
ਸੁਲਤਾਨਪੁਰ ਲੋਧੀ ਤੋਂ ਬਟਾਲਾ ਵੱਲ ਨਿਕਲਿਆ ਨਗਰ ਕੀਰਤਨ
ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ 1487 ਵਿੱਚ ਬਟਾਲਾ ਵਿਖੇ ਹੋਇਆ ਸੀ> ਉਸ ਸਮੇਂ ਤੋ ਲੈ ਕੇ ਅੱਜ ਤੱਕ ਹਰ ਸਾਲ ਨਗਰ ਕੀਰਤਨ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਤੋਂ ਬਰਾਤ ਰਵਾਨਾ ਹੁੰਦੀ ਹੈ ਜਿਸ ਵਿੱਚ ਸੰਗਤਾ ਬਹੁਤ ਉਤਸ਼ਾਹ ਨਾਲ ਸ਼ਾਮਿਲ ਹੁੰਦੀਆ ਹਨ। ਬੀਤੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋ ਬਟਾਲਾ ਲਈ ਰਵਾਨਾ ਹੋਈ, ਜੋ ਵੱਖ ਵੱਖ ਪੜਾਵਾਂ ਤੋ ਗੁਜ਼ਰਦਾ ਹੋਇਆ ਗੁਰਦੁਆਰਾ ਸ੍ਰੀ ਕੰਧ ਸਹਿਬ ਬਟਾਲਾ ਵਿਖੇ ਪੁੱਜੇਗਾ।
Nagar kirtan
ਇਸ ਬਰਾਤ ਰੂਪੀ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਹਨ। ਸੰਗਤਾਂ ਨੇ ਇਸ ਵਿਆਹ ਰੂਪੀ ਨਗਰ ਕੀਰਤਨ ਦੇ ਉਤਸ਼ਾਹ ਭਰੀਆਂ ਨਜ਼ਰਾਂ ਨਾਲ ਦਰਸ਼ਨ ਕੀਤੇ ਅਤੇ ਨਾਲ ਨਾਲ ਚਲ ਕੇ ਗੁਰ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਕੀਤਾ।
ਦੇਖੋ ਵੀਡੀਓ: