ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਸਾਹਿਤ ਨਾਲ ਜੋੜਨ ਦਾ ਉਪਰਾਲਾ
Published : Nov 30, 2019, 9:50 am IST
Updated : Nov 30, 2019, 11:35 am IST
SHARE ARTICLE
Punjab farmers
Punjab farmers

ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪੰਜਾਬੀ ਸਾਹਿਤ, ਸੰਗੀਤ, ਸਭਿਆਚਾਰ ਤੇ ਪੱਤਰਕਾਰੀ ਖੇਤਰ ਦੀ ਨਾਮਵਰ ਸ਼ਖ਼ਸੀਅਤ

ਸਹਿਕਾਰੀ ਸੁਸਾਇਟੀਆਂ 'ਚ ਮਿੰਨੀ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ: ਰੰਧਾਵਾ

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪੰਜਾਬੀ ਸਾਹਿਤ, ਸੰਗੀਤ, ਸਭਿਆਚਾਰ ਤੇ ਪੱਤਰਕਾਰੀ ਖੇਤਰ ਦੀ ਨਾਮਵਰ ਸ਼ਖ਼ਸੀਅਤ ਸ਼ਮਸ਼ੇਰ ਸੰਧੂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉਤੇ ਝਾਤ ਪਾਉਂਦੀ ਪੁਸਤਕ 'ਇਹ ਜੋ ਸ਼ਮਸ਼ੇਰ ਸੰਧੂ' ਸ਼ੁਕਰਵਾਰ ਨੂੰ ਲੋਕ ਅਰਪਣ ਕੀਤੀ ਗਈ।

Punjab farmersPunjab farmers

ਰਿਲੀਜ ਸਮਾਗਮ ਸਮਾਗਮ ਦੇ ਮੁੱਖ ਮਹਿਮਾਨ ਸ. ਰੰਧਾਵਾ, ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਸਰਵਣ ਸਿੰਘ, ਸ਼ਮਸ਼ੇਰ ਸੰਧੂ, ਪੁਸਤਕ ਦੇ ਸੰਪਾਦਕ ਕੰਵਲਜੀਤ, ਨਿੰਦਰ ਘੁਗਿਆਣਵੀ ਤੇ ਦਿਲਸ਼ੇਰ ਸਿੰਘ ਚੰਦੇਲ ਵਲੋਂ ਇਹ ਪੁਸਤਕ ਰਿਲੀਜ ਕੀਤੀ ਗਈ। ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਅਦਬੀ ਪੰਜਾਬੀ ਸੱਥ ਰੋਜ ਗਾਰਡਨ ਵਲੋਂ ਪੰਜਾਬ ਕਲਾ ਭਵਨ ਦੇ ਵਿਹੜੇ ਇਹ ਸਮਾਗਮ ਉਸ ਵੇਲੇ ਪ੍ਰਭਾਵਸਾਲੀ ਬਣ ਗਿਆ।

Punjab farmersPunjab farmers

ਜਦੋਂ ਪੁਸਤਕ ਲੋਕ ਅਰਪਣ ਦੇ ਸਮਾਗਮ ਨੇ ਸਾਹਿਤਕ, ਪੱਤਰਕਾਰੀ, ਗਾਇਕੀ, ਗੀਤਕਾਰੀ ਤੇ ਫ਼ਿਲਮੀ ਜਗਤ ਬਾਰੇ ਰੱਖੇ ਗਏ ਅਨਮੋਲ ਵਿਚਾਰਾਂ ਅਤੇ ਡੂੰਘੀ ਚਰਚਾ ਸਕਦਾ ਸੈਮੀਨਾਰ ਦਾ ਰੂਪ ਧਾਰ ਲਿਆ। ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਪਣੇ ਸੰਬੋਧਨ ਵਿਚ ਆਖਿਆ ਕਿ ਪੰਜਾਬ ਦੀ ਤਰੱਕੀ ਲਈ ਸਾਹਿਤਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ।

Punjab farmersPunjab farmers

ਉਨ੍ਹਾਂ ਕਿਹਾ ਕਿ ਰਾਜਸੀ ਜੀਵਨ ਵਿਚ ਵਿਚਰਦਿਆਂ ਸਾਹਿਤਕ ਮਹਿਫ਼ਲਾਂ ਵਿਚ ਪਹੁੰਚ ਕੇ ਉਨ੍ਹਾਂ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਰਾਜਨੀਤਿਕ ਲੋਕਾਂ ਨੂੰ ਕਿਤਾਬਾਂ ਪੜ੍ਹਨੀਆਂ ਸਭ ਤੋਂ ਜ਼ਰੂਰੀ ਹੈ।

Punjab farmersPunjab farmersਉਨ੍ਹਾਂ ਐਲਾਨ ਕੀਤਾ ਕਿ ਸਹਿਕਾਰਤਾ ਸਪਤਾਹ ਦੌਰਾਨ ਇਕ ਦਿਨ ਦਿਨ ਸਾਹਿਤਕਾਰੀ ਨੂੰ ਸਮਰਪਤ ਹੋਵੇਗਾ ਜਿਸ ਦਿਨ ਸਾਹਿਤਕ ਸੈਮੀਨਾਰ, ਗੋਸਟੀਆਂ, ਕਵੀ ਦਰਬਾਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 3000 ਸਹਿਕਾਰੀ ਸੁਸਾਇਟੀਆਂ ਵਿਚ ਪੁਸਤਕਾਂ ਪਹੁੰਚਾ ਕੇ ਉਥੇ ਮਿੰਨੀ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement