
ਨਿਰਮਾਣ, ਵਿਕਰੀ ਅਤੇ ਵਰਤੋਂ ’ਤੇ ਰੋਕ ਲਗਾਉਣ ਵਾਲਾ 17ਵਾਂ ਸੂਬਾ ਬਣਿਆ ਪੰਜਾਬ
Glue traps banned in Punjab News: ਚੂਹਿਆਂ ਨੂੰ ਫੜ੍ਹਨ ਲਈ ਵਰਤੇ ਜਾਣ ਵਾਲੇ ‘ਗਲੂ ਟ੍ਰੈਪ’ ’ਤੇ ਪੰਜਾਬ ਵਿਚ ਪਾਬੰਦੀ ਲਗਾ ਦਿਤੀ ਗਈ ਹੈ। ਪਿਛਲੇ 2-3 ਸਾਲਾਂ ਤੋਂ ਪੰਜਾਬ ਵਿਚ ਚੂਹਿਆਂ ਨੂੰ ਫੜਨ ਲਈ ਗੂੰਦ ਦੇ ਪੇਪਰ ਬੋਰਡ ਦੀ ਵਰਤੋਂ ਕੀਤੀ ਜਾ ਰਹੀ ਹੈ।
ਪੰਜਾਬ ਵਿਚ ਇਸ ਦੇ ਨਿਰਮਾਣ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਇਸ ਵਿਚ ਪੇਪਰ ਬੋਰਡ ਉਤੇ ਗੂੰਦ ਦੀ ਇਕ ਪਰਤ ਲਗਾਈ ਜਾਂਦੀ ਹੈ। ਲੋਕ ਇਸ ਨੂੰ ਘਰ 'ਚ ਕਿਸੇ ਲੁਕਵੀਂ ਥਾਂ 'ਤੇ ਰੱਖਦੇ ਹਨ। ਚੂਹਾ ਜਿਵੇਂ ਹੀ ਇਸ ਦੇ ਉੱਪਰ ਆਉਂਦਾ ਹੈ, ਉਸ ਨਾਲ ਚਿਪਕ ਜਾਂਦਾ ਹੈ। ਪਸ਼ੂ ਪ੍ਰੇਮੀਆਂ ਨੇ ਇਸ ਨੂੰ ਬੇਰਹਿਮ ਦਸਿਆ ਅਤੇ ਪਸ਼ੂ ਭਲਾਈ ਬੋਰਡ ਕੋਲ ਕੇਸ ਦਰਜ ਕਰਵਾਇਆ।
ਇਸ ਦੇ ਨਾਲ ਹੀ ਪੰਜਾਬ ਦੇਸ਼ ਦਾ 17ਵਾਂ ਸੂਬਾ ਬਣ ਗਿਆ ਹੈ ਜਿਸ ਨੇ ਇਹ ਪਾਬੰਦੀ ਲਗਾਈ ਹੈ। ਪਸ਼ੂ ਪ੍ਰੇਮੀਆਂ ਦਾ ਕਹਿਣਾ ਹੈ ਕਿ ਜਦੋਂ ਚੂਹਾ ਗੂੰਦ ਨਾਲ ਚਿਪਕ ਜਾਂਦਾ ਹੈ ਤਾਂ ਲੋਕ ਇਸ ਨੂੰ ਖੁੱਲ੍ਹੀ ਥਾਂ 'ਤੇ ਸੁੱਟ ਦਿੰਦੇ ਹਨ। ਚੂਹੇ ਨੂੰ ਖਾਣ ਦੀ ਕੋਸ਼ਿਸ਼ ਕਰਦੇ ਹੋਏ ਪੰਛੀ ਉਸ ਨਾਲ ਚਿਪਕ ਕੇ ਮਰਨ ਲੱਗੇ ਹਨ। ਇਸ ਤੋਂ ਬਾਅਦ ਇਸ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਪਸ਼ੂ ਪਾਲਣ ਵਿਭਾਗ ਨੇ ਡੀਸੀ ਦਫ਼ਤਰਾਂ ਨੂੰ ਹੁਕਮ ਪੱਤਰ ਭੇਜ ਦਿਤੇ ਹਨ।
2011 ਵਿਚ ਪਸ਼ੂ ਭਲਾਈ ਬੋਰਡ ਦੁਆਰਾ ਇਕ ਨਿਰਦੇਸ਼ ਤੋਂ ਬਾਅਦ ਪੰਜਾਬ, ਦਿੱਲੀ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕੁਝ ਹੋਰ ਰਾਜਾਂ ਵਿਚ ਸ਼ਾਮਲ ਹੋ ਗਿਆ ਜਿਥੇ ਇਸ ਵਿਧੀ 'ਤੇ ਪਾਬੰਦੀ ਹੈ।
(For more news apart from Glue traps used to catch rats banned In Punjab, stay tuned to Rozana Spokesman)