
ਕਿਹਾ - ਮੋਦੀ ਹਕੂਮਤ ਕਿਰਤੀਆਂ ‘ਤੇ ਤਸ਼ੱਦਦ ਬੰਦ ਕਰੇ ।
ਸ਼੍ਰੀ ਮੁਕਤਸਰ ਸਾਹਿਬ : ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਨੇੜਲੇ ਪਿੰਡ ਗੰਧੜ ਦੀ ਬਿਨਾਂ ਕਸੂਰ ਜੇਲ੍ਹ ਡੱਕੀ ਧੀ ਨੌਦੀਪ ਕੌਰ ਦੀ ਰਿਹਾਈ ਲਈ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ । ਜਿਸ ਵਿੱਚ ਮਜ਼ਦੂਰਾਂ, ਕਿਸਾਨਾਂ ਤੋਂ ਇਲਾਵਾ ਬਿਜਲੀ ਕਾਮੇ, ਅਧਿਆਪਕ, ਨੌਜਵਾਨ ਤੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ।ਸਥਾਨਕ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਜੁੜੇ ਇਨਸਾਫਪਸੰਦ ਲੋਕਾਂ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ਖੁੰਡੇ ਹਲਾਲ,ਅਮਰਜੀਤ ਪਾਲ ਸ਼ਰਮਾ ਤੇ ਹਰਫੂਲ ਸਿੰਘ ਭਾਗਸਰ ਨੇ ਆਖਿਆ ਕਿ ਕੇਂਦਰ ਦੀ ਮੋਦੀ ਹਕੂਮਤ ਕਿਰਤੀ, ਕਿਸਾਨਾਂ,ਦਲਿਤਾਂ ਤੇ ਹੋਰ ਹੱਕ ਮੰਗਦੇ ਲੋਕਾਂ ਤੇ ਤਸ਼ੱਦਦ ਕਰਨ ਤੇ ਉੱਤਰ ਆਈ ਹੈ, ਜਿਸਦਾ ਮੁਕਾਬਲਾ ਵਿਸ਼ਾਲ ਏਕੇ ਤੇ ਸੰਘਰਸ਼ ਨਾਲ ਕੀਤਾ ਜਾਵੇਗਾ।
photoਆਗੂਆਂ ਨੇ ਸਪੱਸ਼ਟ ਕੀਤਾ ਕਿ ਨੌਦੀਪ ਕੌਰ ਗੰਧੜ ਦਾ ਇਹੋ ਕਸੂਰ ਹੈ ਕਿ ਉਹ ਫੈਕਟਰੀ ਮਜ਼ਦੂਰ ਆਗੂ ਹੈ ਤੇ ਰਾਜਧਾਨੀ ਦੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸੀ। ਜਿੱਥੋਂ ਪੁਲਿਸ ਨੇ ਉਸਨੂੰ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇਸ ਮੌਕੇ ਬੋਲਦਿਆਂ ਇਨਕਲਾਬੀ ਗਾਇਕ ਜਗਸੀਰ ਜੀਦਾ,ਹਰਚਰਨ ਸਿੰਘ ਲੱਖੇਵਾਲੀ ਤੇ ਜਸਵਿੰਦਰ ਸਿੰਘ ਝਬੇਲਵਾਲੀ ਨੇ ਆਖਿਆ ਕਿ ਮੋਦੀ ਸਰਕਾਰ ਜ਼ਬਰ ਤੇ ਤਾਨਾਸ਼ਾਹੀ ਢੰਗ ਨਾਲ ਲੋਕ ਘੋਲਾਂ ਨੂੰ ਦਬਾ ਕੇ ਕਾਰਪੋਰੇਟ ਘਰਾਣਿਆਂ ਨੂੰ ਮਾਲਾ ਮਾਲ ਕਰਨਾ ਲੋਚਦੀ ਹੈ। ਅਜਿਹੀਆਂ ਲੋਕ ਦੋਖੀ ਨੀਤੀਆਂ ਨੂੰ ਹਰਗਿਜ਼ ਪ੍ਰਵਾਨ ਨਹੀ ਕੀਤਾ ਜਾਵੇਗਾ।
photoਆਗੂਆਂ ਨੇ ਐਲਾਨ ਕੀਤਾ ਕਿ ਔਰਤਾਂ,ਦਲਿਤਾਂ ਤੇ ਕਿਰਤੀਆਂ ਨਾਲ ਬੇਇਨਸਾਫ਼ੀ ਸਹਿਣ ਨਹੀਂ ਕੀਤੀ ਜਾਵੇਗੀ।ਨੌਦੀਪ ਕੌਰ ਦੀ ਬਿਨਾ ਸ਼ਰਤ ਰਿਹਾਈ ਤੇ ਦੋਸ਼ੀ ਪੁਲਿਸ ਅਫ਼ਸਰਾਂ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ਼ ਪਸੰਦ ਕਾਫ਼ਲੇ ਨੇ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕੀਤਾ। ਰੋਸ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਗਗਨ ਸੰਗਰਾਮੀ,ਲਖਵੀਰ ਸਿੰਘ ਹਰੀਕੇ, ਪਿਆਰੇ ਲਾਲ ਦੋਦਾ,ਕਾਕਾ ਸਿੰਘ ਖੁੰਡੇ ਹਲਾਲ, ਸਤਵੀਰ ਕੌਰ, ਜਗਸੀਰ ਸਿੰਘ ਲੱਖੇਵਾਲੀ,ਬੱਲਾ ਸਿੰਘ,ਸਿਮਰਜੀਤ ਕੌਰ, ਲਵਪ੍ਰੀਤ ਕੌਰ ਤੇ ਇੰਦਰਜੀਤ ਸਿੰਘ ਵੀ ਮੌਜੂਦ ਸਨ।
photoਜ਼ਿਕਰਯੋਗ ਹੈ ਕਿ ਇਸਤਰੀ ਜਾਗ੍ਰਤੀ ਮੰਚ ਪਟਿਆਲਾ ਦੀ ਸੂਬਾ ਜਨਰਲ ਸਕੱਤਰ ਅਮਨ ਦਿਓਲ ਨੇ ਮਜ਼ਦੂਰ ਆਗੂ ਨੌਂਦੀਪ ਕੌਰ ਨੂੰ ਹਰਿਆਣਾ ਪੁਲਿਸ ਵੱਲੋਂ ਝੂਠੇ ਕੇਸ ਤਹਿਤ ਗ੍ਰਿਫ਼ਤਾਰ ਕਰਨ ਅਤੇ ਜਿਣਸੀ ਤਸ਼ੱਦਦ ਕਰਨ ਦੇ ਵਿਰੋਧ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਣ ਅਤੇ ਮਜੂਦਰਾਂ ਦੀ ਅਵਾਜ਼ ਬਣਨ ਵਾਲੀ ਪੰਜਾਬ ਦੀ ਇਸ ਬਹਾਦਰ ਧੀ ਦੀ ਫੌਰੀ ਰਿਹਾਈ ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਕੱਲ ਭਾਵ 9 ਫਰਵਰੀ ਨੂੰ ਪਟਿਆਲਾ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦਾ ਹਿੱਸਾ ਬਣਨ ਲਈ ਸਮੂਹ ਇਨਸਾਫ਼ ਪਸੰਦ ਸਾਥੀਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੂੰ ਪਹੁੰਚਣ ਦੀ ਅਪੀਲ ਹੈ ।