
ਇਹ ਮਾਮਲਾ ਥਾਣਾ ਸਾਦਿਕ ਪਹੁੰਚਿਆ ਅਤੇ ਥਾਣਾ ਮੁਖੀ ਮੁਖਤਿਆਰ ਸਿੰਘ ਗਿੱਲ ਕੋਲ ਦੋਹਾਂ ਧਿਰਾਂ ਪੇਸ਼ ਹੋਈਆਂ।
ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਸਾਦਿਕ ਵਿਖੇ ਇਕ ਲੜਕੀ ਦੇ ਵਿਆਹ ਸੀ ਤੇ ਅੱਜ ਬਰਾਤ ਆਉਣੀ ਦਾ ਸਵਾਗਤ ਕਰਨ ਲਈ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਸਨ ਪਰ ਇਹ ਖੁਸ਼ੀ ਉਸ ਸਮੇਂ ਗਮੀ ’ਚ ਬਦਲ ਗਈ ਜਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਲਾੜਾ ਤਾਂ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਘਰੋਂ ਫਰਾਰ ਹੋ ਚੁੱਕਾ ਹੈ। ਫਿਰ ਇਹ ਮਾਮਲਾ ਥਾਣਾ ਸਾਦਿਕ ਪਹੁੰਚਿਆ ਅਤੇ ਥਾਣਾ ਮੁਖੀ ਮੁਖਤਿਆਰ ਸਿੰਘ ਗਿੱਲ ਕੋਲ ਦੋਹਾਂ ਧਿਰਾਂ ਪੇਸ਼ ਹੋਈਆਂ।
ਇਹ ਵੀ ਪੜ੍ਹੋ: 13 ਸਤੰਬਰ ਨੂੰ ਪੰਜਾਬ ਆਉਣਗੇ ਕੇਜਰੀਵਾਲ, ਅੰਮ੍ਰਿਤਸਰ ਦੇ ਸਰਕਾਰੀ ਅਤੇ ਐਮੀਨੈਂਸ ਸਕੂਲ 'ਚ ਸੁਰੱਖਿਆ ਕਰਮਚਾਰੀ ਸੇਵਾਵਾਂ ਕਰਨਗੇ ਸ਼ੁਰੂ
ਲੜਕੀ ਦੇ ਮਾਪਿਆਂ ਨੇ ਦਸਿਆ ਕਿ ਅੱਜ ਬਰਾਤ ਆਉਣੀ ਸੀ। ਉਨ੍ਹਾਂ ਕਿਹਾ ਕਿ ਜਦ ਬੀਤੇ ਕੱਲ੍ਹ ਅਸੀਂ ਲੜਕੇ ਨੂੰ ਸ਼ਗਨ ਪਾਉਣ, ਉਨ੍ਹਾਂ ਦੇ ਪਿੰਡ ਡੋਡ ਗਏ ਤਾਂ ਉਥੇ ਜਾ ਕੇ ਪਤਾ ਲੱਗਾ ਕਿ ਲੜਕਾ ਫਰਾਰ ਹੋ ਚੁੱਕਾ ਹੈ। ਥਾਣੇ ’ਚ ਪੀੜਤ ਪ੍ਰਵਾਰ ਨੇ ਦੋਸ਼ ਲਾਇਆ ਕਿ ਲੜਕੇ ਦੇ ਪਹਿਲਾਂ ਕਿਸੇ ਹੋਰ ਲੜਕੀ ਨਾਲ ਸਬੰਧ ਸਨ ਤੇ ਸਾਨੂੰ ਹਨੇਰੇ ’ਚ ਰੱਖ ਕੇ ਸਾਡੀ ਲੜਕੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ: ਜੀ-20 ਸੰਮੇਲਨ: ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੇ ਸਵਾਗਤ ਲਈ ਦਿੱਲੀ ਤਿਆਰ; ਭਲਕੇ ਭਾਰਤ ਪਹੁੰਚਣਗੇ ਜੋਅ ਬਾਈਡਨ ਅਤੇ ਰਿਸ਼ੀ ਸੂਨਕ
ਉਨ੍ਹਾਂ ਦਸਿਆ ਕਿ ਕੱਲ੍ਹ ਉਹ ਕਰੀਬ ਡੇਢ ਲੱਖ ਰੁਪਏ ਦਾ ਮੋਟਰਸਾਈਕਲ ਵੀ ਨਵਾਂ ਖਰੀਦ ਕੇ ਸ਼ਗਨ ’ਤੇ ਦੇਣ ਲਈ ਲੈ ਕੇ ਗਏ ਸਨ। ਲੜਕਾ ਅਤੇ ਉਸ ਦਾ ਪਿਤਾ ਸਰਕਾਰੀ ਮੁਲਾਜ਼ਮ ਹਨ। ਇਹ ਪਤਾ ਲੱਗਣ ’ਤੇ ਲੜਕੀ ਦਾ ਪ੍ਰਵਾਰ ਸੁੰਨ ਰਹਿ ਗਿਆ ਤੇ ਉਨ੍ਹਾਂ ਥਾਣਾ ਸਾਦਿਕ ਆ ਕੇ ਲਿਖਤੀ ਸ਼ਿਕਾਇਤ ਕੀਤੀ। ਇਸ ਮੌਕੇ ਐਸ.ਐਚ.ਓ. ਮੁਖਤਿਆਰ ਸਿੰਘ ਗਿੱਲ ਨੇ ਦਸਿਆ ਕਿ ਪਿੰਡ ਦੇ ਮੋਹਤਬਰ ਆਗੂਆਂ ਦੀ ਹਾਜ਼ਰੀ ਵਿਚ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿਤਾ ਗਿਆ ਹੈ।