Jalandhar News: ਇਨਸਾਨੀਅਤ ਸ਼ਰਮਸਾਰ, ਨਸ਼ਾ ਤਸਕਰ ਨੇ ਗਰਭਵਤੀ ਔਰਤ ਦੇ ਢਿੱਡ ਵਿਚ ਮਾਰੀਆਂ ਲੱਤਾਂ

By : GAGANDEEP

Published : Jan 8, 2024, 1:57 pm IST
Updated : Jan 8, 2024, 3:37 pm IST
SHARE ARTICLE
The Drug trafficker kicked a pregnant woman in the stomach Jalandhar News in punjabi
The Drug trafficker kicked a pregnant woman in the stomach Jalandhar News in punjabi

Jalandhar News: ਮਹਿਲਾ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਹਸਪਤਾਲ ਕਰਵਾਇਆ ਭਰਤੀ

The Drug trafficker kicked a pregnant woman in the stomach Jalandhar News in punjabi : ਜਲੰਧਰ ਦੇ ਨੂਰਪੁਰ ਨੇੜੇ ਇਕ ਨਸ਼ਾ ਤਸਕਰ ਨੇ ਆਪਣੀ ਪਤਨੀ ਨਾਲ ਮਿਲ ਕੇ ਗਰਭਵਤੀ ਔਰਤ 'ਤੇ ਜਾਨਲੇਵਾ ਹਮਲਾ ਕਰ ਦਿਤਾ। ਦੋਸ਼ੀ ਨੇ ਪੀੜਤਾ ਦੇ ਪੇਟ 'ਚ ਲੱਤ ਮਾਰੀ, ਜਿਸ ਕਾਰਨ ਉਹ ਦੇਰ ਰਾਤ ਤੱਕ ਕਾਫੀ ਦਰਦ 'ਚ ਰਹੀ। ਪੀੜਤ ਔਰਤ ਨੂੰ ਰਾਤ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਐੱਮ.ਐੱਲ.ਆਰ. ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਥਾਣਾ ਮਕਸੂਦਾ ਦੀ ਪੁਲਿਸ ਨੂੰ ਦਿਤੀ ਗਈ।

ਇਹ ਵੀ ਪੜ੍ਹੋ: Canada News: ਕੈਨੇਡਾ ਦੇ ਉਡਦੇ ਜਹਾਜ਼ 'ਚ ਹੋਇਆ ਹੰਗਾਮਾ, ਇਕ ਦੂਜੇ ਨਾਲ ਭਿੜੇ ਯਾਤਰੀ, ਕਰਵਾਈ ਐਮਰਜੈਂਸੀ ਲੈਂਡਿੰਗ

ਨਾਗਰਾ ਦੀ ਰਹਿਣ ਵਾਲੀ ਨਰਿੰਦਰ ਕੌਰ ਨੇ ਦੱਸਿਆ ਕਿ ਉਹ ਇਸ ਸਮੇਂ ਆਪਣੇ ਭੈਣ ਦੇ ਕੋਲ ਢਿੱਲੋਂ ਕਲੋਨੀ ਨੂਰਪੁਰ ਵਿਖੇ ਰਹਿ ਰਹੀ ਹੈ ਉਸ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਰਹਿੰਦਾ ਹੈ। ਉਹ ਐਤਵਾਰ ਰਾਤ ਨੂੰ ਆਪਣੇ ਜੀਜੇ ਦੇ ਘਰ ਮੌਜੂਦ ਸੀ।

ਇਹ ਵੀ ਪੜ੍ਹੋ: Sports News: ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਭਾਰਤੀ ਟੀ-20 ਟੀਮ ’ਚ ਵਾਪਸੀ 

ਇਸ ਦੌਰਾਨ ਉਕਤ ਨਸ਼ਾ ਤਸਕਰ ਆਪਣੀ ਪਤਨੀ ਮਨਪ੍ਰੀਤ ਨਾਲ ਉਨ੍ਹਾਂ ਦੇ ਘਰ ਪੈਸੇ ਲੈਣ ਆਇਆ। ਮੈਂ ਉਨ੍ਹਾਂ ਨੂੰ ਕੁਝ ਪੈਸੇ ਦੇ ਦਿਤੇ, ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਉਹ ਅੱਜ ਹੀ ਸਾਰੇ ਪੈਸੇ ਲੈ ਕੇ ਜਾਣਗੇ। ਜਦੋਂ ਉਸ ਨੇ ਕੁਝ ਸਮਾਂ ਮੰਗਿਆ ਤਾਂ ਉਨ੍ਹਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨਰਿੰਦਰ ਕੌਰ ਨੇ ਦੱਸਿਆ ਕਿ ਮਨਪ੍ਰੀਤ ਦੀ ਉਨ੍ਹਾਂ ਦੀ ਪੁਰਾਣੀ ਜਾਣ-ਪਛਾਣ ਸੀ। ਉਸ ਨੇ ਕੁਝ ਮਹੀਨੇ ਪਹਿਲਾਂ ਉਸ ਤੋਂ ਕੁਝ ਪੈਸੇ ਉਧਾਰ ਲਏ ਸਨ। ਵਿਆਜ ਬਾਰੇ ਪਹਿਲਾਂ ਕੋਈ ਗੱਲ ਨਹੀਂ ਸੀ ਪਰ ਫਿਰ ਮਨਪ੍ਰੀਤ ਵਿਆਜ ਬਾਰੇ ਕਹਿਣ ਲੱਗੀ। ਪੀੜਤ ਔਰਤ ਨੇ ਪਹਿਲਾਂ ਹੀ ਅਸਲ ਰਕਮ ਤੋਂ ਵੱਧ ਵਿਆਜ ਅਦਾ ਕਰ ਦਿਤਾ ਸੀ ਪਰ ਐਤਵਾਰ ਨੂੰ ਉਹ ਸਾਰੇ ਪੈਸੇ ਇਕੱਠੇ ਕਰਨ ਆਈ ਸੀ। ਪੈਸੇ ਨਾ ਦਿੱਤੇ ਜਾਣ 'ਤੇ ਮੁਲਜ਼ਮਾਂ ਨੇ ਪੀੜਤਾ ਦੀ ਕੁੱਟਮਾਰ ਕੀਤੀ ਅਤੇ ਫਿਰ ਘਰ ਦਾ ਸਾਮਾਨ ਵੀ ਲੈ ਗਏ।

(For more news apart from There was a commotion in Canada's flying plane, passengers fighting with each other News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement