
ਰਵੀ ਕਾਂਤ ਸ਼ਰਮਾ ਨੂੰ 17 ਵੋਟਾਂ ਪਈਆਂ, ਜਦਕਿ ਕਾਂਗਰਸੀ ਉਮੀਦਵਾਰ ਦਵਿੰਦਰ ਬਬਲਾ ਨੂੰ 5 ਵੋਟਾਂ ਹਾਸਲ ਹੋਈਆਂ।
ਚੰਡੀਗੜ੍ਹ: ਚੰਡੀਗੜ੍ਹ ਵਿਚ ਅੱਜ ਮੇਅਰ ਚੋਣਾਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਨਿਵਾਸੀਆਂ ਨੂੰ ਨਵਾਂ ਮੇਅਰ ਮਿਲ ਗਿਆ ਹੈ। ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ 'ਚ ਭਾਜਪਾ ਦੇ ਉਮੀਦਵਾਰ ਰਵੀ ਕਾਂਤ ਸ਼ਰਮਾ ਨੂੰ ਜਿੱਤ ਹਾਸਲ ਹੋਈ ਹੈ। ਦੱਸ ਦੇਈਏ ਕਿ ਰਵੀ ਕਾਂਤ ਸ਼ਰਮਾ ਨੂੰ 17 ਵੋਟਾਂ ਪਈਆਂ, ਜਦਕਿ ਕਾਂਗਰਸੀ ਉਮੀਦਵਾਰ ਦਵਿੰਦਰ ਬਬਲਾ ਨੂੰ 5 ਵੋਟਾਂ ਹਾਸਲ ਹੋਈਆਂ। ਕੁੱਲ 24 ਵੋਟਾਂ ਪਈਆਂ ਸਨ ਪਰ ਦੋ ਵੋਟਾਂ ਨੂੰ ਦੋਹਰੀ ਸਟੈਂਪ ਕਾਰਨ ਰੱਦ ਕਰ ਦਿੱਤਾ ਗਿਆ।
ਜਾਣੋ ਕਿਸ ਪਾਰਟੀ ਤੋਂ ਕਹਿੜਾ ਲੀਡਰ ਹੈ ਸਬੰਧਿਤ
ਦਰਅਸਲ ਭਾਜਪਾ ਵੱਲੋਂ ਚੰਡੀਗੜ੍ਹ ਮੇਅਰ ਦੇ ਅਹੁਦੇ ਲਈ ਰਵੀਕਾਂਤ ਸ਼ਰਮਾ, ਸੀਨੀਅਰ ਮੇਅਰ ਦੇ ਅਹੁਦੇ ਲਈ ਮਹੇਸ਼ਇੰਦਰ ਸਿੰਘ ਸਿੱਧੂ ਅਤੇ ਡਿਪਟੀ ਮੇਅਰ ਲਈ ਫਰਮੀਲਾ ਦੇਵੀ ਦੌੜ ਵਿੱਚ ਸੀ। ਦੂਜੇ ਪਾਸੇ ਕਾਂਗਰਸ ਮੇਅਰ ਦੇ ਅਹੁਦੇ ਲਈ ਦੇਵੇਂਦਰ ਸਿੰਘ ਬਬਲਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਰਵਿੰਦਰ ਕੌਰ ਗੁਜਰਾਲ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਸਤੀਸ਼ ਕੰਠ ਨੇ ਚੋਣ ਲੜੀ।