
ਦੋਵੇਂ ਟੀਮਾਂ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ।
ਦੁਬਈ: ਪਾਕਿਸਤਾਨ ਆਖਰਕਾਰ ਏਸ਼ੀਆ ਕੱਪ 2022 ਦੇ ਸੁਪਰ-4 ਵਿਚ ਪਹੁੰਚ ਗਿਆ ਹੈ। ਗਰੁੱਪ-1 ਦੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ ਟੀਮ ਇੰਡੀਆ ਤੋਂ 5 ਵਿਕਟਾਂ ਨਾਲ ਹਾਰ ਮਿਲੀ ਸੀ। ਟੀਮ ਦੇ ਕਈ ਖਿਡਾਰੀ ਜ਼ਖਮੀ ਸਨ ਪਰ ਹਾਂਗਕਾਂਗ 'ਤੇ ਇਕਤਰਫਾ ਜਿੱਤ ਤੋਂ ਬਾਅਦ ਟੀਮ ਨੇ ਸੁਪਰ-4 'ਚ ਜਗ੍ਹਾ ਬਣਾ ਲਈ ਹੈ। ਭਾਰਤ ਪਹਿਲਾਂ ਹੀ ਅਗਲੇ ਦੌਰ ਵਿਚ ਪਹੁੰਚ ਚੁੱਕਾ ਹੈ। ਅੱਜ ਯਾਨੀ ਸ਼ਨੀਵਾਰ ਤੋਂ ਹੀ ਟੂਰਨਾਮੈਂਟ ਦੇ ਸੁਪਰ-4 ਮੈਚ ਸ਼ੁਰੂ ਹੋ ਜਾਣਗੇ।
ਭਾਰਤ ਅਤੇ ਪਾਕਿਸਤਾਨ ਵਿਚਾਲੇ 4 ਸਤੰਬਰ (ਐਤਵਾਰ) ਨੂੰ ਸੁਪਰ-4 ਮੈਚ ਖੇਡਿਆ ਜਾਵੇਗਾ। ਗਰੁੱਪ ਏ 'ਚ ਭਾਰਤ ਪਹਿਲੇ ਅਤੇ ਪਾਕਿਸਤਾਨ ਦੂਜੇ ਸਥਾਨ 'ਤੇ ਰਿਹਾ। ਦੋਵੇਂ ਟੀਮਾਂ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਵਿਚਾਲੇ ਪਹਿਲਾ ਮੈਚ ਵੀ ਇਸੇ ਮੈਦਾਨ 'ਤੇ ਖੇਡਿਆ ਗਿਆ ਸੀ। 2020 ਟੀ-20 ਵਿਸ਼ਵ ਕੱਪ ਵਿਚ ਵੀ ਦੋਵਾਂ ਵਿਚਾਲੇ ਅਜਿਹਾ ਹੀ ਹੋਇਆ ਸੀ। ਯਾਨੀ ਭਾਰਤ ਅਤੇ ਪਾਕਿਸਤਾਨ ਦਾ ਲਗਾਤਾਰ ਤੀਜਾ ਮੈਚ ਇਸੇ ਮੈਦਾਨ 'ਤੇ ਖੇਡਿਆ ਜਾਵੇਗਾ।
28 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੈਚ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਭਾਰਤੀ ਟੀਮ ਨੇ ਪਾਕਿਸਤਾਨ ਦੀ ਪਾਰੀ ਨੂੰ 147 ਦੌੜਾਂ 'ਤੇ ਹੀ ਰੋਕ ਦਿੱਤਾ। ਭਾਰਤ ਦੀ ਬੱਲੇਬਾਜ਼ੀ ਨੂੰ ਦੇਖਦੇ ਹੋਏ ਇਹ ਸਕੋਰ ਆਸਾਨ ਲੱਗ ਰਿਹਾ ਸੀ ਪਰ ਪਾਕਿਸਤਾਨ ਦੇ ਨੌਜਵਾਨ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਗੈਪ ਵਿਚ ਹਾਰਦਿਕ ਪੰਡਿਆ ਅਤੇ ਰਵਿੰਦਰ ਜਡੇਜਾ ਦੀ ਸਾਂਝੇਦਾਰੀ ਨੇ ਭਾਰਤ ਨੂੰ ਜਿੱਤ ਤੱਕ ਪਹੁੰਚਾ ਦਿੱਤਾ ਪਰ ਪਾਕਿਸਤਾਨ ਨੇ ਆਖਰੀ ਮਿੰਟ ਤੱਕ ਡਟ ਕੇ ਮੁਕਾਬਲਾ ਕੀਤਾ ਅਤੇ ਮੈਚ ਵਿਚ ਕਾਇਮ ਰਿਹਾ।