ਅਗਾਂਹਵਧੂ ਕਿਸਾਨ ਕਰ ਰਿਹੈ ਹੈ ਮਿਸਾਲੀ ਕਾਰਜ਼
Published : Nov 7, 2020, 5:40 pm IST
Updated : Nov 7, 2020, 5:40 pm IST
SHARE ARTICLE
picture
picture

ਸਫ਼ਲ ਕਿਸਾਨ ਨੇ 250 ਤੋਂ 300 ਏਕੜ ਰਕਬੇ 'ਚ ਪਰਾਲੀ ਦੀਆਂ ਮੁਫ਼ਤ ਗੱਠਾ ਬਣਾਉਣ ਦਾ ਟੀਚਾ ਮਿੱਥਿਆ

ਸੰਗਰੂਰ : ਜਿਲ੍ਹੇ ਅਧੀਨ ਪਿੰਡ ਧੂਰੀ ਦੇ ਅਗਾਂਹਵਧੂ ਕਿਸਾਨ ਪ੍ਰਗਟ ਸਿੰਘ ਪਿਛਲੇ 12 ਸਾਲਾਂ ਤੋਂ ਬੇਲਰ ਦੀ ਵਰਤੋਂ ਕਰਕੇ ਆਪਣੇ ਨਾਲ-2 ਦੂਜੇ ਕਿਸਾਨਾਂ ਦੀ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਿਹਾ ਹੈ । ਅਗਾਂਹਵਧੂ ਕਿਸਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2008 ਦੇ ਵਿੱਚ ਬੇਲਰ ਦੀ ਵਰਤੋਂ ਕਰਕੇ ਪਰਾਲੀ ਦੀਆਂ ਗੱਠਾਂ ਬਨਾਉਣ ਦਾ ਕੰਮ ਸ਼ੁਰੂ ਕੀਤਾ ਸੀ। ਉਸਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਉਸ ਕੋਲ 5 ਬੇਲਰ ਮਸ਼ੀਨਾ ਗੱਠਾਂ ਬਨਾਉਣ ਵਾਸਤੇ ਹਨ ਜਿਸ ਨਾਲ ਉਹ ਕਿਸਾਨਾਂ ਤੋਂ ਬਿਨਾਂ ਕੋਈ ਖਰਚਾ ਲਏ ਲਗਭੱਗ 1500 ਏਕੜ ਦੀ ਪਰਾਲੀ ਦੀਆਂ ਗੱਠਾਂ ਆਪਣੇ ਖਰਚੇ ਤੇ ਬਨਾਉਂਦਾ ਹੈ।

PICPIC

 ਅਗਾਂਹਵਧੂ ਕਿਸਾਨ ਨੇ ਦੱਸਿਅ ਕਿ ਉਹ ਪਰਾਲੀ ਦੀਆਂ ਬਨਾਈਆਂ ਗਈਆਂ ਗੱਠਾਂ ਦੀ ਸਪਲਾਈ ਵੱਖ ਵੱਖ ਫੈਕਟਰੀਆਂ ਜਿਵੇਂ ਗੱਤਾ ਫੈਕਟਰੀ ਕੜਿਆਲ, ਸਲਾਣਾ, ਗੁੱਜਰਾਂ ਆਦਿ ਨੂੰ ਸਪਲਾਈ ਕਰਦਾ ਹੈ। ਉਸ ਨੇ ਦੱਸਿਆ ਜਿਥੇ ਬੇਲਰ ਦੀ ਵਰਤੋਂ ਨਾਲ ਇੱਕ ਪਾਸੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਹੋ ਪਾ ਰਿਹਾ ਹੈ ਉਸ ਦੇ ਨਾਲ ਹੀ ਲਗਭੱਗ 50 ਲੋਕਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਹਲਕਾ ਦਿੜ੍ਹਬਾ ਵਿਖੇ 250 ਤੋਂ 300 ਏਕੜ ਰਕਬੇ 'ਚ  ਪਰਾਲੀ ਦੀਆਂ ਮੁਫ਼ਤ ਗੱਠਾ ਬਣਾ ਕੇ ਫੈਕਟਰੀਆਂ ' ਚ ਸਪਲਾਈ ਕੀਤੀ ਜਾਵੇਗੀ।

PICPIC

ਮੁੱਖ ਖੇਤੀਬਾੜੀ ਅਫਸਰ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਅਗਾਂਹਵਧੂ ਕਿਸਾਨ ਵੱਲੋਂ ਪਿੰਡ ਤੂਰਬੰਜਾਰਾ ਬਲਾਕ ਦਿੜਬਾ ਵਿਖੇ ਅਗਾਂਹਵਧੂ ਕਿਸਾਨ ਸ੍ਰ: ਤਰਸੇਮ ਸਿੰਘ ਸਿੱਧੂ ਦੇ ਖੇਤ ਤੇ ਪਰਾਲੀ ਦੀਆਂ ਗੱਠਾਂ ਬਨਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕਿਸਾਨ ਵਲੋਂ ਲਗਭੱਗ 16 ਏਕੜ ਰਕਬੇ ਵਿੱਚ ਪਰਾਲੀ ਦੀਆਂ ਗੱਠਾਂ ਬਨਾਈਆਂ ਜਾ ਰਹੀਆਂ ਸੀ। ਮੁੱਖ ਖੇਤੀਬਾੜੀ ਅਫਸਰ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਵੱਖ ਵੱਖ ਬਾਇਓਮਾਸ ਪਲਾਂਟਾਂ ਵਿੱਚ ਵੱਡੇ ਪੱਧਰ ਤੇ ਪਰਾਲੀ ਦੀ ਜ਼ਰੂਰਤ ਹੁੰਦੀ ਹੈ ਅਤੇ ਜੇਕਰ ਕਿਸਾਨ ਬੇਲਰ ਰਾਹੀਂ ਗੱਠਾਂ ਬਣਾ ਕੇ ਇਸ ਦੀ ਸਪਲਾਈ ਇਨਾ੍ਹਂ ਬਾਇਓਮਾਸ ਪਲਾਂਟਾਂ ਨੂੰ ਕਰਦੇ ਹਾਂ ਤਾਂ ਜਿਥੇ ਇੱਕ ਪਾਸੇ ਵਾਤਾਵਰਣ ਪਲੀਤ ਹੋਣ ਤੋਂ ਬਚਦਾ ਹੈ ਉਥੇ ਹੀ ਪਰਾਲੀ ਦੀ ਯੋਗ ਪ੍ਰਬੰਧਨ ਦੇ ਨਾਲ ਨਾਲ ਬਾਇਓਮਾਸ ਪਲਾਂਟਾਂ ਨੂੰ ਕੱਚੇ ਮਾਲ ਦੀ ਸਪਲਾਈ ਵੀ ਲਗਾਤਾਰ ਬਣੀ ਰਹਿੰਦੀ ਹੈ।

 

ਉਨ੍ਹਾਂ ਦੱਸਿਆ ਕਿ ਪਰਾਲੀ ਸਾੜ੍ਹਨ ਨਾਲ ਪ੍ਰਤੀ ਏਕੜ 30 ਕਿਲੋ ਯੂਰੀਆਂ, 12.5 ਕਿਲੋਗ੍ਰਾਮ ਡੀ.ਏ.ਪੀ. ਤੋ ਇਲਾਵਾ ਪੋਟਾਸ ਅਤੇ ਹੋਰ ਛੋਟੇ ਤੱਤ ਵੀ ਸੜ੍ਹਕੇ ਸੁਆਹ ਹੋ ਜਾਂਦੇ ਹਨ। ਇਸ ਮੌਕੇ ਮੌਜੂਦ ਹੋਰ ਅਗਾਂਹਵਧੂ ਕਿਸਾਨਾਂ ਵਲੋਂ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿ ਸਰਕਾਰ ਵਲੋਂ ਵੱਧ ਤੋਂ ਵੱਧ ਬਾਇਓਮਾਸ ਪਲਾਂਟ ਲਗਾਏ ਜਾਣ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement