Canada News: ਕੈਨੇਡਾ ਦੇ ਉਡਦੇ ਜਹਾਜ਼ 'ਚ ਹੋਇਆ ਹੰਗਾਮਾ, ਇਕ ਦੂਜੇ ਨਾਲ ਭਿੜੇ ਯਾਤਰੀ, ਕਰਵਾਈ ਐਮਰਜੈਂਸੀ ਲੈਂਡਿੰਗ

By : GAGANDEEP

Published : Jan 8, 2024, 1:26 pm IST
Updated : Jan 8, 2024, 1:52 pm IST
SHARE ARTICLE
There was a commotion in Canada's flying plane, passengers fighting with each other News in punjabi
There was a commotion in Canada's flying plane, passengers fighting with each other News in punjabi

Canada News: 16 ਸਾਲਾ ਲੜਕੇ ਨੇ ਫਲਾਈਟ ਅੰਦਰ ਆਪਣੇ ਹੀ ਪਰਿਵਾਰ ਦੀ ਕੀਤੀ ਮਾਰਕੁੱਟ

There was a commotion in Canada's flying plane, passengers fighting with each other News in punjabi : ਕੈਨੇਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਵਿਚ ਇੱਕ ਉੱਡਦੇ ਜਹਾਜ਼ 'ਚ ਜ਼ਬਰਦਸਤ ਲੜਾਈ ਹੋਈ ਹੈ। ਲੜਾਈ ਇਕ ਪਰਿਵਾਰ ਵਿਚ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਅੰਦਰ ਇਕ ਲੜਕੇ ਨੇ ਆਪਣੇ ਪਰਿਵਾਰ 'ਤੇ ਹਮਲਾ ਕਰ ਦਿਤਾ, ਜਿਸ ਕਾਰਨ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਇਹ ਵੀ ਪੜ੍ਹੋ: Sports News: ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਭਾਰਤੀ ਟੀ-20 ਟੀਮ ’ਚ ਵਾਪਸੀ 

ਇਹ ਮਾਮਲਾ 3 ਜਨਵਰੀ ਦਾ ਦੱਸਿਆ ਜਾ ਰਿਹਾ ਹੈ। ਇੱਕ 16 ਸਾਲ ਦਾ ਲੜਕਾ ਫਲਾਈਟ ਦੇ ਅੰਦਰ ਆਪਣੇ ਹੀ ਪਰਿਵਾਰ ਨਾਲ ਲੜਨ ਲੱਗਾ ਅਤੇ ਫਿਰ ਮਾਰਕੁੱਟ ਸ਼ੁਰੂ ਕਰ ਦਿਤੀ। ਲੜਾਈ ਅਤੇ ਹੰਗਾਮੇ ਤੋਂ ਬਾਅਦ ਪਾਇਲਟ ਨੂੰ ਵਿਨੀਪੈਗ ਸ਼ਹਿਰ ਵਿਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਇਹ ਵੀ ਪੜ੍ਹੋ: Ferozepur Accident News: ਫ਼ਿਰੋਜ਼ਪੁਰ 'ਚ ਧੁੰਦ ਕਾਰਨ ਵਾਪਰਿਆ ਹਾਦਸਾ, ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ, 1 ਦੀ ਮੌਤ 

ਪੁਲਿਸ ਨੇ ਦੱਸਿਆ ਕਿ ਇਹ ਘਟਨਾ 3 ਜਨਵਰੀ ਨੂੰ ਵਾਪਰੀ, ਜਦੋਂ ਏਅਰ ਕੈਨੇਡਾ ਦੀ ਫਲਾਈਟ ਨੰਬਰ 137 ਟੋਰਾਂਟੋ ਤੋਂ ਕੈਲਗਰੀ ਜਾ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾ ਕਰਨ ਵਾਲਾ ਲੜਕਾ ਕੈਨੇਡਾ ਦੇ ਗ੍ਰੈਂਡ ਪ੍ਰੇਰੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ ਉਸ ਨੂੰ ਹਿਰਾਸਤ 'ਚ ਲੈ ਕੇ ਮੈਡੀਕਲ ਜਾਂਚ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਮੁਤਾਬਕ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਹਮਲੇ ਦੇ ਪਿੱਛੇ ਦਾ ਮਕਸਦ ਸਪੱਸ਼ਟ ਨਹੀਂ ਹੈ। ਹਾਲਾਂਕਿ ਜਿਸ ਮੈਂਬਰ 'ਤੇ ਹਮਲਾ ਕੀਤਾ ਗਿਆ ਸੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਕਾਰਨ ਜਹਾਜ਼ ਨੂੰ 3 ਘੰਟੇ ਦੀ ਦੇਰੀ ਹੋਈ।

(For more news apart from There was a commotion in Canada's flying plane, passengers fighting with each other News in punjabi, stay tuned to Rozana Spokesman)

Tags: canada news

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement