
ਕੌਮਾਂਤਰੀ ਅਤੇ ਕੌਮੀ ਪੱਧਰ ਉਤੇ ਕੇਂਦਰ ਸਰਕਾਰ 'ਤੇ ਬਣਿਆ ਦਬਾਅ : ਪੰਧੇਰ, ਪਨੂੰ
ਅੰਮਿ੍ਤਸਰ, 7 ਫ਼ਰਵਰੀ (ਸੁਰਜੀਤ ਸਿੰਘ ਖਾਲਸਾ): ਦਿੱਲੀ ਦਾ ਕਿਸਾਨ ਅੰਦੋਲਨ ਲੋਕਾਂ ਦੀ ਸ਼ਮੂਲੀਅਤ ਪੱਖ ਤੋਂ ਬੁਲੰਦੀਆਂ ਵਲ ਨੂੰ ਛੂਹ ਰਿਹਾ ਹੈ | ਕੇਂਦਰ ਸਰਕਾਰ ਦਾ ਫੁਟ ਪਾਉਣ ਦਾ ਏਜੰਡਾ ਫ਼ੇਲ੍ਹ ਹੋ ਚੁਕਾ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਅਤੇ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ ਨੇ ਇਕ ਸਾਂਝੇ ਬਿਆਨ ਰਾਹੀਂ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 6 ਫ਼ਰਵਰੀ ਨੂੰ ਕਿਸਾਨ ਅੰਦੋਲਨ ਵਿਚ ਸਾਰੇ ਭਾਰਤ ਦੇ ਕਿਸਾਨਾਂ-ਮਜ਼ਦੂਰਾਂ ਨੇ ਸਮੂਲੀਅਤ ਕਰ ਕੇ ਸੰਘਰਸ਼ ਨੂੰ ਹੋਰ ਬੁਲੰਦੀਆਂ ਵਲ ਪਹੁੰਚਾ ਦਿਤਾ ਹੈ |
ਅੰਦੋਲਨ ਨੂੰ ਕੌਮਾਂਤਰੀ ਤੌਰ ਉਤੇ ਅਦਾਕਾਰਾ ਸੂਜ਼ਨ ਸੈਰੰਡਰ ਔਸਕਰ ਐਵਾਰਡੀ ਨੇ ਵੀ ਕਿਸਨ ਅੰਦੋਲਨ ਦੀ ਹਮਾਇਤ ਕੀਤੀ ਹੈ | ਕੌਮਾਂਤਰੀ ਅਤੇ ਕੌਮੀ ਪੱਧਰ ਉਤੇ ਕੇਂਦਰ ਸਰਕਾਰ ਤੇ ਦਬਾਅ ਬਣਿਆ ਹੈ | ਲੋਕਤੰਤਰ ਦੀਆਂ ਸਾਰੀਆਂ ਕਦਰਾਂ ਕੀਮਤਾਂ ਨੂੰ ਛਿਕੇ ਉਤੇ ਟੰਗ ਕੇ ਮੋਦੀ ਸਰਕਾਰ ਅਪਣੀ ਜ਼ਿੱਦ ਉਤੇ ਅੜ੍ਹੀ ਹੋਈ ਹੈ | ਇਸ ਅੰਦੋਲਨ ਵਿਚ 200 ਤੋਂ ਵਧੇਰੇ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਪਰ ਕੇਂਦਰ ਦੀ ਸਰਕਾਰ ਕਿਸਾਨ ਅੰਦੋਲਨਕਾਰੀਆਂ ਦੇ ਮੋਰਚੇ ਦੇ ਨਜ਼ਦੀਕ ਉੱਚੀ ਅਵਾਜ਼ ਵਿਚ ਡੀ.ਜੇ. ਲਗਾ ਕੇ ਖ਼ੁਸ਼ੀਆਂ ਮਨਾ ਰਹੀ ਹੈ |
ਕੇਂਦਰ ਸਰਕਾਰ ਦੇ ਨਾਲ ਗੱਲਬਾਤ ਤਾਂ ਹੀ ਹੋਵੇimageਗੀ ਪਹਿਲਾਂ ਗਿ੍ਫ਼ਤਾਰ ਕੀਤੇ ਗਏ ਕਿਸਾਨ-ਮਜ਼ਦੂਰ ਰਿਹਾ ਕੀਤੇ ਜਾਣ | ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ 7ਵਾਂ ਜਥਾ 20 ਫ਼ਰਵਰੀ ਨੂੰ ਦਿੱਲੀ ਵਲ ਨੂੰ ਕੂਚ ਕਰੇਗਾ | ਇਹ ਕਿਸਾਨ ਅੰਦੋਲਨ ਦਾ ਮੋਰਚਾ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਹੋਣ ਅਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਤਕ ਜਾਰੀ ਰਹੇਗਾ |