
ਕੁਲਮੀਤ ਸਿੰਘ ਸੋਢੀ ਨੇ ਸੈਕਟਰ 22 ਦੀ ਮੋਬਾਈਲ ਮਾਰਕਿਟ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ।
ਚੰਡੀਗੜ੍ਹ: ਨਗਰ ਨਿਗਮ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਾਰਡ ਨੰਬਰ 17 ਤੋਂ ਸਾਂਝੇ ਉਮੀਦਵਾਰ ਕੁਲਮੀਤ ਸਿੰਘ ਸੋਢੀ ਨੇ ਸੈਕਟਰ 22 ਦੀ ਮੋਬਾਈਲ ਮਾਰਕਿਟ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ।
Kulmeet Singh Sodhi started his campaign
ਇਸ ਮੌਕੇ ਮਾਰਕਿਟ ਦੇ ਪ੍ਰਧਾਨ ਸੁਭਾਸ਼ ਨਾਰੰਗ ਵਲੋਂ ਕੁਲਮੀਤ ਸਿੰਘ ਦਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਪੂਰੀ ਮਾਰਕਿਟ ਦਾ ਦੌਰਾ ਕਰਦਿਆਂ ਸਾਰਿਆਂ ਨੂੰ ਕੁਲਮੀਤ ਸਿੰਘ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਉਹਨਾਂ ਨੂੰ ਅਪਣਾ ਆਸ਼ੀਰਵਾਦ ਦਿੱਤਾ।
Kulmeet Singh Sodhi started his campaign
ਇਸ ਮੌਕੇ ਅਕਾਲੀ ਦਲ ਚੰਡੀਗੜ੍ਹ ਦੇ ਆਗੂ ਦਲਜੀਤ ਸਿੰਘ ਸੋਢੀ ਵੀ ਇੱਥੇ ਸ਼ਾਮਲ ਸਨ। ਇਸ ਮੌਕੇ ਬਹੁਤ ਸਾਰੇ ਨੌਜਵਾਨ ਅਕਾਲੀ ਦਲ ਵਿਚ ਸ਼ਾਮਲ ਹੋਏ। ਇਹਨਾਂ ਵਿਚ ਮਨਿੰਦਰ ਆਹੂਜਾ, ਗੁਰਜੀਤ ਸਿੰਘ, ਜਸਵੀਰ ਸਿੰਘ, ਅਤੁਲ ਅਰੋੜਾ, ਰਾਮ ਭੱਟੀ, ਮਨੀਸ਼, ਕੁਲਵਿੰਦਰ, ਜੈਪ੍ਰੀਤ, ਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ।