ਜਲੰਧਰ: ਸ਼ਰਾਬ ਦੇ ਨਸ਼ੇ ਵਿਚ ASI ਨੇ 4 ਗੱਡੀਆਂ ਨੂੰ ਮਾਰੀ ਟੱਕਰ, ਵੱਡਾ ਹਾਦਸਾ ਵਾਪਰਨ ਤੋਂ ਰਿਹਾ ਬਚਾਅ

By : GAGANDEEP

Published : Sep 7, 2023, 2:17 pm IST
Updated : Sep 7, 2023, 2:17 pm IST
SHARE ARTICLE
photo
photo

ਦੂਜੇ ਪੁਲਿਸ ਮੁਲਾਜ਼ਮ ਏਐਸਆਈ ਦੇ ਬਚਾਅ ਕਰਦੇ ਆਏ ਨਜ਼ਰ

 

ਜਲੰਧਰ : ਇਕ ਪਾਸੇ ਜਿਥੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਪੁਲਿਸ ਨੇ ਨੁੱਕੜ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿਤਾ ਹੈ। ਦੂਜੇ ਪਾਸੇ ਵਿਭਾਗ ਦੀ ਮੁਹਿੰਮ ਨੂੰ ਉਨ੍ਹਾਂ ਦੇ ਆਪਣੇ ਮੁਲਾਜ਼ਮ ਹੀ ਦਾਗ ਲਾ ਰਹੇ ਹਨ। ਅਜਿਹਾ ਹੀ ਮਾਮਲਾ ਜਲੰਧਰ ਸ਼ਹਿਰ 'ਚ ਦੇਖਣ ਨੂੰ ਮਿਲਿਆ। ਸ਼ਰਾਬ ਦੇ ਨਸ਼ੇ ਵਿਚ ਧੁੱਤ ਇਕ ਪੁਲਿਸ ਦੇ ਏਐਸਆਈ ਰੈਂਕ ਦੇ ਅਧਿਕਾਰੀ ਜਸਪਾਲ ਸਿੰਘ ਨੇ ਖੂਬ ਹੰਗਾਮਾ ਕੀਤਾ। ਸ਼ਰਾਬੀ ਏਐਸਆਈ ਨੇ ਆਪਣੀ ਬੋਲੈਰੋ ਨਾਲ 4 ਗੱਡੀਆਂ ਨੂੰ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ।

ਇਹ ਵੀ ਪੜ੍ਹੋ: ਫਰੀਦਕੋਟ ਦੀ ਲੜਕੀ ਨਾਲ ਕਈ ਨੌਜਵਾਨਾਂ ਨੇ ਬਣਾਏ ਸਬੰਧ, ਨਸ਼ੀਲੇ ਪਦਾਰਥ ਖਵਾ ਕੇ ਦਿਤਾ ਵਾਰਦਾਤ ਨੂੰ ਅੰਜਾਮ

ਪੁਲਿਸ ਅਧਿਕਾਰੀ ਨੇ 3 ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਨਿੱਜੀ ਹੋਟਲ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਵੀ ਠੋਕ ਦਿੱਤਾ। ਏਐਸਆਈ ਜਸਪਾਲ ਸਿੰਘ ਜਲੰਧਰ ਪੁਲਿਸ ਲਾਈਨ ਵਿੱਚ ਤਾਇਨਾਤ ਹਨ। ਹੰਗਾਮਾ ਹੋਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਨਿਊ ਬਾਰਾਦਰੀ ਦੀ ਪੁਲਿਸ ਨੂੰ ਮੌਕੇ 'ਤੇ ਪਹੁੰਚ ਕੇ ਏ.ਐੱਸ.ਆਈ ਜਸਪਾਲ ਨੂੰ ਆਪਣੇ ਨਾਲ ਥਾਣੇ ਲੈ ਗਏ, ਫਿਰ ਉਸ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ।

ਇਹ ਵੀ ਪੜ੍ਹੋਰਾਜਸਥਾਨ 'ਚ ਟਰੱਕ ਨਾਲ ਟਕਰਾਉਣ ਤੋਂ ਬਾਅਦ ਪਲਟੀ ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ, ਦੋ ਦੀ ਮੌਤ

ਇੱਕ ਨਿੱਜੀ ਹੋਟਲ ਵਿੱਚ ਖੜ੍ਹੀ ਕਾਰ ਦੇ ਮਾਲਕ ਡਾ: ਮਨੀਸ਼ ਨੇ ਦੱਸਿਆ ਕਿ 15-20 ਮਿੰਟ ਪਹਿਲਾਂ ਉਹ ਆਪਣੀ ਕਾਰ ਹੋਟਲ ਦੀ ਪਾਰਕਿੰਗ ਵਿੱਚ ਖੜ੍ਹੀ ਕਰਕੇ ਹੋਟਲ ਦੇ ਅੰਦਰ ਮੀਟਿੰਗ ਕਰਨ ਗਿਆ ਸੀ। ਇਸ ਤੋਂ ਬਾਅਦ ਹੋਟਲ ਦਾ ਸਟਾਫ ਉਸ ਦੀ ਮੀਟਿੰਗ ਵਿਚ ਆਇਆ ਅਤੇ ਉਸ ਨੂੰ ਦੱਸਿਆ ਕਿ ਕਿਸੇ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਹੈ ਅਤੇ ਫਰਾਰ ਹੋ ਗਿਆ।

ਜਦੋਂ ਉਹ ਹੋਟਲ ਦੀ ਇਮਾਰਤ ਤੋਂ ਹੇਠਾਂ ਉਤਰਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਉਕਤ ਪੁਲਿਸ ਮੁਲਾਜ਼ਮ ਨੂੰ ਪਹਿਲਾਂ ਹੀ ਫੜ ਲਿਆ ਸੀ ਅਤੇ ਉਸ ਨੇ ਆਪਣੀ ਬੋਲੈਰੋ ਕਾਰ ਨਾਲ ਤਿੰਨ-ਚਾਰ ਗੱਡੀਆਂ ਨੂੰ ਵੀ ਟੱਕਰ ਮਾਰ ਦਿੱਤੀ। ਸ਼ਰਾਬੀ ਏਐਸਆਈ ਜਸਪਾਲ ਸਿੰਘ ਤੋਂ ਜਦੋਂ ਹਸਪਤਾਲ ਵਿੱਚ ਵਾਹਨਾਂ ਨੂੰ ਟੱਕਰ ਮਾਰਨ ਬਾਰੇ ਪੁੱਛਿਆ ਤਾਂ ਉਸ ਨੇ ਵੱਖੋ-ਵੱਖ ਤਰ੍ਹਾਂ ਦੀਆਂ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਹ ਕਹਿਣ ਲੱਗਾ ਕਿ ਉਸ ਦੇ ਨੌਜਵਾਨ ਲੜਕੇ ਦੀ ਮੌਤ ਹੋ ਗਈ ਹੈ। ਉਸ ਨੇ ਉਸ ਦੇ ਦੁੱਖ ਵਿੱਚ ਸ਼ਰਾਬ ਪੀਤੀ ਪਰ ਏ.ਐਸ.ਜਸਪਾਲ ਸਿੰਘ ਨੂੰ ਇਲਾਜ ਲਈ ਲੈ ਕੇ ਆਏ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇੱਕ ਹੀ ਗੱਡੀ ਨੂੰ ਟੱਕਰ ਮਾਰੀ ਗਈ। ਉਹ ਮੁਲਾਜ਼ਮ ਦਾ ਬਚਾਅ ਕਰਦਾ ਨਜ਼ਰ ਆਇਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement