
ਯੂਨਾਈਟਡਿ ਸਿੱਖ ਮਸ਼ਿਨ ਅਤੇ NRI ਦਾ ਅਹਿਮ ਉਪਰਾਲਾ
ਟਾਂਡਾ: ਦੂਸ਼ਿਤ ਹੋ ਰਹੇ ਵਾਤਾਵਰਣ ਕਾਰਨ ਜਿੱਥੇ ਲੋਕਾਂ ਨੂੰ ਭਿਆਨਕ ਬਿਮਾਰੀਆ ਲੱਗ ਰਹੀਆ ਹਨ। ਉੱਥੇ ਹੀ ਪ੍ਰਦੂਸ਼ਣ ਨਾਲ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ। ਇਸ ਦੇ ਮੱਦੇਨਜ਼ਰ ਟਾਂਡਾ 'ਚ ਯੂਨਾਈਟਿਡ ਸਿੱਖ ਮਿਸ਼ਨ ਦੇ ਸਹਿਯੋਗ ਸਦਕਾ ਦਿਲਬਾਗ ਸਿੰਘ ਚੌਹਾਨ ਅਤੇ ਹਰਦੀਪ ਸਿੰਘ ਅਟਵਾਲ ਦੀ ਰਹਿਨੁਮਾਈ ਹੇਠ ਅੱਖ਼ਾ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।
Camp
ਜ਼ਿਕਰਯੋਗ ਹੈ ਕਿ ਡਾਕਟਰ ਮਨਪ੍ਰੀਤ ਸਿੰਘ ਚੌਹਾਨ ਐਮ ਡੀ ਦੀ ਯਾਦ ਵਿਚ ਇਹ ਮੈਡੀਕਲ ਕੈਂਪ ਲਗਾਇਆ ਗਿਆ ਸੀ। ਇਸ ਮੌਕੇ ਸਮਾਜ ਸੇਵਕ ਆਗੂ ਹਰਮੀਤ ਸਿੰਘ ਔਲਖ ਦੀ ਅਗਵਾਈ ਵਿਚ ਅੱਖਾਂ ਦੇ ਮਾਹਿਰ ਡਾਕਟਰ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕਰਦਿਆਂ ਦਵਾਈਆਂ ਵੀ ਵੰਡੀਆਂ। ਹਰੇਕ ਸਾਲ ਡਾਕਟਰ ਮਨਪ੍ਰੀਤ ਸਿੰਘ ਚੌਹਾਨ ਐਮ ਡੀ ਦੀ ਯਾਦ ਵਿਚ ਇਹ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ।
Photo
ਉਹਨਾਂ ਦਸਿਆ ਕਿ ਤਕਰੀਬਨ 600 ਮਰੀਜ਼ਾਂ ਦੀ ਜਾਂਚ ਹੋ ਚੁੱਕੀ ਹੈ ਤੇ ਅਜੇ ਵੀ ਕਾਫੀ ਸੰਗਤ ਦੀ ਜਾਂਚ ਹੋਣੀ ਬਾਕੀ ਹੈ। ਕਈ ਮਰੀਜ਼ਾਂ ਦੀਆਂ ਅੱਖਾਂ ਦੇ ਤਾਂ ਓਪਰੇਸ਼ਨ ਵੀ ਹੋਣਗੇ। ਇਹ ਇਕ ਨਿਸ਼ਕਾਮ ਸੇਵਾ ਹੈ ਜਿਸ ਵਿਚ ਲੈਨਜ਼ ਫਰੀ ਮਿਲਣਗੇ ਅਤੇ ਇਹ ਬਿਨਾਂ ਟਾਂਕੇ ਤੋਂ ਲਗਾਏ ਜਾਣਗੇ। ਇਸ ਪ੍ਰਕਾਰ ਇਹਨਾਂ ਦਾ ਕੋਈ ਓਪਰੇਸ਼ਨ ਨਹੀਂ ਕੀਤਾ ਜਾਵੇਗਾ।
Photo
ਜਿਹੜੇ ਮਰੀਜ਼ਾਂ ਦੀਆਂ ਅੱਖਾਂ ਦੇ ਉਪਰੇਸ਼ਨ ਹੋਣੇ ਹਨ ਉਹਨਾਂ ਨੂੰ ਫਰੀ ਬੱਸਾਂ ਰਾਹੀਂ ਜਲੰਧਰ ਲਿਜਾ ਕੇ ਅਤੇ ਓਪਰੇਸ਼ਨ ਹੋਣ ਤੋਂ ਬਾਅਦ ਇੱਥੇ ਹੀ ਛੱਡਣ ਦਾ ਪ੍ਰਬੰਧ ਕੀਤਾ ਗਿਆ ਹੈ। ਉੱਥੇ ਹੀ ਇਸ ਮੌਕੇ 'ਤੇ ਵੱਡੀ ਗਿਣਤੀ 'ਚ ਅੱਖਾਂ ਦਾ ਇਲਾਜ ਕਰਵਾਉਣ ਆਏ ਮਰੀਜ਼ਾਂ ਵੱਲੋਂ ਐਨ ਆਰ ਆਈ ਪਰਿਵਾਰ ਦੇ ਉਪਰਾਲੇ ਸਦਕਾ ਲਗਾਏ ਗਏ ਕੈਂਪ ਦੀ ਸ਼ਲਾਘਾ ਕੀਤੀ ਗਈ। ਸੰਗਤਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਜਾਣਗੀਆਂ।
Photo
ਦੱਸ ਦੇਈਏ ਕਿ ਇਸ ਮੌਕੇ ਹਰਮੀਤ ਸਿੰਘ ਔਲਖ ਨੇ ਡਾਕਟਰਾਂ ਅਤੇ ਐਨ ਆਰ ਆਈ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਅੱਖਾਂ ਦਾ ਕੈਂਪ ਹਰ ਸਾਲ ਮੁਫ਼ਤ 'ਚ ਲਗਾਇਆ ਜਾਂਦਾ ਹੈ। ਇਸ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।