
ਸਾਬਕਾ ਸੰਸਦ ਮੈਂਬਰ ਸਵਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਅੰਧਭਗਤ ਕਰਮਚਾਰੀ ਹਨ ਜੋ ਪੈਸੇ ਲੈ ਕੇ ਮੇਰੇ ਖ਼ਿਲਾਫ਼ ਬੋਲਦੇ ਹਨ ਪਰ ਮੈਂ ਆਪਣੇ ਟਵੀਟ ਖੁਦ ਕਰਦਾ ਹਾਂ।
ਨਵੀਂ ਦਿੱਲੀ: ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਆਪਣੀ ਹੀ ਸਰਕਾਰ ਦੀਆਂ ਨੀਤੀਆਂ 'ਤੇ ਅਕਸਰ ਸਵਾਲ ਚੁੱਕਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹਨਾਂ ਦੇ ਟਵੀਟਸ ਲਈ ਉਹਨਾਂ ਨੂੰ ਟਵਿਟਰ ’ਤੇ ਟ੍ਰੋਲ ਵੀ ਕੀਤਾ ਜਾਂਦਾ ਹੈ। ਤਾਜ਼ਾ ਟਵੀਟ ਵਿਚ ਉਹਨਾਂ ਨੇ ‘ਮੋਦੀ ਭਗਤਾਂ’ ਨੂੰ ਨਿਸ਼ਾਨੇ ’ਤੇ ਲਿਆ ਹੈ।
ਉਹਨਾਂ ਲਿਖਿਆ, “'ਟਵਿਟਰ 'ਤੇ ਮੋਦੀ ਭਗਤਾਂ ਦੀ ਸਮੱਸਿਆ ਇਹ ਹੈ ਕਿ ਉਹ ਅੱਧੇ ਪੜ੍ਹੇ-ਲਿਖੇ ਹਨ। ਉਹ ਮੇਰੀ ਪੀਐਚਡੀ ਅਤੇ ਗਿਆਨ ਦੇ ਆਧਾਰ 'ਤੇ ਕੀਤੇ ਟਵੀਟ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਲਈ ਅਜਿਹੀ ਸਥਿਤੀ ਵਿਚ ਉਹ ਸਾਰੇ ਮੰਦਬੁੱਧੀ ਨਾਲ ਦੁਰਵਿਹਾਰ ਕਰਦੇ ਹਨ, ਜਿਸ ਕਾਰਨ ਉਹ ਬਲਾਕ ਹੋ ਜਾਂਦੇ ਹਨ। ਤਰਸਯੋਗ!"
ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸਵਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਅੰਧਭਗਤ ਕਰਮਚਾਰੀ ਹਨ ਜੋ ਪੈਸੇ ਲੈ ਕੇ ਮੇਰੇ ਖ਼ਿਲਾਫ਼ ਬੋਲਦੇ ਹਨ ਪਰ ਮੈਂ ਆਪਣੇ ਟਵੀਟ ਖੁਦ ਕਰਦਾ ਹਾਂ। ਇਕ ਹੋਰ ਟਵੀਟ 'ਚ ਉਹਨਾਂ ਨੇ ਲਿਖਿਆ, ''ਮੇਰੇ 10 ਮਿਲੀਅਨ ਤੋਂ ਜ਼ਿਆਦਾ ਅਸਲ ਫਾਲੋਅਰਜ਼ ਹਨ, ਜਦਕਿ ਮੇਰੇ ਲਈ ਅਪਮਾਨਜਨਕ ਟਵੀਟ ਕਰਨ ਵਾਲੇ ਜ਼ਿਆਦਾਤਰ ਯੂਜ਼ਰਸ ਦੇ ਸਿਰਫ 10 ਤੋਂ 20 ਫਾਲੋਅਰ ਹੁੰਦੇ ਹਨ। ਉਹਨਾਂ ਨੂੰ ਟਵਿਟਰ 'ਤੇ ਇਸ ਦੇ ਲਈ ਭੁਗਤਾਨ ਕੀਤਾ ਜਾਂਦਾ ਹੈ।
ਦੱਸ ਦੇਈਏ ਕਿ ਇਹ ਪਹਿਲਾ ਟਵੀਟ ਨਹੀਂ ਹੈ ਜਿਸ ਵਿਚ ਸੁਬਰਾਮਨੀਅਮ ਸਵਾਮੀ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ, ਇਸ ਤੋਂ ਪਹਿਲਾਂ ਵੀ ਉਹ ਕੇਂਦਰ ਸਰਕਾਰ ਨੂੰ ਘੇਰਦੇ ਰਹੇ ਹਨ। ਇਸ ਸਾਲ 23 ਮਈ ਨੂੰ ਉਹਨਾਂ ਨੇ ਆਪਣੇ ਇਕ ਟਵੀਟ 'ਚ ਲਿਖਿਆ ਸੀ ਕਿ ਟਵਿਟਰ 'ਤੇ ਮੋਦੀ ਅਤੇ ਮੇਰੇ 'ਚ ਫਰਕ ਇਹ ਹੈ ਕਿ ਉਹਨਾਂ ਨੇ ਹਿਰੇਨ ਜੋਸ਼ੀ ਵਰਗੇ ਅੰਧਭਗਤਾਂ ਅਤੇ ਗੰਧਭਗਤਾਂ ਨੂੰ ਪੈਸੇ ਦੇ ਕੇ ਮੇਰੇ ਅਤੇ ਮੇਰੇ ਪਰਿਵਾਰ ਨੂੰ ਸਭ ਤੋਂ ਜ਼ਿਆਦਾ ਅਪਸ਼ਬਦ ਬੋਲਣ ਲਈ ਰੱਖਿਆ ਹੋਇਆ ਹੈ।