
“ਏਕ ਨੂਰ ਯੂਥ ਵਿੰਗ ਕਲੱਬ”, ਪਿੰਡ ਕਰੀਮ ਨਗਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਵਿਸ਼ੇਸ਼ ਸੰਨਮਾਨ ਚਿੰਨ ਦੇ ਕੇ ਜਸਵੰਤ ਸਿੰਘ ਦਾ ਸਵਾਗਤ ਕੀਤਾ ਗਿਆ।
ਪਟਿਆਲਾ: ਸਿੱਖਿਆ ਵਿਭਾਗ ਪੰਜਾਬ, ਵੱਲੋਂ ਕੁੱਝ ਦਿਨ ਪਹਿਲਾਂ ਕੀਤੀਆਂ ਗਈਆਂ ਅਧਿਆਪਕਾਂ ਦੀਆਂ ਬਦਲੀਆਂ ਦੌਰਾਨ ਮਾਸਟਰ ਜਸਵੰਤ ਸਿੰਘ ਨੇ ਬਤੌਰ ਸਕੂਲ ਇੰਚਾਰਜ ਸਰਕਾਰੀ ਹਾਈ ਸਕੂਲ ਕਰੀਮਨਗਰ (ਚਿੱਚੜਵਾਲ) ਵਿਖੇ ਜੁਆਇੰਨ ਕੀਤਾ ਸੀ। ਅੱਜ ਪ੍ਰਧਾਨ ਸੁਖਦੇਵ ਰਾਮ “ਏਕ ਨੂਰ ਯੂਥ ਵਿੰਗ ਕਲੱਬ”, ਪਿੰਡ ਕਰੀਮ ਨਗਰ ਅਤੇ ਚੈਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਹਰਮੇਸ਼ ਰਾਮ ਵੱਲੋਂ ਵਿਸ਼ੇਸ਼ ਸੰਨਮਾਨ ਚਿੰਨ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ।
PSEB
ਮਾਸਟਰ ਜਸਵੰਤ ਸਿੰਘ ਨੇ ਕਲੱਬ ਦੇ ਪ੍ਰਧਾਨ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਸਕੂਲ ਦੀ ਨੁਹਾਰ ਨੂੰ ਬਦਲਣ ਲਈ ਹਰ ਸੰਭਵ ਯਤਨ ਕਰਨਗੇ। ਉਹ ਸਮੂਹ ਸਟਾਫ ਨਾਲ਼ ਮਿਲ ਕੇ ਸਕੂਲ ਦੀ ਦਸ਼ਾ ਅਤੇ ਦਿਸ਼ਾ ਨੂੰ ਸੁਧਾਰਨ ਲਈ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਹੋਏ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਵਿੱਚ ਸਿਰਤੋੜ ਯਤਨ ਕਰਨਗੇ ਤਾਂ ਜੋ ਸਕੂਲ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕੇ। ਇਸ ਮੌਕੇ ਸਕੂਲ ਇੰਚਾਰਜ ਸ੍ਰੀ ਜਸਵੰਤ ਸਿੰਘ, ਅੰਗਰੇਜ਼ੀ ਮਾਸਟਰ ਸ.ਜਸਪਾਲ ਸਿੰਘ, ਕੰਪਿਊਟਰ ਅਧਿਆਪਕ ਸ. ਗੁਰਦੀਪ ਸਿੰਘ, ਐੱਸ. ਐੱਸ. ਮਿਸਟ੍ਰੈਸ ਸ੍ਰੀਮਤੀ ਗੁਰਮੀਤ ਕੌਰ, ਸਾਇੰਸ ਮਿਸਟ੍ਰੈਸ ਨੀਲਮ ਮੌਜੂਦ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।