'ਮੈਂ ਅਪਣੇ ਰਾਜ ਵਿਚ ਕਦੇ ਕਿਸੇ ਨਾਲ ਜ਼ਿਆਦਤੀ ਨਹੀਂ ਸੀ ਕੀਤੀ'
Published : Nov 7, 2019, 10:00 am IST
Updated : Nov 7, 2019, 10:00 am IST
SHARE ARTICLE
Parkash Singh Badal
Parkash Singh Badal

ਅਜਿਹਾ ਕਹਿਣ ਤੋਂ ਪਹਿਲਾਂ ਉਹ ਸਪੋਕਸਮੈਨ ਨਾਲ ਕੀਤੀਆਂ ਜ਼ਿਆਦਤੀਆਂ ਹੀ ਯਾਦ ਕਰ ਲੈਂਦੇ!

ਮੇਰੇ ਕੋਲੋਂ ਸਿੱਖ ਕੇ ਹੁਣ ਦੀ ਸਰਕਾਰ ਵੀ ਸਬਕ ਸਿਖੇ : ਪ੍ਰਕਾਸ਼ ਸਿੰਘ ਬਾਦਲ

ਚੰਡੀਗੜ੍ਹ(ਨੀਲ ਭਲਿੰਦਰ ਸਿੰਘ):  ਅਸੈਂਬਲੀ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਭਾਸ਼ਨ ਦੇ ਕੇ ਅਪਣੀ ਸਰਕਾਰ ਦੀਆਂ 'ਪ੍ਰਾਪਤੀਆਂ' ਦੇ ਝੂਠੇ ਸੁੱਚੇ ਕਈ ਕਿੱਸੇ ਸੁਣਾਏ। ਸੱਭ ਤੋਂ ਦਿਲਚਸਪ ਉਨ੍ਹਾਂ ਦਾ ਇਹ ਦਾਅਵਾ ਸੀ ਕਿ ਉਨ੍ਹਾਂ ਨੇ ਅਪਣੇ ਰਾਜ ਵਿਚ ਕਿਸੇ ਨਾਲ ਧੱਕਾ ਨਹੀਂ ਸੀ ਕੀਤਾ ਤੇ ਹੁਣ ਦੀ ਸਰਕਾਰ ਨੂੰ ਉਨ੍ਹਾਂ ਤੋਂ ਸਿੱਖ ਕੇ, ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ।

Spokesman's readers are very good, kind and understanding but ...Rozana Spokesman

ਜਾਣਕਾਰ ਹਲਕੇ ਯਾਦ ਦਿਵਾਉਂਦੇ ਹਨ ਕੇ ਬਜ਼ੁਰਗ ਨੇਤਾ ਦਾ ਹਾਫ਼ਜ਼ਾ ਬਿਲਕੁਲ ਹੀ ਕਮਜ਼ੋਰ ਨਹੀਂ ਹੋ ਗਿਆ ਤਾਂ ਉਹ ਸਪੋਕਸਮੈਨ ਤੇ ਇਸ ਦੇ ਸੰਪਾਦਕ ਨਾਲ ਕੀਤੀਆਂ ਵਧੀਕੀਆਂ ਨੂੰ ਹੀ ਯਾਦ ਕਰਦੇ। ਪਹਿਲਾਂ ਅਕਾਲ ਤਖ਼ਤ ਦੀ ਦੁਰਵਰਤੋਂ ਕਰ ਕੇ ਸਪੋਕਸਮੈਨ ਦੇ ਸੰਪਾਦਕ ਨੂੰ ਛੇਕਵਾਇਆ। ਫਿਰ ਅਖ਼ਬਾਰ ਦਾ ਪਹਿਲਾ ਪਰਚਾ ਛਪਣ 'ਤੇ ਹੀ ਸ਼੍ਰੋਮਣੀ ਕਮੇਟੀ ਕੋਲੋਂ 'ਹੁਕਮ' ਜਾਰੀ ਕਰਵਾ ਦਿਤਾ ਕਿ ਇਸ ਅਖ਼ਬਾਰ ਨੂੰ ਕੋਈ ਨਾ ਪੜ੍ਹੇ, ਕੋਈ ਇਸ਼ਤਿਹਾਰ ਨਾ ਦੇਵੇ ਤੇ ਕੋਈ ਇਸ ਵਿਚ ਨੌਕਰੀ ਨਾ ਕਰੇ।

ਫਿਰ ਅਖ਼ਬਾਰ ਦੇ 7 ਦਫ਼ਤਰਾਂ ਉਤੇ ਨੂਰਮਹਿਲੀਆਂ ਕੋਲੋਂ ਹਮਲੇ ਕਰਵਾ ਕੇ ਸੱਭ ਸਮਾਨ ਤਬਾਹ ਕਰਵਾ ਦਿਤਾ ਤੇ ਕਿਸੇ ਇਕ ਵੀ ਨੂਰਮਹਿਲੀਏ ਨੂੰ ਨਾ ਫੜਿਆ। ਉਸ ਮਗਰੋਂ, ਸਰਕਾਰ ਬਣਨ ਤੇ ਅਖ਼ਬਾਰ ਨੂੰ ਸਰਕਾਰੀ ਇਸ਼ਤਿਹਾਰ ਦੇਣ ਤੇ ਮੁਕੰਮਲ ਪਾਬੰਦੀ ਲਗਵਾ ਦਿਤੀ ਜੋ ਲਗਾਤਾਰ 10 ਸਾਲ ਤਕ ਲੱਗੀ ਰਹੀ ਤੇ 150 ਕਰੋੜ ਦਾ ਨੁਕਸਾਨ ਅਖ਼ਬਾਰ ਨੂੰ ਪਹੁੰਚਾਇਆ।

SGPCSGPC

ਉਸ ਮਗਰੋਂ ਵੀ ਅਖ਼ਬਾਰ ਨਾ ਝੁਕਿਆ ਤਾਂ ਐਡੀਟਰ ਅਤੇ ਇਸ ਦੇ ਲਿਖਾਰੀਆਂ ਵਿਰੁਧ ਸਾਰੇ ਪੰਜਾਬ ਵਿਚ ਇਕ ਦਰਜਨ ਕੇਸ ਪਾ ਦਿਤੇ ਤਾਕਿ ਉਹ ਥੱਕ ਟੁਟ ਕੇ ਹੀ ਹਾਰ ਮੰਨ ਲੈਣ। ਇਕ ਦੋ ਕੇਸ ਅਜੇ ਵੀ ਚਲ ਰਹੇ ਹਨ। ਇਸ ਤਰ੍ਹਾਂ ਸਪੋਕਸਮੈਨ ਨਾਲ ਕੀਤੀਆਂ ਜ਼ਿਆਦਤੀਆਂ ਹੀ ਯਾਦ ਕਰ ਲੈਂਦੇ ਤਾਂ ਬਾਦਲ ਸਾਹਿਬ ਅਜਿਹਾ ਦਾਅਵਾ ਕਦੇ ਨਾ ਕਰਦੇ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement