ਨਰਮੇ ਨੇ ਜਿੱਤੇ ਕਿਸਾਨਾਂ ਦੇ ਦਿਲ, ਕਿਸਾਨ ਹੋਏ ਮਾਲਾਮਾਲ, ਹੋਇਆ ਭਾਰੀ ਮੁਨਾਫ਼ਾ!
Published : Dec 7, 2019, 5:39 pm IST
Updated : Dec 7, 2019, 5:39 pm IST
SHARE ARTICLE
Bathinda punjab cotton yield
Bathinda punjab cotton yield

ਪੰਜਾਬ ਨੇ ਨਰਮੇ ਦੇ ਝਾੜ ਵਿਚ ਬਣਾਇਆ ਨਵਾਂ ਰਿਕਾਰਡ!  

ਬਠਿੰਡਾ: ਦੇਸ਼ ਭਰ 'ਚੋਂ ਪੰਜਾਬ ਨੇ ਨਰਮੇ ਦੇ ਝਾੜ ਵਿਚ ਨਵਾਂ ਰਿਕਾਰਡ ਬਣਾਇਆ ਹੈ। ਕੇਂਦਰੀ ਖੇਤੀ ਵਿਭਾਗ ਦੇ ਅਨੁਮਾਨਾਂ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਇਸ ਵਾਰ ਪ੍ਰਤੀ ਏਕੜ 23.17 ਮਣ ਝਾੜ ਨਿਕਲ ਰਿਹਾ ਹੈ ਜੋ ਆਪਣੇ ਆਪ ਵਿਚ ਰਿਕਾਰਡ ਹੈ।

PhotoPhotoਇਕ ਪਾਸੇ ਜਿੱਥੇ ਕਿਸਾਨੀ ਨੂੰ ਨਰਮੇ ਦੇ ਮੁੱਲ 'ਚ ਮਾਰ ਪਈ ਹੈ, ਉਥੇ ਹੀ ਕਿਸਾਨੀ ਨੇ ਝਾੜ ਵਿਚ ਇਸ ਵਾਰ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ। ਦਰਅਸਲ ਪੰਜਾਬ ਨੇ ਪਹਿਲੀ ਵਾਰ ਝਾੜ ਵਿਚ ਇਸ ਅੰਕੜੇ ਨੂੰ ਛੂਹਿਆ ਹੈ। ਦੂਸਰਾ ਨੰਬਰ ਗੁਜਰਾਤ ਦਾ ਹੈ, ਜਿਸ ਦਾ ਪ੍ਰਤੀ ਏਕੜ ਝਾੜ 17.25 ਮਣ ਹੈ ਜਦੋਂ ਕਿ ਰਾਜਸਥਾਨ ਪ੍ਰਤੀ ਏਕੜ 15.87 ਮਣ ਦੇ ਝਾੜ ਨਾਲ ਤੀਜੇ ਨੰਬਰ 'ਤੇ ਹੈ।

PhotoPhotoPhotoPhotoਕੌਮੀ ਔਸਤ ਦੇਖੀਏ ਤਾਂ 12.81 ਮਣ ਪ੍ਰਤੀ ਏਕੜ ਦੀ ਆ ਰਹੀ ਹੈ। ਦਰਜਨ ਸੂਬਿਆਂ ਵਿੱਚ ਨਰਮੇ ਦੀ ਖੇਤੀ ਹੁੰਦੀ ਹੈ ਅਤੇ ਪਿਛਲੇ ਅਰਸੇ ਤੋਂ ਪੰਜਾਬ ਨਰਮੇ ਦੀ ਪੈਦਾਵਾਰ ਵਿਚ ਪਿਛੇ ਚਲਾ ਗਿਆ ਸੀ। ਪੰਜਾਬ ਵਿਚ ਇਸ ਵਾਰ 3.92 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਹੈ, ਜਿਸ 'ਚੋਂ 18.17 ਲੱਖ ਗੱਠਾਂ ਦੀ ਪੈਦਾਵਾਰ ਦਾ ਅਨੁਮਾਨ ਹੈ।

PhotoPhotoਭਾਰਤੀ ਕਪਾਹ ਨਿਗਮ ਨੇ ਵੀ ਨਰਮੇ ਦੀ ਖਰੀਦ ਸ਼ੁਰੂ ਕੀਤੀ ਹੈ ਪਰ ਕਿਸਾਨ ਧਿਰਾਂ ਸੰਤੁਸ਼ਟ ਨਹੀਂ ਹਨ। ਕਪਾਹ ਪੱਟੀ ਵਿਚ ਵਪਾਰੀਆਂ ਨੇ ਵੀ ਸਰਕਾਰੀ ਭਾਅ ਤੋਂ ਹੇਠਾਂ ਕਾਫ਼ੀ ਫਸਲ ਖਰੀਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ 1988-89 ਵਿਚ ਸਭ ਤੋਂ ਵੱਧ 7.58 ਲੱਖ ਹੈਕਟੇਅਰ ਰਕਬਾ ਨਰਮੇ ਦੀ ਖੇਤੀ ਹੇਠ ਸੀ, ਜੋ ਸਾਲ 2016-17 ਵਿਚ ਘੱਟ ਕੇ 2.85 ਲੱਖ ਹੈਕਟੇਅਰ 'ਤੇ ਹੀ ਆ ਗਿਆ ਸੀ।

PhotoPhotoਵਰ੍ਹਿਆਂ ਮਗਰੋਂ ਪੰਜਾਬ ਵਿਚ ਸਾਲ 2006-07 ਵਿਚ ਨਰਮੇ ਦਾ ਝਾੜ ਪ੍ਰਤੀ ਏਕੜ 22 ਮਣ ਨਿਕਲਿਆ ਸੀ। ਪਿਛਲੇ ਵਰ੍ਹੇ ਇਹੋ ਝਾੜ 22.81 ਮਣ ਪ੍ਰਤੀ ਏਕੜ 'ਤੇ ਪੁੱਜ ਗਿਆ ਸੀ। ਜ਼ਿਕਰਯੋਗ ਹੈ ਕਿ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿਚ ਤਿੰਨ ਲੱਖ ਗੱਠਾਂ ਫਸਲ ਆ ਚੁੱਕੀ ਹੈ ਅਤੇ ਭਾਰਤੀ ਕਪਾਹ ਨਿਗਮ ਨੇ ਹੁਣ ਤੱਕ ਪੰਜਾਬ ਚੋਂ 55 ਹਜ਼ਾਰ ਗੱਠਾਂ ਫ਼ਸਲ ਦੀ ਖਰੀਦ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement