ਹਫ਼ਤਾਵਾਰੀ ਤਾਲਾਬੰਦੀ ਦਾ ਫ਼ੈਸਲਾ ਬਿਨਾਂ ਦੇਰੀ ਵਾਪਸ ਲਵੇ ਕੈਪਟਨ ਸਰਕਾਰ : ਅਰੋੜਾ
Published : Sep 7, 2020, 5:55 am IST
Updated : Sep 7, 2020, 5:55 am IST
SHARE ARTICLE
IMAGE
IMAGE

ਹਫ਼ਤਾਵਾਰੀ ਤਾਲਾਬੰਦੀ ਦਾ ਫ਼ੈਸਲਾ ਬਿਨਾਂ ਦੇਰੀ ਵਾਪਸ ਲਵੇ ਕੈਪਟਨ ਸਰਕਾਰ : ਅਰੋੜਾ

ਸੁਨਾਮ ਊਧਮ ਸਿੰਘ ਵਾਲਾ, 6 ਸਤੰਬਰ (ਦਰਸ਼ਨ ਸਿੰਘ ਚੌਹਾਨ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਪਾਰੀਆਂ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਸੂਬੇ ਦੇ ਸ਼ਹਿਰਾਂ ਅੰਦਰ ਲਾਗੂ ਕੀਤੀ ਹਫ਼ਤਾਵਾਰੀ ਤਾਲਾਬੰਦੀ ਅਤੇ ਸੱਤ ਵਜੇ ਰਾਤ ਤੋਂ ਲਾਏ ਕਰਫ਼ਿਊ ਦੇ ਫ਼ੈਸਲੇ ਨੂੰ ਬਿਨਾਂ ਦੇਰੀ ਵਾਪਸ ਲੈਣ ਨੂੰ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦੋਵੇਂ ਫ਼ੈਸਲਿਆਂ ਦਾ ਵਿਰੋਧ ਕਰਨ ਲਈ ਵਪਾਰੀ ਵਰਗ ਸੜਕਾਂ 'ਤੇ ਆਉਣਾ ਸ਼ੁਰੂ ਹੋ ਗਿਆ ਹੈ। ਉਂਜ ਉਨ੍ਹਾਂ ਕੋਰੋਨਾ ਤੋਂ ਬਚਾਅ ਲਈ ਸਰਕਾਰ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਤਾਕੀਦ ਕੀਤੀ ਹੈ। ਅਮਨ ਅਰੋੜਾ ਨੇ ਅਪਣੇ ਫ਼ੇਸਬੁਕ ਪੇਜ ਤੋਂ ਲਾਈਵ ਹੋ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਕੋਰੋਨਾ ਕਾਲ ਦੇ ਚਲਦਿਆਂ ਸੂਬੇ ਅੰਦਰ ਵਪਾਰੀ ਵਰਗ ਖ਼ਾਸਕਰ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ ਜਿਸ ਕਾਰਨ ਹੁਣ ਵਪਾਰੀ ਲੋਕ ਰਾਜ ਸਰਕਾਰ ਦੇ ਸ਼ਹਿਰਾਂ ਵਿਚ ਹਫ਼ਤਾਵਾਰੀ ਤਾਲਾਬੰਦੀ ਅਤੇ ਰਾਤ ਸੱਤ ਵਜੇ ਤੋਂ ਕਰਫ਼ਿਊ ਲਾਉਣ ਦੇ ਫ਼ੈਸਲੇ ਦਾ ਜਨਤਕ ਤੌਰ 'ਤੇ ਵਿਰੋਧ ਕਰਨ ਲਈ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਉਕਤ ਫ਼ੈਸਲਿਆਂ ਕਾਰਨ ਵਪਾਰੀ ਵਰਗ ਦਾ ਕਾਰੋਬਾਰ ਬੰਦ ਹੋਣ ਦੇ ਬਾਵਜੂਦ ਨੌਕਰਾਂ ਦੀ ਤਨਖ਼ਾਹ, ਬਿਜਲੀ ਬਿਲ ਅਤੇ ਬੈਂਕਾਂ ਦੀਆਂ ਲਿਮਟਾਂ ਭਰਨੀਆਂ ਮੁਸ਼ਕਲ ਹੋ ਰਹੀਆਂ ਹਨ।imageimage

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement