ਡੇਰਾ ਬਿਆਸ ਵਿਰੁਧ ਧਰਨੇ ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ ਪ੍ਰਸਾਸਨਿਕ ਅਧਿਕਾਰੀ
Published : Oct 3, 2019, 3:55 am IST
Updated : Oct 3, 2019, 3:55 am IST
SHARE ARTICLE
Meeting with farmers
Meeting with farmers

ਪਿਛਲੇ 21 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹਨ ਕਿਸਾਨ

ਰਈਆ : ਡੇਰਾ ਰਾਧਾਸੁਵਾਮੀ ਬਿਆਸ ਦੇ ਵਿਰੁਧ ਕਿਸਾਨਾਂ ਵਲੋਂ ਭਾਈ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਬਿਆਸ ਵਿਖੇ  ਚੱਲ ਰਹੇ ਧਰਨੇ ਦੇ ਅੱਜ 21 ਵੇਂ ਦਿਨ ਕੁਝ ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਕਰਨ ਲਈ ਧਰਨਾ ਸਥਾਨ ਤੇ ਪਹੁੰਚੇ। ਇਹਨਾਂ ਅਧਿਕਾਰੀਆਂ ਵਿਚ ਤਹਿਸੀਲ ਦਾਰ ਕਪੂਰਥਲਾ ਮਨਵੀਰ ਸਿੰਘ ਢਿੱਲੋਂ, ਸਤਨਾਮ ਸਿੰਘ ਡੀ.ਐਸ.ਪੀ ਭੁਲੱਥ ਅਤੇ ਐਸ.ਐਚ.ਉ ਥਾਣਾ ਢਿਲਵਾਂ ਸਾਮਲ ਸਨ। ਭਾਈ ਬਲਦੇਵ ਸਿੰਘ ਸਿਰਸਾ ਨਾਲ ਇਹਨਾਂ ਅਧਿਕਾਰੀਆਂ ਨੇ ਉਹਨਾਂ ਮੰਗਾਂ ਬਾਰੇ ਪੂਰੀ ਤਫਸੀਲ ਨਾਲ ਜਾਣਕਾਰੀ ਪ੍ਰਾਪਤ ਕੀਤੀ ਜਿੰਨਾਂ ਕਰ ਕੇ ਕਿਸਾਨ ਪਿਛਲੇ 21 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹਨ।

ਗੱਲਬਾਤ ਤੋਂ ਬਾਅਦ ਅਧਿਕਾਰੀਆਂ ਨੇ ਦਸਿਆ ਕਿ ਧਰਨਾਕਾਰੀਆਂ ਵਲੋਂ ਦਿਤੀ ਗਈ ਜਾਣਕਾਰੀ ਦੀ ਰੀਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਏਗੀ। ਇਹਨਾਂ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਭਾਈ ਸਿਰਸਾ ਨੇ ਪੱਤਰਕਾਰਾਂ ਨੂੰ ਇਹਨਾਂ ਅਧਿਕਾਰੀਆਂ ਨਾਲ ਹੋਈ ਗੱਲਬਾਤ ਨੂੰ ਮਹਿਜ ਇਕ ਖਾਨਾਪੂਰਤੀ ਦੀ ਕਾਰਵਾਈ ਦੱਸਦਿਆਂ ਕਿਹਾ ਕਿ ਗੱਲਬਾਤ ਕਰਨ ਲਈ ਆਏ ਤਹਿਸੀਲਦਾਰ ਮਨਵੀਰ ਸਿੰਘ ਕਪੂਰਥਲਾ ਉਹੋ ਹੀ ਅਧਿਕਾਰੀ ਹਨ ਜਿਹੜੇ ਡੇਰੇ ਵਾਲਿਆਂ ਨਾਲ 20-7-2019 ਨੂੰ ਕਿਸਾਨਾਂ ਦੀ ਜਮੀਨ ਜਿਹੜੀ ਡੇਰੇ ਦੇ ਕਬਜੇ ਹੇਠ ਹੈ ਦੀ ਨਿਸ਼ਾਨਦੇਹੀ ਕਰਵਾਉਣ ਦਾ ਲਿਖਤੀ ਫ਼ੈਸਲਾ ਕਰ ਕੇ ਗਏ ਸਨ ਜਿਸ ਤੋਂ ਬਾਅਦ ਵਿਚ ਡੇਰੇ ਵਾਲੇ ਮੁੱਕਰ ਗਏ ਸਨ ਜਿਸ ਕਾਰਨ ਮਜਬੂਰੀ ਵੱਸ ਸਾਨੂੰ ਧਰਨਾਂ ਲਗਾਉਣਾ ਪਿਆ ਸੀ।

ਭਾਈ ਸਿਰਸਾ ਨੇ ਕਿਹਾ ਕਿ ਡੀ.ਐਸ.ਪੀ ਭੁਲੱਥ ਵਲੋਂ ਗੱਲਬਾਤ ਦੌਰਾਨ ਧਰਨੇ ਨਾਲ ਸਬੰਧਿਤ ਮੁੱਦਿਆਂ ਤੋਂ ਹਟ ਕੇ ਜਿਹੜੇ ਸਵਾਲ ਮੇਰੀ ਪਿਛਲੀ ਨਿੱਜੀ ਜਿੰਦਗੀ ਦੇ ਬਾਰੇ ਪੁੱਛੇ ਜਾ ਰਹੇ ਸਨ ਉਸ ਤੋਂ ਮੈਨੂੰ ਖਦਸ਼ਾ ਹੈ ਕਿ ਇਹ ਮੇਰੇ ਪੁਰਾਣੇ ਸਮੇਂ ਦਾ ਕੋਈ ਮਸਲਾ ਕੱਢ ਕੇ ਮੇਰੇ ਵਿਰੁਧ ਕੋਈ ਝੂਠਾ ਪਰਚਾ ਦਰਜ ਕਰ ਕੇ ਮੈਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾ ਸਕਦੇ ਹਨ ਤਾਂ ਕਿ ਕਿਸਾਨਾਂ ਦੀਆਂ ਮੰਗਾਂ ਸਬੰਧੀ ਧਰਨਾ ਖ਼ਤਮ ਕਰਵਾਇਆ ਜਾਵੇ ਉਹਨਾਂ ਚਿਤਾਵਨੀ ਦਿਤੀ ਕਿ ਸਰਕਾਰ ਮੇਰੇ ਵਿਰੁਧ ਜੋ ਮਰਜੀ ਸਾਜਿਸ਼ਾਂ ਘੜ ਲਵੇ ,ਮੇਰੇ ਉਪਰ ਕੇਸ ਪਾ ਕੇ ਜੇਲ ਵਿਚ ਡੱਕ ਦੇਵੇ ਪਰ ਮੈਨੂੰ ਮੇਰੇ ਨਿਸ਼ਾਨੇ ਤੋਂ ਥਿੜਕਾ ਨਹੀ ਸਕਦੇ ਚਾਹੇ ਮੇਰੀ ਜਾਨ ਵੀ ਚਲੀ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement