ਝੂਠਾ ਪੁਲਿਸ ਮੁਕਾਬਲਾ: ਪਰਿਵਾਰ ਨੂੰ 29 ਸਾਲਾਂ ਬਾਅਦ ਮਿਲਿਆ ਇਨਸਾਫ਼, 2 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ
Published : Sep 7, 2022, 11:56 am IST
Updated : Sep 7, 2022, 3:39 pm IST
SHARE ARTICLE
Family of Balwinder Singh
Family of Balwinder Singh

ASI ਤ੍ਰਿਲੋਕ ਸਿੰਘ ਤੇ SI ਚੰਨਣ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਤੇ 5-5 ਲੱਖ ਰੁਪਏ ਜੁਰਮਾਨਾ

 

ਗੁਰਦਾਸਪੁਰ: 28 ਸਾਲ ਪਹਿਲਾਂ ਤਿੰਨ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਦੇ ਮਾਮਲੇ ਵਿਚ ਅਦਾਲਤ ਵੱਲੋਂ ਦੋ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਗੁਰਦਾਸਪੁਰ ਦੇ ਐਡੀਸ਼ਨਲ ਸੈਸ਼ਨ ਜੱਜ ਹਰਮਿੰਦਰ ਸਿੰਘ ਰਾਏ ਨੇ 1993 ਵਿਚ ਹੋਏ ਫਰਜ਼ੀ ਮੁਕਾਬਲੇ ਦੇ ਦੋਸ਼ 'ਚ ਦੋ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਅਤੇ 5-5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿਚ ਡੇਰਾ ਬਾਬਾ ਨਾਨਕ ਥਾਣੇ ਵਿਚ ਤਾਇਨਾਤ ਤਤਕਾਲੀ ਸਹਾਇਕ ਸਬ ਇੰਸਪੈਕਟਰ ਚੰਨਣ ਸਿੰਘ ਅਤੇ ਸਬ ਇੰਸਪੈਕਟਰ ਤਰਲੋਕ ਸਿੰਘ ਸ਼ਾਮਲ ਹਨ, ਇਹਨਾਂ ਨੂੰ ਧਾਰਾ 302 ਤਹਿਤ ਉਮਰ ਕੈਦ, ਧਾਰਾ 364 ਅਤੇ ਧਾਰਾ 342 ਤਹਿਤ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਦਰਅਸਲ ਮਾਰਚ 1993 ਨੂੰ ਬਲਵਿੰਦਰ ਸਿੰਘ ਵਾਸੀ ਅਲਾਵਲਪੁਰ ਆਪਣੀ ਮਾਤਾ ਲਖਬੀਰ ਕੌਰ ਨਾਲ ਬੱਸ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ। ਤਲਵੰਡੀ ਰਾਮਾ ਵਿਖੇ ਬੱਸ ਰੋਕ ਕੇ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਬੱਸ ਦੀ ਤਲਾਸ਼ੀ ਲਈ ਅਤੇ ਬੱਸ 'ਚ ਬੈਠੇ ਬਲਵਿੰਦਰ ਸਿੰਘ ਨੂੰ ਉਸ ਦਾ ਨਾਂ ਅਤੇ ਪਤਾ ਪੁੱਛਿਆ ਅਤੇ ਉਸ ਨੂੰ ਬੱਸ ’ਚੋਂ ਉਤਾਰ ਲਿਆ। ਪੁਲਿਸ ਉਸ ਨੂੰ ਥਾਣੇ ਵਿਚ ਲੈ ਗਈ। ਉਸ ਸਮੇਂ ਪੁਲਿਸ ਨੇ ਥਾਣੇ ਵਿਤ ਬਲਵਿੰਦਰ ਸਿੰਘ ਨਾਂ ਦੇ ਇਕ ਹੋਰ ਨੌਜਵਾਨ ਨੂੰ ਬਿਠਾਇਆ ਹੋਇਆ ਸੀ। ਅਗਲੇ ਦਿਨ ਪੁਲਿਸ ਮੁਲਾਜ਼ਮਾਂ ਨੇ ਤਿੰਨ ਨੌਜਵਾਨਾਂ ਨੂੰ ਪਿੰਡ ਕਠਿਆਲਾ ਵਿਖੇ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਗਿਆ।

ਇਸ ਮਾਮਲੇ ਦੀ ਸੁਣਵਾਈ ਦੌਰਾਨ ਤਿੰਨ ਦੋਸ਼ੀਆਂ ਥਾਣਾ ਇੰਚਾਰਜ ਬਲਦੇਵ ਸਿੰਘ, ਏਐਸਆਈ ਗਿਆਨ ਸਿੰਘ ਅਤੇ ਹੈੱਡ ਕਾਂਸਟੇਬਲ ਨਿਰਮਲ ਸਿੰਘ ਦੀ ਮੌਤ ਹੋ ਗਈ। ਬਾਕੀ ਦੋ ਦੋਸ਼ੀਆਂ ਕੋਲੋਂ ਵਸੂਲੇ ਜਾਣ ਵਾਲੇ ਜੁਰਮਾਨੇ ਦੀ ਰਾਸ਼ੀ ਪੀੜਤ ਪਰਿਵਾਰ ਨੂੰ ਦਿੱਤੀ ਜਾਵੇਗੀ। ਮਾਣਯੋਗ ਅਦਾਲਤ ਦਾ ਧੰਨਵਾਦ ਕਰਦਿਆਂ ਪੀੜਤ ਪਰਿਵਾਰ ਨੇ ਕਿਹਾ ਕਿ ਉਹਨਾਂ ਨੇ 28 ਸਾਲ ਇਨਸਾਫ਼ ਲਈ ਇੰਤਜ਼ਾਰ ਕੀਤਾ। ਇਹਨਾਂ ਸਾਲਾਂ ਦੇ ਵਿਚ ਉਹਨਾਂ ’ਤੇ  ਕੇਸ ਵਾਪਸ ਲੈਣ ਲਈ ਕਈ ਤਰ੍ਹਾਂ ਦਾ ਦਬਾਅ ਵੀ ਪਾਇਆ ਗਿਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement