
ਕੁੰਬੜਾ ਵਾਸੀ ਕੁਲਜੀਤ ਸਿੰਘ ਨੇ ਸੰਚਾਲਕ ਗੁਰਪ੍ਰੀਤ ਸਿੰਘ ਰੰਧਾਵਾ, ਵਰਿੰਦਰ ਸਿੰਘ ਤੇ ਹੋਰਾਂ ਵਿਰੁਧ ਦਿਤੀ ਸ਼ਿਕਾਇਤ
ਚੰਡੀਗੜ੍ਹ: ਵਰਕ ਵੀਜ਼ਾ ਦਿਵਾਉਣ ਅਤੇ ਕੈਨੇਡਾ ਭੇਜਣ ਦੇ ਨਾਂਅ 'ਤੇ 21.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਸੈਕਟਰ-34 ਦੀ ਇਕ ਕੰਸਲਟੈਂਸੀ ਫਰਮ ਦੇ ਸੰਚਾਲਕਾਂ ਵਿਰੁਧ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਮੁਹਾਲੀ ਦੇ ਪਿੰਡ ਕੁੰਬੜਾ ਦੇ ਵਸਨੀਕ ਕੁਲਜੀਤ ਸਿੰਘ ਬੈਦਵਾਨ (40) ਦੀ ਸ਼ਿਕਾਇਤ ’ਤੇ ਸੈਕਟਰ-34 ਏ ਦੇ ਬਲੂ ਸਫ਼ਾਇਰ ਕੰਸਲਟੈਂਟ ਗੁਰਪ੍ਰੀਤ ਸਿੰਘ ਰੰਧਾਵਾ, ਵਰਿੰਦਰ ਸਿੰਘ ਅਤੇ ਹੋਰਨਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਭਾਰਤ ਦੇ ਨਵੀਨ ਕੁਮਾਰ ਨੇ ਰਚਿਆ ਇਤਿਹਾਸ, ਇਕ ਮਿੰਟ 'ਚ ਅਪਣੇ ਸਿਰ ਨਾਲ ਭੰਨੇ ਸਭ ਤੋਂ ਵੱਧ 273 ਅਖਰੋਟ
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਨਾ ਤਾਂ ਉਸ ਦਾ ਵਰਕ ਵੀਜ਼ਾ ਲਗਵਾ ਸਕੇ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ। ਥਾਣਾ ਸਦਰ ਦੀ ਪੁਲਿਸ ਆਈ.ਪੀ.ਸੀ. ਦੀ ਧਾਰਾ-406, 420, 120ਬੀ ਅਤੇ 24 ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕਰ ਕੇ ਮਾਮਲੇ ਵਿਚ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।