ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚੀਫ਼ ਸੈਕਟਰੀ ਜਲਦ ਹੀ ਇਸ ਮੁੱਦੇ 'ਤੇ ਰੇਲਵੇ ਮੰਤਰੀ ਨਾਲ ਮੁਲਾਕਾਤ ਕਰਨਗੇ।
ਨਵੀਂ ਦਿੱਲੀ- ਰੇਲ ਸੇਵਾ ਦੀ ਬਹਾਲੀ ਦੇ ਮੁੱਦੇ 'ਤੇ ਅੱਜ ਪੰਜਾਬ ਦੇ ਸੰਸਦ ਮੈਂਬਰਾਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਬੈਠਕ ਕੀਤੀ ਗਈ। ਇਸ ਬੈਠਕ ਦੌਰਾਨ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਪੰਜਾਬ 'ਚ ਟਰੇਨ ਸੇਵਾ ਜਲਦ ਦੀ ਬਹਾਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚੀਫ਼ ਸੈਕਟਰੀ ਜਲਦ ਹੀ ਇਸ ਮੁੱਦੇ 'ਤੇ ਰੇਲਵੇ ਮੰਤਰੀ ਨਾਲ ਮੁਲਾਕਾਤ ਕਰਨਗੇ।
ਕਾਂਗਰਸ ਦੇ ਐਮ ਪੀ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਮੀਟਿੰਗ ਤੋਂ ਬਆਦ ਕਿਹਾ ਕਿ "ਅੱਜ ਮੀਟਿੰਗ ਕਾਫ਼ੀ ਸਫ਼ਲ ਰਹੀ। ਇਸ ਮੀਟਿੰਗ ਵਿੱਚ ਰੇਲ ਮੰਤਰੀ ਪਿਉਸ਼ ਗੋਇਲ ਵੀ ਮੋਜੂਦ ਸੀ। ਪੰਜਾਬ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਬਾਰੇ ਅਮਿਤ ਸ਼ਾਹ ਨੇ ਸੁਣੀਆ ਹੈ। ਅਮਿਤ ਸ਼ਾਹ ਨੇ ਕਿਹਾ ਹੈ ਕਿ ਜਲਦ ਪੰਜਾਬ ਵਿੱਚ ਟ੍ਰੇਨਾਂ ਚਲਾਈਆਂ ਜਾਣਗੀਆਂ।"ਜਦੋਂ ਕਾਂਗਰਸੀ ਐਮਪੀ ਨੂੰ ਇਹ ਪੁਛਿਆ ਗਿਆ ਕਿ ਰੇਲਵੇ ਨੇ ਤਾਂ ਟ੍ਰੇਨਾਂ ਚਲਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਤਾਂ ਉਨ੍ਹਾਂ ਕਿਹਾ,"ਅਮੀਤ ਸ਼ਾਹ ਤੋਂ ਵੱਡਾ ਤਾਂ ਨਹੀਂ ਕੋਈ"
ਦੱਸ ਦੇਈਏ ਕਿ ਬੀਤੇ ਦਿਨੀਂ ਕਾਂਗਰਸੀ ਵਫਦ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਸੀ ਤੇ ਇਹ ਮੀਟਿੰਗ ਬੇਸਿੱਟਾ ਰਹੀ ਜਿਸ ਤੋਂ ਬਾਅਦ ਹੁਣ ਕਾਂਗਰਸੀ ਸਾਂਸਦਾ ਨੇ ਫੈਸਲਾ ਲਿਆ ਹੈ ਕਿ ਉਹ 7 ਨਵੰਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।
ਪਿਛਲੇ 4 ਦਿਨਾਂ ਤੋਂ ਪੰਜਾਬ ਕਾਂਗਰਸ ਦੇ ਸਾਂਸਦ ਦਿੱਲੀ ਵਿਚ ਬੈਠੇ ਹੋਏ ਸੀ ਤੇ ਉਹਨਾਂ ਨੂੰ ਰੇਲ ਮੰਤਰੀ ਨਾਲ ਮੁਲਾਕਾਤ ਕਰਨ ਦਾ ਸਮਾਂ ਅੱਜ 1 ਵਜੇ ਮਿਲਿਆ ਸੀ ਪਰ ਉਹਨਾਂ ਦੀ ਮੁਲਾਕਾਤ ਹੋਣ ਤੋਂ ਪਹਿਲਾਂ ਹੀ ਤਰੁਣ ਚੁੱਘ ਦਿੱਲੀ ਪਹੁੰਚ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸੀ ਸਾਂਸਦਾ ਤੋਂ ਪਹਿਲਾਂ ਭਾਜਪਾ ਦੇ ਵਫਦ ਦੀ ਮੀਟਿੰਗ ਰੇਲ ਮੰਤਰੀ ਨਾਲ ਹੋਵੇਗੀ ਉਸ ਤੋਂ ਬਾਅਦ ਕਾਂਗਰਸੀ ਸਾਂਸਦ ਰੇਲ ਮੰਤਰੀ ਨਾਲ ਮੁਲਾਕਾਤ ਕਰ ਸਕਣਗੇ।