ਪੰਜਾਬ ਵਰੁਚਅਲ ਰੈਲੀ ’ਚ PM ਮੋਦੀ ਬੋਲੇ, ''ਪੰਜਾਬ ਨੂੰ NDA ਦੀਆਂ ਇਮਾਨਦਾਰ ਕੋਸ਼ਿਸ਼ਾਂ ਚਾਹੀਦੀਆਂ ਹਨ''
Published : Feb 8, 2022, 6:52 pm IST
Updated : Feb 8, 2022, 6:52 pm IST
SHARE ARTICLE
Narendra Modi
Narendra Modi

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਕੰਮ ਕਰਨਾ ਮੇਰਾ ਫਰਜ਼ ਹੈ।

 

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਵਰਚੁਅਲ ਰੈਲੀ ਜ਼ਰੀਏ ‘ਫਤਿਹ ਰੈਲੀ’ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਅਪਣਾ ਸੰਬੋਧਨ ਸਤਿ ਸ੍ਰੀ ਅਕਾਲ ਨਾਲ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਫਤਿਹਗੜ੍ਹ ਦੀ ਇਸ ਧਰਤੀ ਨੂੰ ਨਮਸਕਾਰ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਕੰਮ ਕਰਨਾ ਮੇਰਾ ਫਰਜ਼ ਹੈ। ਕੁਝ ਲੋਕਾਂ ਨੇ ਪੰਜਾਬ ਨੂੰ ਅਤੇ ਗੁਰੂਆਂ ਦੀ ਧਰਤੀ ਨੂੰ ਅੱਗ ’ਚ ਸੁੱਟਿਆ। ਅਸੀਂ ਕਰਤਾਰਪੁਰ ਦੀ ਰਾਹਦਾਰੀ ਖੋਲ੍ਹੀ।  ਦੇਸ਼ ਨੂੰ ਸਭ ਤੋਂ ਅੱਗੇ ਰੱਖਣਾ ਪੰਜਾਬ ਦੀ ਪਛਾਣ ਰਹੀ ਹੈ। ਪੰਜਾਬ ਦੀ ਪਰੰਪਰਾ ਅਤੇ ਪੰਜਾਬ ਦੇ ਵਿਰਸੇ ਨੂੰ ਸੱਚੀ ਨੀਅਤ ਨਾਲ ਅੱਗੇ ਵਧਾਉਣ ਦਾ ਕੰਮ ਸਿਰਫ ਭਾਜਪਾ ਹੀ ਕਰ ਸਕਦੀ ਹੈ। ਸਿੱਖ ਪਰੰਪਰਾ ਲਈ ਕੰਮ ਕਰਨਾ ਮੇਰੇ ਲਈ ਇਕ ਸੇਵਾ ਹੈ। ਭਾਜਪਾ ਹਮੇਸ਼ਾਂ ਸਿੱਖ ਪਰੰਪਰਾ ਨਾਲ ਖੜ੍ਹੀ ਰਹੀ। 

file photo

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਚੋਣਾਂ ਸਿਰਫ ਮੁੱਖ ਮੰਤਰੀ ਚੁਣਨ ਲਈ ਹੈ? ਨਹੀਂ ਇਹ ਚੋਣਾਂ ਵਿਕਾਸ ਲਈ ਹਨ। ਭਾਜਪਾ ਦੀ ਅਗਵਾਈ ’ਚ ਐੱਨ. ਡੀ. ਏ. ਦੀ ਪੂਰੀ ਟੀਮ ਇਸ ਮਕਸਦ ਨਾਲ ਸੰਕਲਪ ਲੈ ਕੇ ਤੁਹਾਡੇ ਵਿਚ ਆਈ ਹੈ। ਪੰਜਾਬ ਦੇ ਵਿਕਾਸ ਲਈ ਨਵਾਂ ਅਤੇ ਪੁਖਤਾ ਰੋਡਮੈਪ ਲੈ ਕੇ ਆਈ ਹੈ। ਐੱਨ. ਡੀ. ਏ. ਨੇ ਆਪਣੇ 11 ਸੰਕਲਪ ਸਾਹਮਣੇ ਰੱਖੇ ਹਨ। ਇਹ 11 ਸੰਕਲਪ ਹਰ ਉਸ ਪੰਜਾਬੀ ਲਈ ਹੈ, ਜੋ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਾ ਹੈ। 

file photo

 ਵਰਚੂਅਲ ਰੈਲੀ ਦੌਰਾਨ ਪੀਐਮ ਮੋਦੀ ਨੇ ਲਿਆ ਇਹਨਾਂ ਗੱਲਾਂ ਦਾ ਸੰਕਲਪ
-ਸਰਹੱਦੀ ਖੇਤਰ ਦੇ ਵਿਕਾਸ ਲਈ Border Area Development Authority ਦਾ ਗਠਨ ਕੀਤਾ ਜਾਵੇਗਾ
-ਪੰਜਾਬ ਦੇ ਵਿਕਾਸ ਲਈ ਅਗਲੇ 5 ਸਾਲ 'ਚ ਇਨਫਰਾਸਟਕਚ 'ਤੇ 1 ਲੱਖ ਕਰੋੜ ਰੁਪਏ ਖ਼ਰਚੇ ਜਾਣਗੇ
-ਅੱਤਵਾਦ ਪੀੜਤਾਂ ਦੀ ਮਦਦ ਲਈ ਕੀਤਾ ਜਾਵੇਗਾ ਕਮਿਸ਼ਨ ਦਾ ਗਠਨ
-ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਸਰਹੱਦੋਂ ਪਾਰ ਆ ਰਹੇ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਾਂਗੇ
-ਪੰਜਾਬ ਨੂੰ ਆਧੁਨਿਕਤਾ ਦੀ ਲੋੜ ਹੈ, ਇਹ ਕੰਮ ਕਾਂਗਰਸ ਦੇ ਵੱਸ ਦਾ ਨਹੀਂ 
-ਪੰਜਾਬ ਨੂੰ ਕੋਰੇ ਵਾਅਦੇ ਨਹੀਂ ਚਾਹੀਦੇ
-ਪੰਜਾਬ ਨੂੰ NDA ਦੀਆਂ ਇਮਾਨਦਾਰ ਕੋਸ਼ਿਸ਼ਾਂ ਚਾਹੀਦੀਆਂ ਹਨ
- ਇਕ ਜ਼ਿਲ੍ਹਾ-ਇਕ ਉਤਪਾਦ ਤਹਿਤ ਪੰਜਾਬ ਵਿਚ ਉਦਯੋਗਿਕ ਵਿਕਾਸ ਕੀਤਾ ਜਾਵੇਗਾ
- ਲੁਧਿਆਣਾ ਦੇ ਟੈਕਸਟਾਈਲ ਸੈਕਟਰ ਨੂੰ ਵਧਾਇਆ ਜਾਵੇਗਾ
-ਪੰਜਾਬ ਦੀ ਸੱਤਾ ’ਤੇ ਰਹਿਣ ਵਾਲੇ ਲੋਕਾਂ ਨੇ ਕਿਸਾਨਾਂ ਨੂੰ ਕਰਜ਼ਾ ਦਿੱਤਾ
-ਇਹਨਾਂ ਕੋਲ ਕੈਂਸਰ ਵਾਲੇ ਪਾਣੀ ਤੋਂ ਮੁਕਤੀ ਦੇਣ ਦਾ ਕੋਈ ਰੋਡਮੈਪ ਨਹੀਂ 
- ਖੇਤੀ 'ਤੇ ਹੋਣ ਵਾਲੇ ਖਰਚੇ ਘਟਾ ਕੇ ਕਿਸਾਨਾਂ ਦੀ ਆਮਦਨ ਵਧਾਉਣ ਨੂੰ ਪਹਿਲ ਦਿੱਤੀ ਜਾਵੇਗੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement