
Facebook ਲਗਾਤਾਰ ਆਪਣੇ ਯੂਜ਼ਰਸ ਲਈ ਕੋਈ ਨਾ ਕੋਈ ਨਵਾਂ ਫੀਚਰ...
ਨਵੀਂ ਦਿੱਲੀ: Facebook ਲਗਾਤਾਰ ਆਪਣੇ ਯੂਜ਼ਰਸ ਲਈ ਕੋਈ ਨਾ ਕੋਈ ਨਵਾਂ ਫੀਚਰ ਲਾਂਚ ਕਰਦਾ ਰਹਿੰਦਾ ਹੈ। ਖ਼ਬਰਾਂ ਦੀ ਮੰਨੀਏ ਤਾਂ ਫੇਸਬੁੱਕ ਹੁਣ ਨਿਊਜ਼ ਨਾਂ ਦਾ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਨੂੰ ਜਲਦੀ ਹੀ ਲਾਂਚ ਕਰ ਦਿੱਤਾ ਜਾਵੇਗਾ। ਇਸ ਨਿਊਜ਼ ਟੈਬ ‘ਚ ਸੈਂਕੜੇ ਨਿਊਜ਼ ਪਬਲਿਸ਼ਰ ਦੀਆਂ ਖਬਰਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਦਾ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਿਕ ਫੇਸਬੁੱਕ ਨਿਊਜ਼ ਟੈਬ ‘ਚ ਕੰਟੈਂਟ ਲਈ ਕੰਪਨੀ ਪੈਸੇ ਵੀ ਦੇਵੇਗੀ।
Facebook
ਕੁਝ ਮਹੀਨੇ ਪਹਿਲਾਂ ਦਾ ਵਾਲ ਸਟਰੀਟ ਜਰਨਲ ਦੀ ਰਿਪੋਰਟ ‘ਚ ਇਸ ਗੱਲ ਦਾ ਦਾਅਵਾ ਵੀ ਕੀਤਾ ਗਿਆ ਸੀ।
Facebook
ਇਹ ਨਿਊਜ਼ ਤੇ ਜਰਨਲਿਜ਼ਮ ‘ਤੇ ਆਧਾਰਤ ਹੋਵੇਗਾ। Facebook ਦੇ ਇਸ ਫੀਚਰ ਨੂੰ ਹੋਰ ਕਿੰਨਾ ਸਮਾਂ ਲੱਗੇਗਾ ਤੇ ਇਹ ਯੂਜ਼ਰਸ ਨੂੰ ਕਿੰਨਾ ਪਸੰਦ ਆਉਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਕਈ ਪਬਲਿਸ਼ਰਸ ਨੂੰ ਨੁਕਸਾਨ ਹੋ ਸਕਦਾ ਹੈ।