
14 ਸਤੰਬਰ 2014 ਨੂੰ ਕਰਨ ਸਿੰਘ ਨੇ ਪਿੰਡ ਫਲੌਰਾ ਦੀ ਰਹਿਣ ਵਾਲੀ 65 ਸਾਲਾ ਮਾਂ ਪੁਸ਼ਪਾ ਦੇਵੀ ਅਤੇ ਪਤਨੀ ਆਸ਼ਾ ਰਾਣੀ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ ਸੀ।
ਪਠਾਨਕੋਟ: ਮਾਂ ਦਾ ਕਤਲ ਕਰਨ ਅਤੇ ਪਤਨੀ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਪੁੱਤਰ ਸਮੇਤ 4 ਨੂੰ ਉਮਰ ਕੈਦ ਅਤੇ ਚਾਰਾਂ ਨੂੰ 19-19 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਸ਼ਾਮਲ ਇਕ ਹੋਰ ਮੁਲਜ਼ਮ ਦੀ ਮੌਤ ਹੋ ਗਈ ਹੈ। 14 ਸਤੰਬਰ 2014 ਨੂੰ ਕਰਨ ਸਿੰਘ ਨੇ ਪਿੰਡ ਫਲੌਰਾ ਦੀ ਰਹਿਣ ਵਾਲੀ 65 ਸਾਲਾ ਮਾਂ ਪੁਸ਼ਪਾ ਦੇਵੀ ਅਤੇ ਪਤਨੀ ਆਸ਼ਾ ਰਾਣੀ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ ਸੀ।
ਹਮਲੇ ਦੌਰਾਨ ਉਸ ਨੇ ਮਾਂ ਦੇ ਕੰਨ ਅਤੇ ਉਂਗਲਾਂ ਕੱਟ ਦਿੱਤੀਆਂ ਹਨ। ਦੋਵਾਂ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਸ਼ਪਾ ਦੇਵੀ ਦੀ ਅੰਮ੍ਰਿਤਸਰ 'ਚ ਇਲਾਜ ਦੌਰਾਨ ਮੌਤ ਹੋ ਗਈ। ਪਤਨੀ ਆਸ਼ਾ ਰਾਣੀ ਨੇ ਸ਼ਿਕਾਇਤ ਕੀਤੀ ਸੀ ਕਿ ਕਰਨ ਸਿੰਘ ਸੁਜਾਨਪੁਰ 'ਚ ਸਾਲੀ ਨਾਲ ਵੱਖ ਰਹਿੰਦਾ ਹੈ ਅਤੇ ਘਰ ਆ ਕੇ ਉਹਨਾਂ ਨਾਲ ਕੁੱਟਮਾਰ ਕੀਤੀ। ਉਸ ਦੀ ਸ਼ਿਕਾਇਤ ’ਤੇ ਕਰਨ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।