਮਹਿਮੂਦ ਮੱਲ੍ਹੀ ਵੀ ਪਾਕਿਸਤਾਨੀ ਆਰਮੀ ਦੀ ਸਿੰਧ ਰੈਜੀਮੈਂਟ ਦਾ ਮੈਂਬਰ ਹੈ। 

Sikh Referendum-2020 CampaignSikh Referendum-2020 Campaignਟਾਈਮਜ਼ ਆਫ਼ ਇੰਡੀਆ ਵਲੋਂ ਹਾਸਲ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਆਈਐਸਆਈ ਨੇ ਰੈਫਰੈਂਡਮ-2020 ਨੂੰ 'ਆਫਰੇਸ਼ਨ ਐਕਸਪ੍ਰੈੱਸ' ਦਾ ਨਾਮ ਦਿਤਾ ਸੀ। ਲੈਫਟੀਨੈਂਟ ਕਰਨਲ ਮੱਲ੍ਹੀ ਮੇਜਰ ਦਾਨਿਸ਼ ਅਤੇ ਹੋਰ 7 ਲੋਕਾਂ ਦੀ ਟੀਮ ਦੇ ਨਾਲ ਆਈਐਸਆਈ ਦੀ ਲਾਹੌਰ ਟੁਕੜੀ ਦੀ ਅਗਵਾਈ ਕਰ ਰਿਹਾ ਸੀ। ਦਸਤਾਵੇਜ਼ਾਂ ਵਿਚ ਮੱਲ੍ਹੀ ਦੁਆਰਾ ਅਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਹੋਈ ਇਕ ਅੰਦਰੂਨੀ ਗੱਲਬਾਤ ਵੀ ਸ਼ਾਮਲ ਹੈ।

Sikh Referendum-2020 CampaignSikh Referendum-2020 Campaignਇਸ ਵਿਚ ਰੈਫਰੈਂਡਮ-2020 ਨੂੰ ਲਾਂਚ ਕਰਨ ਦੀ ਸੰਭਾਵਿਤ ਤਰੀਕ 6 ਜੂਨ 2020 ਰੱਖਣ ਦਾ ਪ੍ਰਸਤਾਵ ਦਿਤਾ ਗਿਆ ਹੈ। ਦਸ ਦਈਏ ਕਿ ਇਹ ਤਰੀਕ ਪੰਜਾਬ ਵਿਚ ਇੰਦਰਾ ਗਾਂਧੀ ਸਰਕਾਰ ਵਲੋਂ ਚਲਾਏ ਗਏ ਅਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਹੋਵੇਗੀ। ਵਰਤਮਾਨ ਸਮੇਂ ਵਿਚ ਇਸ ਰੈਫਰੈਂਡਮ-2020 ਨਾਮ ਦੇ ਖ਼ਾਲਿਸਤਾਨੀ ਅੰਦੋਲਨ ਦੀ ਅਗਵਾਈ ਅਮਰੀਕਾ ਸਥਿਤ ਸਿੱਖ ਸੰਗਠਨ 'ਸਿੱਖਸ ਫਾਰ ਜਸਟਿਸ' ਕਰ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement