
ਪਿਛਲੇ ਕੁਝ ਸਮੇਂ ਤੋਂ ਪੰਜਾਬ `ਚ ਜ਼ਬਰ ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧ ਦੀਆਂ ਜਾ ਰਹੀਆਂ ਹਨ।
ਹੁਸ਼ਿਆਰਪੁਰ : ਪਿਛਲੇ ਕੁਝ ਸਮੇਂ ਤੋਂ ਪੰਜਾਬ `ਚ ਜ਼ਬਰ ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧ ਦੀਆਂ ਜਾ ਰਹੀਆਂ ਹਨ। ਕੁਝ ਸਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਤੱਕ ਅਨੇਕਾਂ ਹੀ ਪੰਜਾਬ ਦੀਆਂ ਧੀਆਂ ਇਸ ਅੱਗ `ਚ ਸੜ ਕੇ ਸੁਆਹ ਹੋ ਚੁੱਕੀਆਂ ਹਨ। ਅਜਿਹੀ ਇਕ ਘਟਨਾ ਹਲਕਾ ਚੱਬੇਵਾਲ ਦੇ ਇੱਕ ਪਿੰਡ ਵਿਚ ਸਾਹਮਣੇ ਆਈ ਹੈ। ਜਿਥੇ ਰਿਸ਼ਤੇ ਵਿਚ ਨਜਦੀਕੀ ਦੇਵਰ ਨੇ ਭਰਜਾਈ ਨੂੰ ਨਸ਼ੀਲੀ ਚੀਜ ਖਿਲਾ ਕੇ ਉਸ ਦੇ ਨਾਲ ਕੁਕਰਮ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ ਮਾਮਲੇ ਸਬੰਧੀ ਚੱਬੇਵਾਲ ਦੇ ਐਸ . ਐਚ . ਓ . ਬਲਵਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਲੜਕੀ ਨੇ ਪ੍ਰੇਮ ਵਿਆਹ ਕੀਤਾ ਸੀ ਅਤੇ ਉਸ ਦਾ ਇੱਕ ਪੁੱਤਰ ਵੀ ਹੈ। ਬਾਅਦ ਵਿਚ ਪਤੀ ਦੇ ਨਾਲ ਲੜਾਈ ਹੋਣ ਦੇ ਬਾਅਦ ਵਿਆਹੀ ਹੋਈ ਆਪਣੇ ਪੇਕੇ ਪਿੰਡ ਵਿਚ ਰਹਿ ਰਹੀ ਸੀ। ਪਤੀ ਤੋਂ ਦੁਖੀ ਹੋ ਕਰੀਬ 3 ਮਹੀਨੇ ਪਹਿਲਾਂ ਉਸ ਨੇ ਖੁਦਕੁਸ਼ੀ ਕਰਨ ਤੱਕ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਆਰੋਪੀ ਦੇਵਰ ਇਕ ਵਾਰ ਫਿਰ ਉਸ ਦੇ ਪੇਕੇ ਵਿੱਚ ਆ ਉਸ ਦੇ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।
ਜਦੋਂ ਉਸ ਨੇ ਵਿਰੋਧ ਕੀਤਾ ਤਾਂ ਆਰੋਪੀ ਦੇਵਰ ਸ਼ੰਕਰ ਉਸ ਦੇ ਉਪਰ ਹਮਲਾ ਕਰ ਜਖ਼ਮੀ ਕਰ ਕੇ ਮੌਕੇ `ਤੇ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਆਰੋਪੀ ਸ਼ੰਕਰ ਦੇ ਨਾਲ ਪੀੜਤਾ ਦਾ ਪਤੀ ਹਰਦੀਪ ਵੀ ਆਇਆ ਸੀ। ਪੁਲਿਸ ਨੇ ਪੀੜਤਾ ਦਾ ਬਿਆਨ ਲੈ ਦੋਨਾਂ ਹੀ ਆਰੋਪੀਆਂ ਪਤੀ ਹਰਦੀਪ ਸਿੰਘ ਅਤੇ ਦੇਵਰ ਸ਼ੰਕਰ ਦੇ ਖ਼ਿਲਾਫ਼ ਧਾਰਾ 324 , 506 ਅਤੇ 376 ਦੇ ਅਧੀਨ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਰਵਾਰ ਨੂੰ ਪੀੜਤਾ ਦੀ ਮੈਡੀਕਲ ਜਾਂਚ ਵੀ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਪੁਲਿਸ ਆਰੋਪੀਆਂ ਨੂੰ ਛੇਤੀ ਗਿਰਫਤਾਰ ਕਰ ਲਵੇਂਗੀ। ਚੱਬੇਵਾਲ ਪੁਲਿਸ ਦੇ ਸਾਹਮਣੇ ਪੀੜਤਾ ਦੇ ਦਿੱਤੇ ਬਿਆਨ ਦੇ ਮੁਤਾਬਕ ਉਸ ਦਾ ਪ੍ਰੇਮ ਵਿਆਹ ਹਰਦੀਪ ਸਿੰਘ ਦੇ ਨਾਲ ਕੁਝ ਸਾਲ ਪਹਿਲਾਂ ਹੋਇਆ ਸੀ। ਪਤੀ ਨਾਲ ਵਿਵਾਦ ਹੋਣ ਉੱਤੇ ਉਹ ਆਪਣੀ ਚਾਚੀ ਸੱਸ ਦੇ ਘਰ ਵਿਚ ਰਹਿਣ ਲੱਗੀ ਸੀ
ਕਿ ਇਸ ਦੌਰਾਨ 15 ਅਗਸਤ 2018 ਨੂੰ ਉਸ ਦੇ ਚਚੇਰੇ ਦੇਵਰ ਸ਼ੰਕਰ ਨੇ ਕੋਈ ਨਸ਼ੀਲੀ ਚੀਜ ਖਿਲਾ ਕੇ ਉਸ ਦੇ ਨਾਲ ਉਸ ਦੀ ਮਰਜੀ ਦੇ ਖ਼ਿਲਾਫ਼ ਸਰੀਰਕ ਸੰਬੰਧ ਬਣਾ ਲਏ। ਬਾਅਦ ਵਿਚ ਉਹ ਧਮਕੀ ਦੇਣ ਲਗਾ ਕਿ ਕਿਸੇ ਨੂੰ ਦੱਸਿਆ ਤਾਂ ਉਹ ਉਹਨੂੰ ਜਾਨੋਂ ਮਾਰ ਦੇਵੇਗਾ।