
ਖਿਡੌਣਾ ਗੱਡੀ ਨਾਲ ਖੇਡਦੇ ਸਮੇਂ ਮਾਸੂਮ ਨਾਲ ਵਾਪਰਿਆ ਹਾਦਸਾ
ਝਿੰਗੜਾ : ਨਵਾਂਸ਼ਹਿਰ ਦੇ ਪਿੰਡ ਝਿੰਗੜਾ ਤੋਂ ਅਤਿ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿਥੇ ਇਕ ਮਾਸੂਮ ਦੀ ਮੌਤ ਹੋ ਗਈ ਹੈ। ਬੱਚੇ ਦੀ ਉਮਰ ਮਹਿਜ਼ ਢਾਈ ਸਾਲ ਦੱਸੀ ਜਾ ਰਹੀ ਹੈ ਜੋ ਆਪਣੀ ਖਿਡੌਣਾ ਗੱਡੀ ਨਾਲ ਖੇਡ ਰਿਹਾ ਸੀ ਕਿ ਖਿਡੌਣਾ ਪਾਣੀ ਦੀ ਬਾਲਟੀ ਵਿਚ ਡਿੱਗ ਗਿਆ।
ਇਹ ਵੀ ਪੜ੍ਹੋ: ਭਾਰਤ ਦੇ ਨਵੀਨ ਕੁਮਾਰ ਨੇ ਰਚਿਆ ਇਤਿਹਾਸ, ਇਕ ਮਿੰਟ 'ਚ ਅਪਣੇ ਸਿਰ ਨਾਲ ਭੰਨ੍ਹੇ ਸਭ ਤੋਂ ਵੱਧ 273 ਅਖਰੋਟ
ਪ੍ਰਾਪਤ ਵੇਰਵਿਆਂ ਅਨੁਸਾਰ ਮ੍ਰਿਤਕ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਖੇਡਦੇ ਸਮੇਂ ਖਿਡੌਣੇ ਨੂੰ ਪਾਣੀ ਵਿਚੋਂ ਕੱਢਣ ਦੀ ਕੋਸ਼ਿਸ਼ ਦੌਰਾਨ ਮਾਸੂਮ ਪਾਣੀ ਵਾਲੀ ਬਾਲਟੀ ਵਿਚ ਡਿੱਗ ਗਿਆ। ਉਧਰ ਜਦੋਂ ਤਕ ਪ੍ਰਵਾਰਕ ਜੀਆਂ ਨੂੰ ਪਤਾ ਲੱਗਾ ਉਦੋਂ ਤਕ ਮਾਸੂਮ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ: ਹੋਸਟਲ ਦੇ ਕਮਰੇ 'ਚੋਂ ਵਿਦਿਆਰਥੀ ਦੀ ਲਾਸ਼ ਮਿਲਣ ਦਾ ਮਾਮਲਾ, 6 ਵਿਰੁਧ FIR
ਇਸ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ। ਦਸਿਆ ਜਾ ਰਿਹਾ ਹੈ ਕਿ ਜਦੋਂ ਬੱਚਾ ਪਾਣੀ ਵਿਚ ਡੁੱਬ ਰਿਹਾ ਸੀ ਤਾਂ ਉਸ ਦੀ ਮਾਂ ਅਪਣੇ ਵਿਦੇਸ਼ ਰਹਿੰਦੇ ਪਤੀ ਨਾਲ ਫ਼ੋਨ 'ਤੇ ਗੱਲ ਕਰ ਰਹੀ ਸੀ।