ਕੈਨੇਡਾ ਕਾਰ ਹਾਦਸੇ ’ਚ ਜਿੰਦਾ ਸੜੇ ਪੰਜਾਬੀ ਪਤੀ-ਪਤਨੀ
Published : Oct 7, 2019, 4:03 pm IST
Updated : Oct 8, 2019, 8:34 am IST
SHARE ARTICLE
Punjabi couple died in Canada car accident
Punjabi couple died in Canada car accident

ਹੁਸ਼ਿਆਰਪੁਰ ਦੇ ਪਿੰਡ ਮਹਿਤਾਬਪੁਰ ’ਚ ਸੋਗ ਦਾ ਮਾਹੌਲ, ਪਰਿਵਾਰ ਨੇ ਰੋ-ਰੋ ਬਿਆਨਿਆ ਦਰਦ

ਹੁਸ਼ਿਆਰਪੁਰ: ਕੈਨੇਡਾ ਵਿਚ ਇੰਜੀਨਿਅਰ ਕੁਲਬੀਰ ਸਿੰਘ ਸਿੱਧੂ ਅਤੇ ਪਤਨੀ ਕੁਲਵਿੰਦਰ ਕੌਰ ਸਿੱਧੂ ਦੀ ਹੋਈ ਦਰਦਨਾਕ ਮੌਤ ਮਗਰੋਂ ਉਨ੍ਹਾਂ ਦੇ ਹੁਸ਼ਿਆਰਪੁਰ ਨੇੜੇ ਪੈਂਦੇ ਪਿੰਡ ਮਹਿਤਾਬਪੁਰ ਵਿਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦਰਅਸਲ ਬੀਤੇ ਦਿਨ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਵਿਚ ਇਕ ਕਾਰ ਦੁਰਘਟਨਾ ਵਿਚ ਇਨ੍ਹਾਂ ਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ ਸੀ, ਜਿਸ ਵਿਚ ਇਹ ਦੋਵੇਂ ਪਤੀ-ਪਤਨੀ ਜਿੰਦਾ ਸੜ ਗਏ ਸਨ।

Accident in LudhianaAccident in Ludhian

ਇਸ ਮੰਦਭਾਗੀ ਘਟਨਾ ਨਾਲ ਉਨ੍ਹਾਂ ਦੇ ਜੱਦੀ ਪਿੰਡ ਵਿਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਪੰਜਾਬੀ ਜੋੜਾ ਕੈਨੇਡਾ ਵਿਚ ਰਾਤ ਨੂੰ ਅਪਣੀ ਬੇਟੀ ਸਿਮਰਨਜੀਤ ਕੌਰ ਨੂੰ ਬ੍ਰੋਕ ਯੂਨੀਵਰਸਿਟੀ ਸੈਂਟ ਕੈਥਰੀਨ ਸ਼ਹਿਰ ਵਿਚ ਛੱਡ ਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਇਕ ਤੇਜ਼ ਰਫ਼ਤਾਰ ਕਾਰ ਨੇ ਗ਼ਲਤ ਸਾਈਡ ਤੋਂ ਆ ਕੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰ ਕਾਰ ਵਿਚ ਭਿਆਨਕ ਅੱਗ ਲੱਗ ਗਈ ਅਤੇ ਦੋਵੇਂ ਪਤੀ-ਪਤਨੀ ਕਾਰ ਵਿਚ ਜਿੰਦਾ ਸੜ ਗਏ।

Punjabi couple died in Canada car accidentPunjabi couple died in Canada car accident

ਇਸ ਦੌਰਾਨ ਕਾਰ ਨੂੰ ਟੱਕਰ ਮਾਰਨ ਵਾਲਾ ਵੀ ਬੁਰੀ ਤਰ੍ਹਾਂ ਝੁਲਸ ਗਿਆ। ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਕੁਲਬੀਰ ਦੇ ਭਰਾ ਡਾ. ਸੋਹਨ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਭਰਾ ਕੁਲਬੀਰ ਨੇ ਬੜੀ ਮਿਹਨਤ ਨਾਲ ਕੈਨੇਡਾ ਵਿਚ ਅਪਣਾ ਕਾਰੋਬਾਰ ਸੈੱਟ ਕੀਤਾ ਸੀ ਪਰ ਬੀਤੇ ਦਿਨ ਕਿਸੇ ਅੰਗਰੇਜ਼ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕੁਲਬੀਰ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ।

ਦੱਸ ਦਈਏ ਕਿ ਕੁਲਬੀਰ ਸਿੰਘ ਸਿੱਧੂ ਕੈਨੇਡਾ ਦੀ ਐਚਐਸਏਐਸਸੀ ਕੰਪਨੀ ਵਿਚ ਤਕਨੀਸ਼ੀਅਨ ਦੇ ਤੌਰ ’ਤੇ ਕੰਮ ਕਰਦੇ ਸਨ ਜਦਕਿ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਸਿੱਧੂ ਵਾਲਮਾਰਟ ਸਟੋਰ ਵਿਚ ਬਤੌਰ ਮੈਨੇਜਰ ਕੰਮ ਕਰਦੀ ਸੀ। ਘਟਨਾ ਦੀ ਖ਼ਬਰ ਮਿਲਦਿਆਂ ਹੀ ਕੁਲਬੀਰ ਦੀ ਮਾਂ ਚੰਨਣ ਕੌਰ ਅਤੇ ਪਿਤਾ ਮਹਿੰਦਰ ਸਿੰਘ ਅਪਣੇ ਬੇਟੇ ਦੇ ਅੰਤਮ ਸਸਕਾਰ ਲਈ ਕੈਨੇਡਾ ਰਵਾਨਾ ਹੋ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement