
ਬਿਹਾਰ ਦੇ ਨਾਲੰਦਾ ਵਿਚ ਜ਼ਮੀਨੀ ਵਿਵਾਦ ਦੇ ਚਲਦਿਆਂ ਦਿਨ ਦਿਹਾੜੇ 6 ਲੋਕਾਂ ਦਾ ਕਤਲ ਕਰ ਦਿੱਤਾ ਗਿਆ।
ਪਟਨਾ: ਬਿਹਾਰ ਦੇ ਨਾਲੰਦਾ ਵਿਚ ਜ਼ਮੀਨੀ ਵਿਵਾਦ ਦੇ ਚਲਦਿਆਂ ਦਿਨ ਦਿਹਾੜੇ 6 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਰਾਜਗੀਰ ਸਬ-ਡਿਵੀਜ਼ਨ ਅਧੀਨ ਪੈਂਦੇ ਛਬੀਲਾਪੁਰ ਥਾਣ ਖੇਤਰ ਦੇ ਪਿੰਡ ਲੋਦੀਪੁਰ ਦੀ ਹੈ। ਦਰਅਸਲ ਬੁੱਧਵਾਰ ਦੁਪਹਿਰ ਸਮੇਂ ਜ਼ਮੀਨੀ ਵਿਵਾਦ ਕਾਰਨ ਦੋ ਧਿਰਾਂ ਵਿਚ ਲੜਾਈ ਹੋ ਗਈ, ਜੋ ਦੇਖਦੇ ਹੀ ਦੇਖਦੇ ਭਿਆਨਕ ਹੋ ਗਈ।
Six killed over land dispute in Nalanda Bihar
ਹੋਰ ਪੜ੍ਹੋ: ਅੰਦੋਲਨ ਕਰ ਰਹੇ ਕਿਸੇ ਕਿਸਾਨ 'ਤੇ ਨਹੀਂ ਲਗਾਇਆ ਗਿਆ UAPA ਜਾਂ ਦੇਸ਼ਧ੍ਰੋਹ ਦਾ ਕਾਨੂੰਨ-ਗ੍ਰਹਿ ਮੰਤਰਾਲਾ
ਇਕ ਧਿਰ ਵੱਲੋਂ ਕਰੀਬ 4 ਦਰਜਨ ਲੋਕਾਂ ਨੇ ਗੋਲੀਆਂ ਬਰਸਾਈਆਂ ਗਈਆਂ, ਜਿਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪਿੰਡ ਵਿਚ ਪੁਲਿਸ ਟੀਮ ਦੀ ਤੈਨਾਤੀ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਵਾਦ ਦੇ ਚਲਦਿਆਂ ਸਵੇਰੇ 9 ਵਜੇ ਤੋਂ ਹੀ ਗੋਲੀਆਂ ਚੱਲ ਰਹੀਆਂ ਸੀ। ਪੁਲਿਸ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਵੀ ਪੁਲਿਸ ਟੀਮ ਦੇਰੀ ਨਾਲ ਪਹੁੰਚੀ।
Murder over land dispute
ਹੋਰ ਪੜ੍ਹੋ: ਜੰਗ ਹਾਲੇ ਖ਼ਤਮ ਨਹੀਂ ਹੋਈ, ਲੜਕੀਆਂ ਦੀ ਹਾਕੀ ਟੀਮ ਕਾਂਸੀ ਦਾ ਤਮਗ਼ਾ ਜਿੱਤੇਗੀ: ਰਾਣਾ ਸੋਢੀ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੋਰਟ ਵਿਚ 50 ਬੀਘਾ ਜ਼ਮੀਨ ਦਾ ਮਾਮਲਾ ਚੱਲ ਰਿਹਾ ਹੈ। ਬੁੱਧਵਾਰ ਸਵੇਰੇ ਪਿੰਡ ਵਿਚ ਮਹਿੰਦਰ ਯਾਦਵ ਅਤੇ ਰਾਜੇਸ਼ਵਰ ਯਾਦਵ ਅਪਣੇ ਪੁੱਤਰਾਂ ਨਾਲ ਖੇਤ ਵਿਚ ਕੰਮ ਕਰ ਰਹੇ ਸੀ। ਇਸੇ ਦੌਰਾਨ ਪਰਸ਼ੂਰਾਮ ਯਾਦਵ ਅਪਣੇ ਬੇਟੇ, ਭਰਾ ਅਤੇ ਭਤੀਜਿਆਂ ਨਾਲ ਉਹਨਾਂ ਦਾ ਵਿਰੋਧ ਕਰਨ ਪਹੁੰਚੇ।
Six killed over land dispute in Nalanda Bihar
ਹੋਰ ਪੜ੍ਹੋ: ਰਾਹੁਲ ਗਾਂਧੀ ਦੇ ਟਵੀਟ ਲਈ NCPCR ਨੇ ਟਵਿਟਰ ਨੂੰ ਜਾਰੀ ਕੀਤਾ ਨੋਟਿਸ, POCSO Act ਦੇ ਉਲੰਘਣ ਦਾ ਆਰੋਪ
ਇਸ ਦੌਰਾਨ ਅਚਾਨਕ ਕਰੀਬ 4 ਦਰਜਨ ਬਦਮਾਸ਼ ਹਥਿਆਰ ਲੈ ਕੇ ਪਹੁੰਚ ਗਏ। ਝਗੜੇ ਦੌਰਾਨ 9 ਲੋਕਾਂ ਨੂੰ ਗੋਲੀ ਲੱਗੀ, ਜਿਨ੍ਹਾਂ ਵਿਚ 6 ਦੀ ਮੌਤ ਹੋ ਗਈ ਜਦਕਿ 3 ਵਿਅਕਤੀ ਜ਼ਖਮੀ ਹਨ। ਮ੍ਰਿਤਕਾਂ ਦੀ ਪਛਾਣ ਪਰਸ਼ੂਰਾਮ ਯਾਦਵ ਅਤੇ ਉਹਨਾਂ ਦੇ ਪੁੱਤਰ ਧੀਰੇਂਦਰ ਅਤੇ ਸ਼ਿਵੇਂਦਰ, ਜਧੂ ਯਾਦਵ ਅਤੇ ਉਹਨਾਂ ਦੇ ਪੁੱਤਰ ਪਿੰਟੂ ਅਤੇ ਮਹੇਸ਼ ਯਾਦਵ ਵਜੋਂ ਹੋਈ ਹੈ।