ਫੂਡ ਸੇਫਟੀ ਟੀਮਾਂ ਨੂੰ ਮਿਲੀ ਵੱਡੀ ਸਫਲਤਾ, 28 ਮੀਟ੍ਰਿਕ ਟਨ ਅਤੇ 27 ਮੀਟ੍ਰਿਕ ਟਨ ਸ਼ੱਕੀ ਰਿਫਾਇੰਡ...
Published : Sep 7, 2018, 5:54 pm IST
Updated : Sep 7, 2018, 5:54 pm IST
SHARE ARTICLE
Big haul by Food Safety Teams
Big haul by Food Safety Teams

ਫੂਡ ਸੇਫਟੀ ਟੀਮਾਂ ਨੇ ਆਪਣੀ ਜਾਂਚ ਨੂੰ ਜਾਰੀ ਰੱਖਦਿਆਂ ਇਕ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਚੰਡੀਗੜ : ਫੂਡ ਸੇਫਟੀ ਟੀਮਾਂ ਨੇ ਆਪਣੀ ਜਾਂਚ ਨੂੰ ਜਾਰੀ ਰੱਖਦਿਆਂ ਇਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਟੀਮ ਨੇ ਦੋ ਟੈਂਕਰਾਂ ਨੂੰ ਜ਼ਬਤ ਕੀਤਾ ਜੋ 28 ਮੀਟ੍ਰਿਕ ਟਨ ਅਤੇ 27 ਮੀਟ੍ਰਿਕ ਟਨ ਸ਼ੱਕੀ ਰਿਫਾਇੰਡ ਪਾਮ ਤੇਲ ਲਿਜਾ ਰਹੇ ਸਨ ਅਤੇ ਟੀਮ ਵਲੋਂ 1602 ਲਿਟਰ ਖਾਣਾ ਪਕਾਉਣ ਵਾਲਾ ਤੇਲ, 930 ਕਿਲੋਗ੍ਰਾਮ ਬਨਸਪਤੀ ਘਿਓ ਅਤੇ 800 ਲੀਟਰ ਰਿਫਾਇੰਡ ਸੋਇਆਬੀਨ ਤੇਲ ਅਤੇ ਨਾਲ ਹੀ ਮਿਆਦ ਲੰਘ ਚੁੱਕੇ 558 ਲੀਟਰ ਖਾਣਾ ਪਕਾਉਣ ਵਾਲੇ ਪਦਾਰਥਾਂ ਨੂੰ ਵੀ ਜ਼ਬਤ ਕੀਤਾ।

Big haul by Food Safety TeamsBig haul by Food Safety Teams ਇਹ ਜਾਣਕਾਰੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ  ਦੇ ਕਮਿਸ਼ਨਰ ਸ੍ਰੀ ਕੇ.ਐਸ ਪੰਨੂੰ ਨੇ ਦਿੱਤੀ। ਜਾਣਕਾਰੀ ਮੁਤਾਬਿਕ ਫੂਡ ਸੇਫਟੀ ਟੀਮ, ਮਾਨਸਾ ਨੇ ਡੇਅਰੀ ਵਿਭਾਗ ਨਾਲ ਮਿਲ ਕੇ ਸਰਦੂਲਗੜ• ਦੇ ਖਾਣਾ ਪਕਾਉਣ ਵਾਲੇ ਤੇਲ ਦੀ ਉਤਪਾਦਨ ਯੂਨਿਟ ਵਿਖੇ ਛਾਪਾ ਮਾਰਿਆ। ਉਤਪਾਦਾਂ ਨੂੰ ਦੁੱਧ ਦੀ ਫੈਟ ਤੋਂ ਤਿਆਰ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਇਸ ਯੂਨਿਟ ਵਿਚ ਦੁੱਧ ਦੀ ਫੈਟ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਇਸ ਤੋਂ ਬਾਅਦ ਟੀਮ ਨੇ 89 ਬਕਸੇ ਖਾਣਾ ਪਕਾਉਣ ਵਾਲਾ ਤੇਲ (1602 ਲੀਟਰ), 930 ਕਿਲੋਗ੍ਰਾਮ ਬਨਸਪਤੀ ਘਿਓ, 800 ਲੀਟਰ ਸੋਇਆਬੀਨ ਤੇਲ ਜ਼ਬਤ ਕੀਤਾ।

ਖਾਣਾ ਪਕਾਉਣ ਵਾਲੇ ਤੇਲ, ਬਨਸਪਤੀ ਘਿਓ ਅਤੇ ਸੋਇਆਬੀਨ ਤੇਲ ਦੇ ਨਮੂਨੇ ਵਿਸ਼ਲੇਸ਼ਣ ਲਈ ਲਏ ਗਏ। ਇਸ ਤੋਂ ਇਲਾਵਾ ਮਿਆਦ ਲੰਘ ਚੁੱਕੇ ਖਾਣਾ ਪਕਾਉਣ ਵਾਲੇ ਤੇਲ ਦੇ 31 ਬਕਸੇ (558 ਲੀਟਰ) ਅਤੇ 390 ਲੀਟਰ ਖੁੱਲਾ ਖਾਣਾ ਪਕਾਉਣ ਵਾਲਾ ਤੇਲ ਵੀ ਜ਼ਬਤ ਕੀਤਾ ਗਿਆ। ਫੂਡ ਸੇਫਟੀ ਟੀਮ, ਐਸ.ਬੀ.ਐਸ ਨਗਰ ਨੇ ਹੋਰਨਾਂ ਸੂਬਿਆਂ ਤੋਂ ਲਿਆਂਦੇ ਜਾਣ ਵਾਲੇ ਸ਼ੱਕੀ ਭੋਜਨ ਪਦਾਰਥਾਂ ਨੂੰ ਜਬਤ ਕਰਨ ਲਈ ਗੜਸ਼ੰਕਰ ਰੋਡ ਨਵਾਂਸ਼ਹਿਰ 'ਤੇ ਇਕ ਵਿਸ਼ੇਸ਼ ਨਾਕਾ ਲਗਾਇਆ। ਨਾਕੇ ਦੌਰਾਨ  ਦੋ ਟੈਂਕਰ ਜਬਤ ਕੀਤੇ ਗਏ ਜੋ ਗੁਜਰਾਤ  ਦੀਆਂ ਦੋ ਕੰਪਨੀਆਂ ਵਲੋਂ ਭੇਜਿਆ ਗਿਆ 28 ਮੀਟ੍ਰਿਕ ਟਨ ਅਤੇ 27 ਮੀਟ੍ਰਿਕ ਟਨ ਸ਼ੱਕੀ ਰਿਫਾਇੰਡ ਪਾਮ ਤੇਲ ਲਿਜਾ ਰਹੇ ਸਨ

Big haul by Food Safety TeamsBig haul by Food Safety Teamsਅਤੇ ਜਾਂਚ ਲਈ ਦੋਨਾਂ ਟੈਂਕਰਾਂ ਵਿੱਚੋਂ ਸ਼ੱਕੀ ਰਿਫਾਇੰਡ ਪਾਮ ਤੇਲ ਦੇ ਨਮੂਨੇ ਲਏ ਗਏ। ਪੁਲਿਸ ਵਿਭਾਗ ਨੇ ਮੁਕਤਸਰ ਟੀਮ ਨਾਲ ਮਿਲ ਕੇ ਗੁਰ ਬਾਜਾਰ ਮਲੋਟ ਵਿਖੇ ਸੀਦਾਨਾ ਦੁਕਾਨ ਤੋਂ ਅਮਨ ਲਾਈਟ ਮਾਰਕਾ ਦਾ 23 ਲੀਟਰ ਖਾਣਾ ਪਕਾਉਣ ਵਾਲਾ ਤੇਲ ਅਤੇ ਹਰਿਆਣਾ ਦੀਪ ਮਾਰਕਾ ਦਾ 25 ਕਿਲੋ ਨਕਲੀ ਦੇਸੀ ਘਿਉ ਜ਼ਬਤ ਕੀਤਾ ਗਿਆ। ਅਗਲੇਰੀ ਜਾਂਚ ਲਈ ਨਮੂਨੇ ਲਏ ਗਏ। ਫੂਡ ਸੇਫਟੀ ਟੀਮ ਫਤਿਹਗੜ• ਸਾਹਿਬ ਨੇ ਡੇਅਰੀ ਵਿਭਾਗ ਨਾਲ ਮਿਲ ਕੇ ਪਿੰਡ ਸਰਕੱਪੜਾ ਚੁੰਨੀਕਲਾਂ ਵਿਖੇ ਇੰਦਰ ਡੇਅਰੀ 'ਤੇ ਸਵੇਰੇ 3 ਵਜੇ ਛਾਪਾ ਮਾਰੀ ਕਰਕੇ 200 ਲੀਟਰ ਦੁੱਧ, 400 ਕਿਲੋ ਪਨੀਰ, 300 ਕਿਲੋ ਦਹੀਂ, 40 ਕਿਲੋ ਕਰੀਮ, 35 ਕਿਲੋ ਖੋਆ ਅਤੇ 200 ਕਿਲੋ ਮਿਲਕ ਪਾਊਡਰ ਬਰਾਮਦ ਕੀਤਾ। ਦੁੱਧ ਅਤੇ ਦੁੱਧ ਉਤਪਾਦਾਂ ਦੇ ਨਮੂਨੇ ਲਏ ਗਏ।

ਖਰਾਬ ਹੋ ਚੁੱਕੇ 40 ਕਿਲੋ ਦਹੀਂ, 60 ਲੀਟਰ ਦੁੱਧ ਅਤੇ 2 ਕਿਲੋ ਕਰੀਮ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਫੂਡ ਸੇਫਟੀ ਟੀਮ ਜਲੰਧਰ ਅਤੇ ਐਸ.ਬੀ. ਐਸ. ਨਗਰ ਦੀ ਸਾਂਝੀ ਟੀਮ ਨੇ ਡੇਅਰੀ ਵਿਭਾਗ ਨਾਲ ਮਿਲ ਕੇ ਮਾਨਕ ਡੇਅਰੀ, ਪਿੰਡ ਚੱਕਦਾਣਾ ਦੇ ਮਾਲਿਕ ਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਤੇ ਲਗਭਗ 1.5 ਕੁਇੰਟਲ ਮਿਕਸਡ ਮਿਲਕ, 5 ਲੀਟਰ ਗਾਂ ਦਾ ਦੁੱਧ ਅਤੇ 50 ਕਿਲੋ ਦੇਸੀ ਘੀ ਬਰਾਮਦ ਕੀਤਾ। ਜਾਂਚ ਲਈ ਟੀਮ ਵੱਲੋਂ ਨਮੂਨੇ ਵੀ ਲਏ ਗਏ।ਐਫੂਡ ਸੇਫਟੀ ਵਿੰਗ ਪਠਾਨਕੋਟ ਨੇ ਡੇਅਰੀ ਵਿਭਾਗ,

Big haul by Food Safety TeamsBig haul by Food Safety Teams ਪਠਾਨਕੋਟ ਨਾਲ ਮਿਲ ਕੇ ਨਰੋਟ ਜੈਮਲ ਸਿੰਘ ਅਤੇ ਫਤਿਹਪੁਰ ਦੀ ਡੇਅਰੀ ਤੇ ਮਿਠਾਈ ਦੀ ਦੁਕਾਨ ਦੀ ਜਾਂਚ ਕੀਤੀ ਜਿੱਥੋਂ 50 ਕਿਲੋ ਘਟੀਆ ਕਿਸਮ ਦਾ ਖੋਆ, 50 ਕਿਲੋ ਨਕਲੀ ਪਨੀਰ ਤੇ ਪਾਬੰਦੀਸ਼ੁੱਦਾ ਸੰਥੈਟਿਕ ਰੰਗਾਂ ਨੂੰ ਮਿਲਾ ਕੇ ਬਣਾਈ ਗਈ ਗੁਲਾਬੀ ਰੰਗ ਦੀ 25 ਕਿਲੋ ਚਮਚਮ ਵੀ ਬਰਾਮਦ ਕੀਤੀ। ਐਫ. ਬੀ. ਓ. ਦੀ ਮਨਜੂਰੀ ਨਾਲ ਸਾਰਾ ਸਟਾਕ ਨਸ਼ਟ ਕਰ ਦਿੱਤਾ ਗਿਆ। ਨਾਲ ਹੀ 10 ਕਿਲੋ ਵਜ਼ਨ ਦਾ 'ਕ੍ਰਿਸ਼ਨਾ' ਬਰਫੀ ਦਾ ਇੱਕ ਪੈਕਟ ਵੀ ਮਿਲਿਆ,

ਜੋ ਕਿ ਬਿਲਕੁਲ ਗੁਮਰਾਹਕੁੰਨ ਸੀ, ਉਸਨੂੰ0 ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।ਮੋਹਾਲੀ ਪਿੰਡ ਦੇ ਬੱਲੋ ਮਾਜਰਾ ਤੋਂ 20 ਕੁਇੰਟਲ ਨਕਲੀ ਪਨੀਰ, 89 ਕਿਲੋ ਮੱਖਣ ਤੇ 10 ਕਿਲੋ ਖੋਆ ਬਰਾਮਦ ਹੋਇਆ ਜਿਸਨੂੰ ਐਫ. ਬੀ. ਓ. ਦੀ ਮਨਜੂਰੀ ਨਾਲ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ 'ਚੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਨਮੂਨੇ ਵੀ ਲਏ ਗਏ। ਗੁਰਦਾਸਪੁਰ ਜ਼ਿਲ•ੇ ਦੇ ਕਾਦੀਆਂ ਅਤੇ ਸਥਾਲੀ ਇਲਾਕਿਆਂ ਵਿਚੋਂ ਖੋਆ ਬਰਫੀ, ਦਹੀ, ਦੁੱਧ, ਦੇਸੀ ਘੀ, ਪਨੀਰ, ਕੇਕ, ਲਾਲ ਮਿਰਚ ਅਤੇ ਹਲਦੀ ਦੇ 55 ਨਮੂਨੇ ਲਏ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement