
ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਸਿੱਧੂ ਪਰਿਵਾਰ ਦੇ ਦੋਸ਼ਾਂ 'ਤੇ ਸਪੱਸ਼ਟੀਕਰਨ ਦਿੱਤਾ ਹੈ।
ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਦੇ ਘਰ ਦੀ ਸੁਰੱਖਿਆ ਵਾਪਸ ਲੈ ਲਈ ਹੈ। ਪਟਿਆਲਾ ਵਿਚ ਸਿੱਧੂ ਦੀ ਕੋਠੀ ਨੰਬਰ 26 ਵਿਚ ਚਾਰ ਪੁਲਿਸ ਮੁਲਾਜ਼ਮ ਤਾਇਨਾਤ ਸਨ ਜਿਨ੍ਹਾਂ ਨੂੰ ਸਰਕਾਰ ਨੇ ਵਾਪਸ ਬੁਲਾ ਲਿਆ ਹੈ। ਇਹਨਾਂ ਚਾਰ ਜਵਾਨਾਂ ਨੂੰ ਬੁੱਧਵਾਰ ਸਵੇਰੇ ਪਟਿਆਲਾ ਪੁਲਿਸ ਲਾਈਨ ਵਿਖੇ ਰਿਪੋਰਟ ਕਰਨ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ: ਮਲਬੇ ’ਚ ਦੱਬੇ ਦੋਵੇਂ ਭੈਣ-ਭਰਾ ਇੱਕ-ਦੂਜੇ ਲਈ ਬਣੇ ਢਾਲ, ਇੱਕ ਦੂਜੇ ਦਾ ਹੱਥ ਫੜ ਜਿੱਤੇ ਜ਼ਿੰਦਗੀ ਦੀ ਜੰਗ
ਇਸ ਦੌਰਾਨ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਸਿੱਧੂ ਪਰਿਵਾਰ ਦੇ ਦੋਸ਼ਾਂ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਹਨਾਂ ਅਨੁਸਾਰ ਸਿੱਧੂ ਦੀ ਕੋਠੀ ’ਤੇ ਚਾਰ ਸਥਾਨਕ ਪੁਲਿਸ ਮੁਲਾਜ਼ਮ ਤਾਇਨਾਤ ਸਨ, ਜਿਨ੍ਹਾਂ ਵਿਚੋਂ ਸਿਰਫ਼ ਦੋ ਨੂੰ ਹੀ ਵਾਪਸ ਬੁਲਾਇਆ ਗਿਆ ਹੈ। ਕੋਠੀ ਦੇ ਬਾਹਰ ਦੋ ਜਵਾਨ ਅਜੇ ਵੀ ਤਾਇਨਾਤ ਹਨ। ਹਾਲਾਂਕਿ ਸਿੱਧੂ ਦੀ ਜ਼ੈੱਡ ਪਲੱਸ ਸੁਰੱਖਿਆ ਵੀ ਬਰਕਰਾਰ ਹੈ। ਉਹਨਾਂ ਨੂੰ ਇਹ ਸੁਰੱਖਿਆ ਉਦੋਂ ਹੀ ਮਿਲੇਗੀ ਜਦੋਂ ਉਹ ਜੇਲ੍ਹ ਤੋਂ ਬਾਹਰ ਆਉਂਦੇ ਹਨ।
ਇਹ ਵੀ ਪੜ੍ਹੋ: ਭਾਜਪਾ ਆਗੂ ਰਹੀ ਐਲ. ਵਿਕਟੋਰੀਆ ਗੌਰੀ ਬਣੀ ਮਦਰਾਸ ਹਾਈ ਕੋਰਟ ਦੀ ਜੱਜ, ਇਸਲਾਮ ਨੂੰ ਕਿਹਾ ਸੀ ‘ਹਰਾ ਆਤੰਕ’
ਦੱਸ ਦੇਈਏ ਕਿ ਸਿੱਧੂ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿਚ ਪਟਿਆਲਾ ਜੇਲ੍ਹ ਵਿਚ ਬੰਦ ਹਨ। ਇਸ ਮਾਮਲੇ ਵਿਚ ਉਹਨਾਂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹਨਾਂ ਕੋਲ ਪਹਿਲਾਂ ਤੋਂ ਹੀ ਜ਼ੈੱਡ ਪਲੱਸ ਸੁਰੱਖਿਆ ਹੈ, ਉਹਨਾਂ ਨਾਲ ਹਮੇਸ਼ਾ 16 ਜਵਾਨ ਤਾਇਨਾਤ ਰਹਿੰਦੇ ਸਨ। ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਇਹਨਾਂ ਵਿਚੋਂ ਕੁਝ ਜਵਾਨ ਉਹਨਾਂ ਦੀ ਅੰਮ੍ਰਿਤਸਰ- ਪਟਿਆਲਾ ਕੋਠੀ ’ਤੇ ਤਾਇਨਾਤ ਹਨ।
ਇਹ ਵੀ ਪੜ੍ਹੋ: ਸਿੰਗਾਪੁਰ 'ਚ ਚੋਰੀ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਤਕਨੀਸ਼ੀਅਨਾਂ ਨੂੰ ਲੱਗਿਆ ਜੁਰਮਾਨਾ
ਇਸ ਜ਼ੈੱਡ ਪਲੱਸ ਸੁਰੱਖਿਆ ਤੋਂ ਇਲਾਵਾ ਪਟਿਆਲਾ ਪੁਲਿਸ ਪ੍ਰਸ਼ਾਸਨ ਨੇ ਸਿੱਧੂ ਦੀ ਕੋਠੀ ਦੇ ਬਾਹਰ ਵੱਖਰੇ ਤੌਰ 'ਤੇ 4 ਜਵਾਨ ਤਾਇਨਾਤ ਕੀਤੇ ਹੋਏ ਸਨ | ਬੁੱਧਵਾਰ ਨੂੰ ਇਹਨਾਂ ਚਾਰ ਸਿਪਾਹੀਆਂ 'ਚੋਂ ਦੋ ਨੂੰ ਪੁਲਿਸ ਲਾਈਨ ਬੁਲਾਇਆ ਗਿਆ। ਹਾਲਾਂਕਿ ਸਿੱਧੂ ਪਰਿਵਾਰ ਦਾ ਦਾਅਵਾ ਹੈ ਕਿ ਚਾਰ ਜਵਾਨਾਂ ਨੂੰ ਵਾਪਸ ਲੈ ਲਿਆ ਗਿਆ ਹੈ।