ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ ਤੇ ਘੁਮਾ ਘੁਮਾ ਕੇ ਪੈਸੇ ਇਕੱਠੇ ਕਰਨੇ ਧਰਮ ਦਾ ਕੰਮ ਹੈ? (3)
Published : Oct 26, 2019, 11:17 am IST
Updated : Oct 26, 2019, 11:17 am IST
SHARE ARTICLE
Guru Granth Sahib Ji
Guru Granth Sahib Ji

ਇਹ ਨਿਰਾ ਡਾਕਾ ਹੈ ਪਰ ਸਾਰਾ ਦੋਸ਼ ਸਿੱਖ ਸਮਾਜ ਦਾ ਹੈ

ਅਸੀ ਪਿਛਲੀਆਂ ਦੋ ਕਿਸਤਾਂ ਵਿਚ ਵੇਖ ਚੁੱਕੇ ਹਾਂ ਕਿ ਇਹ ਰੀਤ ਇਕ ਹਿੰਦੂ ਰੀਤ ਦੀ ਘਟੀਆ ਨਕਲ ਹੈ। ਹਿੰਦੂ 'ਸ਼ੋਭਾ ਯਾਤਰਾ' ਵਿਚ ਧਰਮ ਗ੍ਰੰਥ ਨਹੀਂ ਘੁਮਾਏ ਜਾਂਦੇ ਬਲਕਿ ਮੂਰਤੀਆਂ ਤੇ ਝਾਕੀਆਂ ਨੂੰ ਇਸ ਕੰਮ ਲਈ ਵਰਤਿਆ ਜਾਂਦਾ ਹੈ। ਹੋਰ ਕਿਸੇ ਧਰਮ ਨੇ ਇਹ ਰੀਤ ਨਹੀਂ ਅਪਣਾਈ। ਪੱਛਮ ਵਾਲੇ 'ਰੋਡ ਸ਼ੋ' ਕਰਦੇ ਹਨ ਪਰ ਉਹ ਅਜਿਹਾ ਇਹ ਦਸ ਕੇ ਕਰਦੇ ਹਨ ਕਿ ਇਕੱਤਰ ਕੀਤੀ ਮਾਇਆ ਗ਼ਰੀਬਾਂ, ਨਿਮਾਣਿਆਂ ਤੇ ਨਿਤਾਣਿਆਂ ਦੇ ਭਲੇ ਲਈ ਪਾਰਦਰਸ਼ੀ ਢੰਗ ਨਾਲ ਵਰਤੀ ਜਾਏਗੀ ਤੇ ਇਸ ਤਰ੍ਹਾਂ ਕਰਦੇ ਵੀ ਹਨ।

 Guru Granth Sahib jiGuru Granth Sahib ji

'ਨਗਰ ਕੀਰਤਨਾਂ' ਵਿਚ ਕਰੋੜਾਂ ਰੁਪਏ ਇਕੱਤਰ ਕਰਨ ਵਾਲੇ ਸਿੱਖ ਆਗੂ ਨਾ ਇਹ ਦਸਦੇ ਹਨ ਕਿ ਕਿੰਨੀ ਮਾਇਆ ਇਕੱਤਰ ਕੀਤੀ ਗਈ ਤੇ ਕਿਥੇ 'ਛੂ ਮੰਤਰ' ਹੋ ਗਈ, ਨਾ ਉਸ ਉਦੇਸ਼ ਦਾ ਪ੍ਰਗਟਾਵਾ ਕਰਦੇ ਹਨ ਜਿਸ ਦੀ ਪੂਰਤੀ ਲਈ ਇਹ ਮਾਇਆ ਇਕੱਤਰ ਕੀਤੀ ਜਾਂਦੀ ਹੈ। ਲੱਭੀ ਚੀਜ਼ ਖ਼ੁਦਾ ਦੀ, ਨਾ ਧੇਲੇ ਦੀ, ਨਾ ਪਾ ਦੀ। ਗੁੱਝੀ ਰਿੱਝੇ, ਕੋਈ ਨਾ ਬੁੱਝੇ। ਇਹ ਤਾਂ ਨਿਰਾ ਪੁਰਾ ਡਾਕਾ ਹੈ ਜੋ ਚੋਰਾਂ ਵਾਂਗ ਛੁਪ ਕੇ ਨਹੀਂ ਮਾਰਿਆ ਜਾਂਦਾ, ਸ਼ਰੇਆਮ ਨੰਗੇ ਹੋ ਕੇ ਮਾਰਿਆ ਜਾਂਦਾ ਹੈ। ਡਾਕੂ ਅਪਣੇ ਹਥਿਆਰਾਂ ਨਾਲ ਲੋਕਾਂ ਨੂੰ ਚੁਪ ਕਰਾ ਦਿੰਦੇ ਹਨ, ਨਗਰ-ਕੀਰਤਨਾਂ ਦੇ ਨਾਂ ਤੇ ਲੁਟ ਕਰਨ ਵਾਲੇ, ਧਰਮ ਤੇ ਆਸਥਾ ਦਾ ਬੇਹੋਸ਼ ਕਰਨ ਵਾਲਾ ਛਿੱਟਾ ਮਾਰ ਕੇ ਲੋਕਾਂ ਨੂੰ ਚੁਪ ਕਰਵਾ ਦੇਂਦੇ ਹਨ। ਪਰ ਦੋਸ਼ ਕਿਸ ਦਾ ਹੈ?

ਦੋਸ਼ ਸਿੱਖ ਸਮਾਜ ਦਾ ਹੈ। ਗਿਆਨ ਦਾ ਲੱਟ ਲੱਟ ਬਲਦਾ ਸੂਰਜ ਬਾਬਾ ਨਾਨਕ ਉਨ੍ਹਾਂ ਦੇ ਵਿਹੜੇ ਵਿਚ ਟਿਕਾਅ ਕੇ ਗਿਆ ਸੀ। ਪਰ ਸਿੱਖ, ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਕੋਈ ਬਾਬੇ ਨਾਨਕ ਦੇ ਸੱਚੇ ਗਿਆਨ ਦੀ ਗੱਲ ਕਰੇ, ਤਾਂ ਵੀ 'ਬੋਲੇ ਸੋ ਨਿਹਾਲ' ਤੇ ਕੋਈ 100 ਫ਼ੀਸਦੀ ਬ੍ਰਾਹਮਣੀ ਰਵਾਇਤ ਦੇ ਹੱਕ ਵਿਚ ਪ੍ਰਚਾਰ ਕਰ ਜਾਏ ਤਾਂ ਵੀ 'ਬੋਲੇ ਸੋ ਨਿਹਾਲ' ਕਿਉਂਕਿ ਆਪ ਤਾਂ ਕੁੱਝ ਪੜ੍ਹਿਆ ਤੇ ਸਮਝਿਆ ਹੀ ਨਹੀਂ ਹੁੰਦਾ। ਕੋਈ ਵੀ ਮੂਰਖ ਬਣਾ ਕੇ ਲੁੱਟਣ ਲੱਗ ਪੈਂਦਾ ਹੈ। ਪੁਰਾਤਨ ਧਰਮਾਂ ਵਿਚ ਪੁਜਾਰੀ ਸ਼੍ਰੇਣੀ ਨੇ ਧਰਮ ਨੂੰ ਪੜ੍ਹਨ ਤੇ ਸਮਝਣ ਤੋਂ ਰੋਕ ਦਿਤਾ ਸੀ।

Guru Granth sahib JiGuru Granth sahib Ji

ਬਾਬੇ ਨਾਨਕ ਨੇ ਤਾਂ ਜ਼ੋਰ ਹੀ ਇਸ ਗੱਲ ਤੇ ਦਿਤਾ ਹੈ ਕਿ ਗਿਆਨ ਨੂੰ ਵਿਚਾਰੇ (ਸਮਝੇ) ਅਤੇ ਜੀਵਨ ਵਿਚ ਲਾਗੂ ਕੀਤੇ ਬਿਨਾਂ, ਇਸ ਦਾ ਲਾਭ ਹੋਣ ਦੀ ਗੱਲ ਵੀ ਨਹੀਂ ਸੋਚਣੀ ਚਾਹੀਦੀ। ਇਕ ਵਾਰ ਦੀ ਗ਼ਲਤੀ ਨੂੰ ਗਲਤੀ ਕਿਹਾ ਜਾਂਦਾ ਹੈ ਪਰ ਵਾਰ ਵਾਰ ਧਰਮ ਦੇ ਨਾਂ ਤੇ ਲੁੱਟਣ ਵਾਲਿਆਂ ਅੱਗੇ ਸਿਰ ਝੁਕਾ ਦੇਣ ਵਾਲੇ ਕਿਸੇ ਤਰ੍ਹਾਂ ਦੋਸ਼-ਮੁਕਤ ਨਹੀਂ ਕੀਤੇ ਜਾ ਸਕਦੇ। ਜੇ ਉਹ ਸਿਆਣੇ ਨਹੀਂ ਬਣਨਗੇ ਤਾਂ ਬਾਬੇ ਵੀ ਲੁਟਦੇ ਰਹਿਣਗੇ, ਠੱਗ ਵੀ ਲੁਟਦੇ ਰਹਿਣਗੇ ਤੇ ਸਿਆਸਤਦਾਨ ਵੀ ਲੁਟਦੇ ਰਹਿਣਗੇ। ਸਿੱਖਾਂ ਨੂੰ ਚੰਗੇ ਕੰਮਾਂ ਲਈ ਮਦਦ ਦੇਣ ਦੀ ਆਦਤ ਨਹੀਂ ਪੈ ਸਕੀ ਪਰ ਕੋਈ ਵੀ ਆ ਕੇ ਉਨ੍ਹਾਂ ਨੂੰ ਲੁਟ ਲਵੇ, ਉਹ ਲੁੱਟੇ ਜਾਣ ਲਈ ਸਦਾ ਤਿਆਰ ਮਿਲਦੇ ਹਨ। (ਚਲਦਾ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement