ਬਿਆਸ ਰੇਪ ਮਾਮਲੇ 'ਚ ਪ੍ਰਿੰਸੀਪਲ 'ਤੇ ਮੁਕਦਮਾ ਦਰਜ
Published : Jan 8, 2020, 5:05 pm IST
Updated : Jan 8, 2020, 5:05 pm IST
SHARE ARTICLE
File
File

ਰੇਪ ਪੀੜਤ ਐਕਸ਼ਨ ਕਮੇਟੀ ਨੂੰ ਕੁਝ ਇਨਸਾਫ ਮਿਲਿਆ 

ਬਾਬਾ ਬਕਾਲਾ ਸਾਹਿਬ- ਬਿਆਸ ਰੇਪ ਕਾਂਡ ਮਾਮਲੇ ਵਿਚ ਪੁਲਸ ਨੇ ਹੁਣ ਸਕੂਲ ਮੈਨੇਜਮੈਂਟ ਵਿਰੁਧ ਕਾਰਵਾਈ ਕਰਦਿਆਂ ਸਕੂਲ ਦੇ ਡਾਇਰੈਕਟਰ ਫਾਦਰ ਲਾਰੈਂਸ ਪੋਜਦੀ, ਪ੍ਰਿੰਸੀਪਲ ਰੋਸਲੀ ਤੇ ਕਲਾਸ ਅਧਿਆਪਕ ਪਿੰਦਰਜੀਤ ਕੌਰ ਵਿਰੁੱਧ ਵੀ ਮਾਮਲਾ ਦਰਜ ਕਰ ਲਿਆ ਹੈ। 

FileFile

ਖੁਲਾਸਾ ਕਰਦਿਆਂ ਅੱਜ ਰੇਪ ਪੀੜਤ ਐਕਸ਼ਨ ਕਮੇਟੀ ਦੇ ਸਮੂਹ ਮੈਂਬਰਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਪੁਲਸ ਨੇ ਪਹਿਲਾਂ ਤੋਂ ਹੀ ਦਰਜ ਮੁਕੱਦਮਾ ਨੰਬਰ 257 ਦੇ ਜ਼ੁਰਮ 'ਚ ਵਾਧਾ ਕਰਦਿਆਂ ਸਕੂਲ ਮੈਨੇਜਮੈਂਟ ਵਿਰੁਧ ਕਾਰਵਾਈ ਕਰਦਿਆਂ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ ਤੇ ਕਲਾਸ ਟੀਚਰ ਵਿਰੁੱਧ ਧਾਰਾ ਆਈ. ਪੀ. ਸੀ.376,120 ਬੀ, 201, ਪੋਸਕੋ 6, 8 ਅਤੇ 21 ਅਧੀਨ ਮਾਮਲਾ ਦਰਜ ਕੀਤਾ ਹੈ। ਜਿਸ ਨਾਲ ਰੇਪ ਪੀੜਤ ਐਕਸ਼ਨ ਕਮੇਟੀ ਨੂੰ ਕੁਝ ਇਨਸਾਫ ਮਿਲਿਆ ਹੈ। 

FileFile

ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਹਾਜ਼ਰ ਸੁਰਜੀਤ ਸਿੰਘ ਕੰਗ, ਕਮਲਦੀਪ ਸਿੰਘ, ਰਾਜਵਿੰਦਰ ਸਿੰਘ ਗੋਲਡਨ, ਬੀਬੀ ਜਗੀਰ ਕੌਰ, ਗੁਰਮੀਤ ਕੌਰ ਬੱਲ, ਆਰਤੀ ਜੋਸ਼ੀ, ਬੀਬੀ ਅਮਨਦੀਪ ਕੌਰ, ਹਰਜੀਤ ਕੌਰ, ਕਰਮ ਸਿੰਘ ਬੱਲਸਰਾਂ, ਜਸਵਿੰਦਰ ਸਿੰਘ, ਚਰਨ ਸਿੰਘ ਕਲੇਰ ਘੁਮਾਣ, ਸੁਖਰਾਜ ਸਿੰਘ, ਕਸ਼ਮੀਰ ਸਿੰਘ, ਜਲਵਿੰਦਰ ਸਿੰਘ ਤੇ ਜਗੀਰ ਸਿੰਘ ਆਦਿ ਨੇ ਇਸ ਨੂੰ ਆਮ ਲੋਕਾਂ ਦੀ ਇਕ ਵੱਡੀ ਜਿੱਤ ਦੱਸਦੇ ਹੋਏ ਕਿਹਾ ਕਿ ਇਸ ਕਾਂਡ ਨਾਲ ਸਬੰਧਤ ਹੋਰਨਾਂ 'ਤੇ ਵੀ ਮੁਕੱਦਮਾ ਦਰਜ ਕੀਤਾ ਜਾਵੇ। 

FileFile

ਉਨ੍ਹਾਂ ਚਿਤਾਵਨੀ ਦਿੱਤੀ ਕਿ 21 ਦਸੰਬਰ ਨੂੰ ਦਰਜ ਹੋਏ ਇਸ ਮਾਮਲੇ ਦੇ ਬਾਵਜੂਦ ਕਥਿਤ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਜੇਕਰ ਉਨ੍ਹਾਂ ਨੂੰ ਆਉਦੇ ਦਿਨਾਂ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਮੁੜ ਤੋਂ ਸੰਘਰਸ਼ ਵਿੱਢਣਗੇ, ਉਨ੍ਹਾਂ ਮੰਗ ਕੀਤੀ ਕਿ ਇਸ ਸਕੂਲ ਦਾ ਪ੍ਰਬੰਧ ਪ੍ਰਸ਼ਾਸਨ ਆਪਣੇ ਹੱਥਾਂ ਵਿਚ ਲਵੇ।

FileFile

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement