ਅਪਾਹਜ ਹੋਣ ਦੇ ਬਾਵਜੂਦ ਹਿੰਮਤ ਨਾ ਛੱਡ ਕੇ ਕੀਤਾ UPSC ਪ੍ਰੀਖਿਆ ਵਿੱਚੋਂ TOP
Published : Aug 7, 2020, 6:28 pm IST
Updated : Aug 7, 2020, 6:28 pm IST
SHARE ARTICLE
UPSC UPSC Topper UPSC Exam Disabled
UPSC UPSC Topper UPSC Exam Disabled

ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਹਮੇਸ਼ਾ ਉਤਸ਼ਾਹਿਤ...

ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਕਰਨਵੀਰ ਸਿੰਘ ਨੇ ਯੂਪੀਐਸਸੀ ਵਿਚੋਂ ਟਾਪ ਕੀਤਾ ਹੈ। ਇਸੇ ਨੂੰ ਲੈ ਕੇ ਸਪੋਕਸਮੈਨ ਟੀਮ ਨੇ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਹੈ। ਉਹਨਾਂ ਦਸਿਆ ਕਿ ਤੀਜੀ ਵਾਰ ਉਹਨਾਂ ਨੂੰ ਇਸ ਵਿਚੋਂ ਜਿਤ ਪ੍ਰਾਪਤ ਹੋਈ ਹੈ ਕਿਉਂ ਕਿ ਉਹ 2 ਸਾਲ ਇਸ ਪ੍ਰੀਖਿਆ ਵਿਚੋਂ ਫੇਲ੍ਹ ਹੋ ਚੁੱਕੇ ਹਨ। ਪਰ ਉਹਨਾਂ ਨੇ ਹਿੰਮਤ ਨਾ ਛੱਡੀ ਤੇ ਅਪਣੀ ਮਿਹਨਤ ਜਾਰੀ ਰੱਖੀ।

Sri Muaktsar SahibSri Muaktsar Sahib

ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਹੈ ਤੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਆ ਹੈ। ਉਹਨਾਂ ਅੱਗੇ ਦਸਿਆ ਕਿ ਉਸ ਦੇ ਦੋਸਤਾਂ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ ਹੈ ਉਸ ਨੂੰ ਹਰ ਮੁਸੀਬਤ ਨਾਲ ਲੜਨ ਲਈ ਹੌਂਸਲਾ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਦੇ ਪਿਤਾ ਨੇ ਦਸਿਆ ਕਿ ਉਹਨਾਂ ਦੇ ਬੇਟੇ ਨੇ ਇਹ ਆਹੁਦਾ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ ਤੇ ਉਹਨਾਂ ਨੂੰ ਵੀ ਅਪਣੇ ਬੇਟੇ ਤੇ ਪੂਰਾ ਮਾਣ ਹੈ।

Sri Muaktsar SahibSri Muaktsar Sahib

ਉਹਨਾਂ ਨੇ ਹੋਰਨਾਂ ਅਪਾਹਜ ਲੋਕਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਅਪਣੇ ਆਪ ਨੂੰ ਕਦੇ ਹਾਰਿਆ ਹੋਇਆ ਜਾਂ ਅਪਾਹਜ ਨਾ ਸਮਝਣ। ਜੋ ਮਿਹਨਤ ਕਰਦਾ ਹੈ ਉਸ ਨੂੰ ਸਫ਼ਲਤਾ ਜ਼ਰੂਰ ਮਿਲਦੀ ਹੈ। ਦਸ ਦਈਏ ਕਿ ਕੁੱਝ ਦਿਨ ਪਹਿਲਾਂ ਖਰੜ ਦੇ ਨਜ਼ਦੀਕੀ ਪਿੰਡ ਪੱਤੋਂ ਦੀ ਬਚਪਨ ਤੋਂ ਅੱਖਾਂ ਤੋਂ ਵਾਂਝੀ ਹੋਣਹਾਰ ਵਿਦਿਆਰਥਣ ਹਰਲੀਨ ਕੌਰ ਪੁੱਤਰੀ ਸਰਬਜੀਤ ਕੌਰ/ਮਨਜੀਤ ਸਿੰਘ ਨੇ ਅੱਜ ਸੀ. ਬੀ. ਐਸ. ਈ. 12ਵੀਂ ਜਮਾਤ ਦੇ ਆਏ ਨਤੀਜੇ ਵਿੱਚ ਇੰਸਟੀਚਿਊਟ ਫਾਰ ਦੀ ਬਲਾਇੰਡ ਸੈਕਟਰ-26, ਚੰਡੀਗੜ ਸਕੂਲ ਵਿਚੋਂ 97 ਫੀਸਦੀ ਅੰਕ ਲੈ ਕੇ ਟਾਪਰ ਰਹੀ। ਲੋਕਾਂ ਵਲੋਂ ਪਰਿਵਾਰਿਕ ਮੈਂਬਰਾਂ ਨੂੰ ਵਧਾਈਆਂ ਦੇਣ ਲਈ ਘਰ ਵਿੱਚ ਤਾਂਤਾ ਲੱਗਾ ਹੋਇਆ ਸੀ।

Sri Muaktsar SahibSri Muaktsar Sahib

ਗੱਲਬਾਤ ਕਰਦਿਆਂ ਵਿਦਿਆਰਥਣ ਹਰਲੀਨ ਕੌਰ ਨੇ ਆਖਿਆ ਕਿ ਉਹ ਜੱਜ ਬਣਨਾ ਚਾਹੁੰਦੀ ਹੈ। ਉਸਨੇ ਕਿਹਾ ਕਿ ਉਸਦੇ ਦਾਦਾ ਅਮਰੀਕ ਸਿੰਘ ਜੋ ਕਿ ਉਸਨੂੰ ਪੜਨ ਲਈ ਹੱਲਾਸ਼ੇਰੀ ਦੇਣ ਦੇ ਨਾਲ ਨਾਲ ਉਸ ਨੂੰ ਪਿੰਡ ਤੋਂ ਚੰਡੀਗੜ ਸਕੂਲ ਛੱਡਣ ਲਈ ਜਾਂਦੇ ਹਨ, ਦੇ ਸੁਪਨੇ ਪੂਰੇ ਕਰੇਗੀ। ਵਿਦਿਆਰਥਣ ਦੇ ਚਾਚਾ ਸ਼੍ਰੋਮਣੀ ਅਕਾਲੀ ਦਲ ਸਰਕਲ ਪ੍ਰਧਾਨ ਹਰਮਿੰਦਰ ਸਿੰਘ ਪੱਤੋਂ ਨੇ ਕਿਹਾ ਹੈ ਕਿ ਉਹ ਆਪਣੀ ਭਤੀਜੀ ਦੇ ਸੁਪਨੇ ਪੂਰੇ ਕਰਾਉਣ ਲਈ ਉਸਨੂੰ ਉਚ ਪੱਧਰੀ ਸਿੱਖਿਆ ਪ੍ਰਦਾਨ ਕਰਵਾਉਣਗੇ।

     

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement