
ਹੁਣ ਤੁਸੀਂ ਦਰੱਖਤ ਤੋਂ ਵੀ ਬਿਜਲੀ ਪੈਦਾ ਕਰ ਸਕਦੇ ਹੋ ਅਤੇ ਬਿਜਲੀ ਬਿੱਲ ਦੇ ਝੰਜਟ ਤੋਂ ਮੁਕਤੀ ਪਾ ਸਕਦੇ ਹੋ। ਹੁਣ ਤੁਸੀਂ ਘਰਾਂ ਵਿਚ ਛੋਟੇ ਖਾਸ ਦਰਖਤ ਲਗਾ ਕੇ ..
ਚੰਡੀਗੜ੍ਹ : ਹੁਣ ਤੁਸੀਂ ਦਰੱਖਤ ਤੋਂ ਵੀ ਬਿਜਲੀ ਪੈਦਾ ਕਰ ਸਕਦੇ ਹੋ ਅਤੇ ਬਿਜਲੀ ਬਿੱਲ ਦੇ ਝੰਜਟ ਤੋਂ ਮੁਕਤੀ ਪਾ ਸਕਦੇ ਹੋ। ਹੁਣ ਤੁਸੀਂ ਘਰਾਂ ਵਿਚ ਛੋਟੇ ਖਾਸ ਦਰਖਤ ਲਗਾ ਕੇ ਬਿਜਲੀ ਪੈਦਾ ਕਰ ਸਕਦੇ ਹੋ। ਇਹ ਖਾਸ ਪੇੜ ਨੂੰ 'ਸੋਲਰ ਟ੍ਰੀ' ਦਾ ਨਾਮ ਦਿਤਾ ਹੈ। ਛੋਟੇ ਸੋਲਰ ਪੈਨਲਾਂ ਨੂੰ ਛੋਟੇ ਦਰੱਖਤਾਂ - ਬੂਟਿਆਂ ਦਾ ਆਕਾਰ ਦਿਤਾ ਗਿਆ ਹੈ। ਇਨ੍ਹਾਂ ਨੂੰ ਘਰਾਂ ਵਿਚ ਕਿਤੇ ਵੀ ਸੁਵਿਧਾਜਨਕ ਤਰੀਕੇ ਨਾਲ ਲਗਾ ਕੇ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸੋਲਰ ਪੈਨਲ ਦਾ ਵੱਡਾ ਸਰੂਪ ਛੋਟੇ ਘਰਾਂ, ਸਕੂਲਾਂ ਅਤੇ ਕੰਪਨੀਆਂ ਵਿਚ ਘੱਟ ਜਗ੍ਹਾ ਦੇ ਕਾਰਨ ਆਸਾਨੀ ਨ ਅਲ ਫਿਟ ਨਹੀਂ ਹੋ ਪਾ ਰਹੇ ਸਨ।
ਅਜਿਹੇ ਵਿਚ ਮਿਨਿਸਟਰੀ ਆਫ ਸਾਇੰਸ ਦੇ ਅਨੁਸਾਰ ਆਉਣ ਵਾਲੇ ਦੁਰਗਾਪੁਰ ਸਥਿਤ ਸੈਂਟਰਲ ਮੈਕੇਨੀਕਲ ਇੰਜੀਨਿਅਰਿੰਗ ਰਿਸਰਚ ਇੰਸਟੀਚਿਊਟ (ਸੀਐਮਈਆਰਆਈ) ਦੇ ਵਿਗਿਆਨੀਆਂ ਨੇ ਇਸ ਦਾ ਹੱਲ ਕੱਢਿਆ ਹੈ। ਉਨ੍ਹਾਂ ਨੇ ਬਿਜਲੀ ਦੇਣ ਵਾਲੇ ਇਸ ਦਰੱਖਤ ਨੂੰ ਵਿਕਸਿਤ ਕੀਤਾ ਹੈ। ਅਪਣੀ ਇਸ ਖੋਜ ਨੂੰ ਉਨ੍ਹਾਂ ਨੇ ਸੋਲਰ ਟ੍ਰੀ ਦੇ ਰੂਪ ਵਿਚ ਵਿਕਸਿਤ ਕਰ ਐਲਪੀਯੂ ਵਿਚ ਚੱਲ ਰਹੀ 106ਵੀਂ ਇੰਡੀਅਨ ਸਾਇੰਸ ਕਾਂਗਰਸ ਵਿਚ ਵੀ ਦਿਖਾਇਆ ਗਿਆ ਹੈ।
PN Pathak
ਸੀਐਮਈਆਰਆਈ ਦੇ ਪਬਲਿਕ ਰਿਲੇਸ਼ਨ ਐਗਜੀਕਿਊਟਿਵ ਪੀਐਨ ਪਾਠਕ ਨੇ ਦੱਸਿਆ ਕਿ ਸੋਲਰ ਟ੍ਰੀ ਨੂੰ ਇਕ ਮੀਟਰ ਸਕਵੇਅਰ ਏਰੀਆ ਵਿਚ ਲਗਾਇਆ ਜਾ ਸਕਦਾ ਹੈ। ਇਸ ਟੇਕਨੋਲਾਜੀ ਦੀ ਖੋਜ ਹੀ ਇਸ ਲਈ ਕੀਤੀ ਗਈ ਹੈ ਕਿ ਥੋੜ੍ਹੀ ਜਗ੍ਹਾ ਵਿਚ ਵੀ ਲੋਕ ਇਸ ਦਾ ਮੁਨਾਫ਼ਾ ਉਠਾ ਸਕਣ। ਇਕ ਕਿਲੋਵਾਟ ਸੋਲਰ ਟਰੀ ਦੀ ਹਾਈਟ ਲੱਗਭੱਗ ਛੇ ਫੁੱਟ ਦੀ ਹੁੰਦੀ ਹੈ ਅਤੇ ਇਸ ਵਿਚ 4 ਤੋਂ 5 ਪੈਨਲ ਲਗਾਏ ਜਾ ਸਕਦੇ ਹਨ। ਇਸ ਸੋਲਰ ਟਰੀ ਦੀ ਲੰਮਾਈ ਨੂੰ ਪੈਨਲ ਦੀ ਗਿਣਤੀ ਦੇ ਹਿਸਾਬ ਨਾਲ ਵੀ ਵਧਾਇਆ ਜਾ ਸਕਦਾ ਹੈ।
10 ਕਿਲੋਵਾਟ ਦੇ ਸੱਭ ਤੋਂ ਵੱਡੇ ਪੈਨਲ ਦੀ ਹਾਈਟ 20 ਫੁੱਟ ਤੱਕ ਹੁੰਦੀ ਹੈ ਜਿਸ ਵਿਚ 40 ਤੋਂ ਲੈ ਕੇ 50 ਤੱਕ ਪੈਨਲ ਲਗਾਏ ਜਾ ਸਕਦੇ ਹਨ। ਇਸ ਤਰ੍ਹਾਂ ਦੇ ਤਿੰਨ ਪੈਨਲ ਲੁਧਿਆਣਾ ਵਿਚ ਲਗਾਏ ਜਾ ਚੁੱਕੇ ਹਨ। ਇਕ ਕਿਲੋਵਾਟ ਦੇ ਸੋਲਰ ਟਰੀ ਨਾਲ ਇਕ ਘਰ ਅਤੇ ਪੂਰੇ ਪ੍ਰਾਇਮਰੀ ਸਕੂਲ ਨੂੰ ਰੋਸ਼ਨ ਕਰ ਸਕਦੇ ਹਨ ਮਤਲਬ ਇਸ ਨਾਲ ਚਾਰ ਤੋਂ ਪੰਜ ਕਮਰਿਆਂ ਦੀ ਲਾਈਟ ਅਤੇ ਪੱਖੇ ਚਲਾਏ ਜਾ ਸਕਦੇ ਹਨ।
ਇਸ ਤੋਂ ਇਲਾਵਾ ਇਸ ਨਾਲ ਕਿਸਾਨ ਅਪਣਾ ਪੰਪ ਵੀ ਲਗਾ ਸਕਦੇ ਹਨ। ਇਸ ਪੈਨਲ ਨੂੰ ਇਸ ਤਰ੍ਹਾਂ ਐਡਜਸਟ ਕੀਤਾ ਗਿਆ ਹੈ ਜਿਸ ਦੇ ਨਾਲ ਸੰਨ ਰਾਈਜ ਤੋਂ ਲੈ ਕੇ ਸੰਨ ਸੈਟ ਤੱਕ ਹਰ ਐਂਗਲ ਤੋਂ ਇਸ 'ਤੇ ਕਿਰਣਾਂ ਪੈਂਦੀਆਂ ਰਹਿਣਗੀਆਂ ਅਤੇ ਇਸਦਾ ਕਾਰਜ ਸੂਰਜ ਦੀ ਰੋਸ਼ਨੀ ਵਿਚ ਕਦੇ ਵੀ ਨਹੀਂ ਰੁਕੇਗਾ। ਇਸ ਤੋਂ ਇਲਾਵਾ ਇਸ ਵਿਚ ਅਜਿਹਾ ਫੰਕਸ਼ਨ ਵੀ ਹੈ ਜਿਸ ਨੂੰ ਸਟਰੀਟ ਲਾਈਟ ਵੀ ਜਗਮਗਾ ਸਕਦੀਆਂ ਹਨ।
Street Lights
ਸੋਲਰ ਟਰੀ 'ਤੇ ਸੈਂਸਰ ਲਗਾ ਕੇ ਸੂਰਜ ਦੀ ਰੋਸ਼ਨੀ ਦੇ ਹਿਸਾਬ ਨਾਲ ਐਡਜਸਟ ਕਰ ਕੇ ਰਾਤ ਨੂੰ ਸਟਰੀਟ ਲਾਈਟ ਵੀ ਬਾਲੀ ਜਾ ਸਕਣਗੀਆਂ, ਉਥੇ ਹੀ ਸੋਲਰ ਟਰੀ 'ਤੇ ਸੀਸੀਟੀਵੀ ਲਗਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ ਜਿਸ ਦੇ ਨਾਲ ਕਿ ਬਿਨਾਂ ਬਿਜਲੀ ਦਾ ਪ੍ਰਯੋਗ ਕੀਤੇ ਇਕ ਕਮਰੇ ਤੋਂ ਕੈਮਰਾ ਹੈਂਡਲ ਕੀਤੇ ਜਾ ਸਕਦੇ ਹੈ। ਇਕ ਕਿਲੋਵਾਟ ਦਾ ਸੋਲਰ ਟਰੀ ਲਗਾਉਣ ਵਿਚ ਲਗਭੱਗ ਇਕ ਲੱਖ ਰੁਪਏ ਤੱਕ ਦਾ ਖਰਚਾ ਆਵੇਗਾ।
ਪੀਐਨ ਪਾਠਕ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਕੇਵਲ ਮੈਨਿਯੂਫੈਕਚਰਿੰਗ ਦਾ ਹੈ। ਇਸ ਨੂੰ ਵੇਚਣਾ ਪ੍ਰਾਈਵੇਟ ਅਤੇ ਸਰਕਾਰੀ ਕੰਪਨੀਆਂ ਦੇ ਹੱਥ ਵਿਚ ਹੀ ਹੈ। ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਹਰਸ਼ਵਰਧਨ ਦੇ ਘਰ ਵੀ ਸੋਲਰ ਟਰੀ ਲਗਾਇਆ ਗਿਆ ਹੈ। ਇਸ ਦੀ ਕਿਰਿਆਪ੍ਰਣਾਲੀ ਨੂੰ ਉਹ ਖੁਦ ਜੱਜ ਕਰ ਰਹੇ ਹਨ।