
Sports News: ਲਗਭਗ 14 ਮਹੀਨਿਆਂ ਤੋਂ ਕਿਸੇ ਵੀ ਟੀ-20 ਕੌਮਾਂਤਰੀ ਮੈਚ ’ਚ ਨਹੀਂ ਖੇਡਿਆ
Return of Rohit Sharma and Virat Kohli to the Indian T20 team Sports News in punjabi : ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਅਫਗਾਨਿਸਤਾਨ ਵਿਰੁਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਐਤਵਾਰ ਨੂੰ ਐਲਾਨੀ ਗਈ ਭਾਰਤੀ ਟੀਮ ’ਚ ਵਾਪਸੀ ਹੋਈ ਹੈ। ਇਨ੍ਹਾਂ ਦੋਹਾਂ ਮਹਾਨ ਖਿਡਾਰੀਆਂ ਨੇ ਲਗਭਗ 14 ਮਹੀਨਿਆਂ ਤੋਂ ਕਿਸੇ ਵੀ ਟੀ-20 ਕੌਮਾਂਤਰੀ ਮੈਚ ’ਚ ਹਿੱਸਾ ਨਹੀਂ ਲਿਆ ਹੈ।
ਇਹ ਵੀ ਪੜ੍ਹੋ: National News : PM ਮੋਦੀ ਵਿਰੁਧ ਇਤਰਾਜ਼ਯੋਗ ਟਿਪਣੀਆਂ ਕਰਨ ਵਾਲੇ ਮਾਲਦੀਵ ਦੇ ਤਿੰਨ ਮੰਤਰੀ ਮੁਅੱਤਲ
ਮੰਨਿਆ ਜਾ ਰਿਹਾ ਹੈ ਕਿ ਦਖਣੀ ਅਫਰੀਕਾ ’ਚ ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਨਾਲ ਮੁਲਾਕਾਤ ਦੌਰਾਨ ਦੋਹਾਂ ਨੇ ਇਸ ਫਾਰਮੈਟ ’ਚ ਕੌਮੀ ਟੀਮ ਲਈ ਅਪਣੇ ਆਪ ਨੂੰ ਉਪਲਬਧ ਕਰਵਾਇਆ ਸੀ। ਰੋਹਿਤ ਅਤੇ ਵਿਰਾਟ ਨੇ ਵਿਸ਼ਵ ਕੱਪ ’ਚ 10 ਨਵੰਬਰ 2022 ਨੂੰ ਦੇਸ਼ ਲਈ ਅਪਣਾ ਆਖਰੀ ਟੀ-20 ਮੈਚ ਖੇਡਿਆ ਸੀ।
ਇਹ ਵੀ ਪੜ੍ਹੋ: Ferozepur Accident News: ਫ਼ਿਰੋਜ਼ਪੁਰ 'ਚ ਧੁੰਦ ਕਾਰਨ ਵਾਪਰਿਆ ਹਾਦਸਾ, ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ, 1 ਦੀ ਮੌਤ
ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਅਤੇ ਰਵਿੰਦਰ ਜਡੇਜਾ ਨੂੰ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਭਾਰਤੀ ਟੀਮ ਪਹਿਲਾ ਮੈਚ 11 ਜਨਵਰੀ ਨੂੰ ਮੋਹਾਲੀ ’ਚ ਅਫਗਾਨਿਸਤਾਨ ਵਿਰੁਧ ਖੇਡੇਗੀ। ਦੂਜਾ ਅਤੇ ਤੀਜਾ ਵਨਡੇ ਕ੍ਰਮਵਾਰ ਇੰਦੌਰ ਅਤੇ ਬੈਂਗਲੁਰੂ ’ਚ ਖੇਡਿਆ ਜਾਵੇਗਾ। ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਤਿਲਕ ਵਰਮਾ, ਰਿੰਕੂ ਸਿੰਘ, ਜੀਤੇਸ਼ ਸ਼ਰਮਾ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਆਵੇਸ਼ ਖਾਨ, ਮੁਕੇਸ਼ ਕੁਮਾਰ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Return of Rohit Sharma and Virat Kohli to the Indian T20 team Sports News in punjabi , stay tuned to Rozana Spokesman)