ਅੰਮ੍ਰਿਤਸਰ ਰੇਲ ਹਾਦਸੇ ਦਾ ਪੂਰਾ ਹੋਇਆ ਇਕ ਸਾਲ ਪਰ ਦਾਖਲ ਨਾ ਹੋ ਸਕੀ ਇਕ ਵੀ ਚਾਰਜ਼ਸ਼ੀਟ 
Published : Oct 6, 2019, 4:38 pm IST
Updated : Oct 6, 2019, 4:38 pm IST
SHARE ARTICLE
none has been charged in amritsar rail tragedy even after 1 year
none has been charged in amritsar rail tragedy even after 1 year

ਇਸ ਰੇਲ ਹਾਦਸੇ ਲਈ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਹੁਣ ਤੱਕ ਤਿੰਨ ਵਾਰ ਜਾਂਚ ਹੋ ਚੁੱਕੀ ਹੈ।

ਅੰਮ੍ਰਿਤਸਰ- ਇਸ ਵਾਰ ਦੁਸਹਿਰਾ 8 ਅਕਤੂਬਰ ਦਾ ਹੈ। ਲੋਕ ਆਮ ਵਾਂਗ ਇਸ ਤਿਉਹਾਰ ਦੀਆਂ ਤਿਆਰੀਆਂ ਕਰ ਰਹੇ ਹਨ। ਪਰ ਪਿਛਲੇ ਸਾਲ 2018 ਵਿਚ 19 ਅਕਤੂਬਰ ਨੂੰ ਅੰਮ੍ਰਿਤਸਰ ’ਚ ਜੌੜੇ ਫਾਟਕ ਲਾਗੇ ਧੋਬੀ ਘਾਟ ਸਥਿਤ ਦੁਸਹਿਰੇ ਦਾ ਤਿਉਹਾਰ ਕਾਫ਼ੀ ਮਾੜਾ ਰਿਹਾ ਸੀ। ਉਸੇ ਦਿਨ ਰਾਵਣ ਦਾ ਪੁਤਲਾ ਫੁਕਦਾ ਵੇਖਣ ਲਈ ਰੇਲ–ਗੱਡੀ ਦੀ ਪਟੜੀ ’ਤੇ ਖੜ੍ਹੇ ਸੈਂਕੜੇ ਵਿਅਕਤੀਆਂ ਉੱਤੇ ਇੱਕ ਰੇਲ ਆਣ ਚੜ੍ਹੀ ਸੀ ਅਤੇ ਵੇਖਦੇ ਹੀ ਵੇਖਦੇ ਉੱਥੇ 61 ਲਾਸ਼ਾਂ ਵਿਛ ਗਈਆਂ ਸਨ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ ਸਨ।

None Has Been Charged in Amritsar Rail Tragedy Even after 1 yearNone Has Been Charged in Amritsar Rail Tragedy Even after 1 year

ਪੂਰਾ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਉਸ ਰੇਲ ਹਾਦਸੇ ਦੇ ਪੀੜਤਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਹਾਲੇ ਤੱਕ ਇੱਕ ਵੀ ਵਿਅਕਤੀ ਵਿਰੁੱਧ ਦੋਸ਼ ਸਾਬਤ ਨਹੀਂ ਹੋ ਸਕੇ ਹਨ। ਇਸ ਰੇਲ ਹਾਦਸੇ ਲਈ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਹੁਣ ਤੱਕ ਤਿੰਨ ਵਾਰ ਜਾਂਚ ਹੋ ਚੁੱਕੀ ਹੈ। ਦੋ ਜਾਂਚਾਂ ਮੁਕੰਮਲ ਹੋ ਗਈਆਂ ਹਨ ਜਦ ਕਿ ਇੱਕ ਜਾਂਚ ਚੱਲ ਰਹੀ ਹੈ। ਪਹਿਲੀ ਜਾਂਚ ਰੇਲਵੇ ਸੁਰੱਖਿਆ ਕਮਿਸ਼ਨਰ (CRS) ਐੱਸਕੇ ਪਾਠਕ ਨੇ ਕੀਤੀ ਸੀ। ਦੂਜੀ ਜਾਂਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ ’ਤੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਨੇ ਕੀਤੀ ਸੀ।

none has been charged in amritsar rail tragedy even after 1 yearNone Has Been Charged in Amritsar Rail Tragedy Even after 1 year

ਤੀਜੀ ਜਾਂਚ ਹਾਲੇ ਸਰਕਾਰੀ ਰੇਲਵੇ ਪੁਲਿਸ (GRP) ਵੱਲੋਂ ਕੀਤੀ ਜਾ ਰਹੀ ਹੈ। ਇਸੇ ਜਾਂਚ ਦੌਰਾਨ ਅੰਮ੍ਰਿਤਸਰ ਰੇਲ ਹਾਦਸੇ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਇੱਕ ‘ਵਿਸ਼ੇਸ਼ ਜਾਂਚ ਟੀਮ’ (SIT) ਵੀ ਕਾਇਮ ਕੀਤੀ ਗਈ ਸੀ ਪਰ ਹਾਲੇ ਤੱਕ ਕੁਝ ਵੀ ਨਹੀਂ ਹੋਇਆ। ਡੀਐੱਸਪੀ ਸ੍ਰੀ ਬਲਰਾਜ ਸਿੰਘ ਨੇ ਦੱਸਿਆ ਕਿ ਇੱਕ ਸਾਲ ਬਾਅਦ ਹਾਲੇ ਤੱਕ ਮ੍ਰਿਤਕਾਂ ਦੀਆਂ ਫ਼ਾਰੈਂਸਿਕ ਰਿਪੋਰਟਾਂ ਵੀ ਨਹੀਂ ਮਿਲੀਆਂ। ਸੈਂਪਲ ਤਦ ਵੱਖੋ–ਵੱਖਰੀਆਂ ਲੈਬਸ ਨੂੰ ਭੇਜੇ ਗਏ ਸਨ। ਉਹ ਰਿਪੋਰਟਾਂ ਆਉਣ ਤੋਂ ਬਾਅਦ ਹੀ ਜਾਂਚ ਮੁਕੰਮਲ ਹੋ ਸਕੇਗੀ।

None Has Been Charged in Amritsar Rail Tragedy Even after 1 yearNone Has Been Charged in Amritsar Rail Tragedy Even after 1 year

ਏਡੀਜੀਪੀ ਰੇਲਵੇਜ਼ ਸੰਜੀਵ ਕਾਲੜਾ ਨੇ ਕਿਹਾ ਕਿ ਇਹ ਬਹੁਤ ਨਾਜ਼ੁਕ ਕਿਸਮ ਦਾ ਮਸਲਾ ਹੈ ਤੇ SIT ਬਹੁਤ ਧਿਆਨ ਨਾਲ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। SIT ਇੰਚਾਰਜ ਸ੍ਰੀ ਦਲਜੀਤ ਸਿੰਘ ਰਾਣਾ ਨੇ ਵਾਰ–ਵਾਰ ਫ਼ੋਨ ਕੀਤੇ ਜਾਣ ਦੇ ਬਾਵਜੂਦ ਫ਼ੋਨ ਨਹੀਂ ਚੁੱਕਿਆ। ਚੰਡੀਗੜ੍ਹ ਫ਼ਾਰੈਂਸਿਕ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਜਾਂਚ 20 ਦਿਨਾਂ ਵਿਚ ਮੁਕੰਮਲ ਹੋ ਜਾਵੇਗੀ। ਪਹਿਲੀ ਜਾਂਚ ਵਿਚ ਰੇਲਵੇ ਮੁਲਾਜ਼ਮਾਂ ਨੂੰ ਲਾਪਰਵਾਹੀ ਦੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਮੈਜਿਸਟ੍ਰੇਟ ਦੀ ਜਾਂਚ ਦੌਰਾਨ ਜੌੜਾ ਫਾਟਕ ’ਤੇ ਉਸ ਵੇਲੇ ਤਾਇਨਾਤ ਗੇਟਮੈਨ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement