ਮੋਦੀ ਜੀ ਖਾਲੀ ਚੋਣ ਮੁਹਿੰਮ ਬੰਦ ਕਰੋ ਤੇ ਗਰੀਬਾਂ ਨੂੰ 400 ਰੁਪਏ ਦਾ ਸਿਲੰਡਰ ਮੁਹੱਈਆ ਕਰਵਾਓ: ਕਾਂਗਰਸ
Published : Aug 10, 2021, 5:19 pm IST
Updated : Aug 10, 2021, 5:19 pm IST
SHARE ARTICLE
Randeep Surjewla on PM Modi's Ujjwala Yojana 2.0
Randeep Surjewla on PM Modi's Ujjwala Yojana 2.0

ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਤੋਂ 'ਪ੍ਰਧਾਨ ਮੰਤਰੀ ਉਜਵਲਾ ਯੋਜਨਾ' ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ।

ਨਵੀਂ ਦਿੱਲੀ: ਕਾਂਗਰਸ ਨੇ ਮੰਗਲਵਾਰ ਨੂੰ ਉੱਜਵਲਾ ਯੋਜਨਾ (Ujjwala Yojana 2.0) ਦੇ ਦੂਜੇ ਪੜਾਅ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਖਾਲੀ ਚੋਣ ਮੁਹਿੰਮਾਂ ਬੰਦ ਕੀਤੀਆਂ ਜਾਣ ਅਤੇ ਗਰੀਬਾਂ ਨੂੰ 400 ਰੁਪਏ ਐਲਪੀਜੀ ਸਿਲੰਡਰ (LPG Cylinder) ਵੀ ਮੁਹੱਈਆ ਕਰਵਾਇਆ ਜਾਵੇ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ (Congress Spokesperson Randeep Surjewala) ਨੇ ਇਹ ਵੀ ਦਾਅਵਾ ਕੀਤਾ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਰਸੋਈ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੈ, ਪਰ ਸਰਕਾਰ ਡਰਾਮੇ ਕਰਨ ਵਿਚ ਲੱਗੀ ਹੋਈ ਹੈ।

ਹੋਰ ਪੜ੍ਹੋ: ਸੰਜੇ ਲੀਲਾ ਭੰਸਾਲੀ Netflix ਲਈ ਲੈ ਕੇ ਆ ਰਹੇ ਨੇ ਸ਼ਾਨਦਾਰ Web Series ‘ਹੀਰਾਮੰਡੀ’

Ujjwala Yojana 2.0Ujjwala Yojana 2.0

ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਤੋਂ 'ਪ੍ਰਧਾਨ ਮੰਤਰੀ ਉਜਵਲਾ ਯੋਜਨਾ' ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (CM Yogi Adityanath) ਮਹੋਬਾ ਜ਼ਿਲ੍ਹੇ ਵਿਚ ਹੋਏ ਸਮਾਗਮ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਉੱਜਵਲਾ ਯੋਜਨਾ -2 ਦੇ 10 ਲਾਭਪਾਤਰੀਆਂ ਨੂੰ ਸਰਟੀਫਿਕੇਟ ਭੇਂਟ ਕੀਤੇ। ਇਸ ਆਨਲਾਈਨ ਪ੍ਰੋਗਰਾਮ (Online Program) ਵਿਚ, ਮੋਦੀ ਨੇ ਉੱਜਵਲਾ ਯੋਜਨਾ ਦੇ ਪਹਿਲੇ ਪੜਾਅ ਦੇ ਪੰਜ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ।

ਹੋਰ ਪੜ੍ਹੋ: Gold-Silver Rates: ਅੱਜ ਫਿਰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਜਾਣੋ ਕੀ ਨੇ ਰੇਟ

ਸੁਰਜੇਵਾਲਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, “ਵਿਡੰਬਨਾ ਵੇਖੋ, ਜਿਹੜੇ ਲੋਕ ਲੋਕਾਂ ਦੇ ਘਰਾਂ ਵਿਚ ਮਹਿੰਗਾਈ ਦੇ ਹਨ੍ਹੇਰੇ ਲਈ ਜ਼ਿੰਮੇਵਾਰ ਹਨ, ਉਹ ਆਪਣੀਆਂ ਸਕੀਮਾਂ ਨੂੰ ਉੱਜਵਲਾ ਦਾ ਨਾਮ ਦੇ ਰਹੇ ਹਨ। ਮਹੋਬਾ ਵਿਚ ਰਸੋਈ ਗੈਸ ਦੀ ਕੀਮਤ 888 ਰੁਪਏ ਪ੍ਰਤੀ ਸਿਲੰਡਰ ਹੈ, ਜੋ ਕਿ ਕਾਂਗਰਸ ਸਰਕਾਰ ਵੇਲੇ 400 ਰੁਪਏ ਸੀ। ਉਸਦਾ ਨਾਂ ਉੱਜਵਲਾ ਨਹੀਂ ਸੀ, ਪਰ ਲੋਕਾਂ ਦੇ ਘਰਾਂ ਵਿਚ ਸਸਤੀ ਗੈਸ ਕੀਮਤਾਂ ਦਾ ਚਾਨਣ ਸੀ। 

PM Narendra ModiPM Narendra Modi

ਹੋਰ ਪੜ੍ਹੋ: ਧਾਰਾ 370 ਹਟਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ ਪਹੁੰਚੇ ਰਾਹੁਲ ਗਾਂਧੀ

ਕਾਂਗਰਸ ਦੇ ਜਨਰਲ ਸਕੱਤਰ ਨੇ ਦਾਅਵਾ ਕੀਤਾ, “ਉੱਜਵਲਾ ਗੈਸ ਲੈਣ ਵਾਲੇ ਤਕਰੀਬਨ ਅੱਠ ਕਰੋੜ ਪਰਿਵਾਰਾਂ ਵਿਚੋਂ, 3 ਕਰੋੜ ਪਰਿਵਾਰਾਂ ਨੂੰ ਗੈਸ ਸਿਲੰਡਰ ਦੁਬਾਰਾ ਨਹੀਂ ਮਿਲਿਆ ਕਿਉਂਕਿ ਉਹ ਇੰਨੀ ਵੱਡੀ ਕੀਮਤ ਨਹੀਂ ਦੇ ਸਕਦੇ। ਬਹੁਤੇ ਲੋਕ ਦੁਬਾਰਾ ਲੱਕੜ ਦੇ ਚੁੱਲ੍ਹੇ ਤੇ ਖਾਣਾ ਪਕਾਉਣ ਲਈ ਮਜਬੂਰ ਹਨ। ਇਹ ਇਸ ਲਈ ਹੈ ਕਿਉਂਕਿ ਮੋਦੀ ਜੀ ਨੇ 1 ਅਪ੍ਰੈਲ, 2021 ਤੋਂ ਮਿੱਟੀ ਦੇ ਤੇਲ ਦੀ ਸਮੁੱਚੀ ਸਬਸਿਡੀ (Subsidy) ਨੂੰ ਖਤਮ ਕਰ ਦਿੱਤਾ ਸੀ ਅਤੇ ਇਸ ਦੀਆਂ ਕੀਮਤਾਂ ਵਿਚ ਦੋ ਗੁਣਾ ਤੋਂ ਜ਼ਿਆਦਾ ਵਾਧਾ ਕੀਤਾ ਸੀ। ਉਨ੍ਹਾਂ ਕਿਹਾ, "ਮੋਦੀ ਜੀ, ਖਾਲੀ ਚੋਣ ਮੁਹਿੰਮ ਤੋਂ ਬਾਹਰ ਆਓ, ਉੱਜਵਲਾ ਗੈਸ ਨੂੰ ਕਾਂਗਰਸ ਦੀ ਤਰ੍ਹਾਂ 400 ਰੁਪਏ ਵਿੱਚ ਦੁਬਾਰਾ ਮੁਹੱਈਆ ਕਰੋ।"

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement