
ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।
ਕਪੂਰਥਲਾ: ਪੁਲਿਸ ਨੇ 26 ਜਨਵਰੀ ਦੀ ਰਾਤ ਨੂੰ ਫਗਵਾੜਾ ਦੇ ਬਾਜ਼ਾਰ 'ਚ ਇਕ ਘਟਨਾ ਦੀ ਸੂਚਨਾ ਮਿਲੀ ਸੀ। ਜਿਸ 'ਚ ਬੇਕਰੀ ਦੀ ਦੁਕਾਨ ਚਲਾ ਰਹੇ ਇੱਕ ਵਿਅਕਤੀ 'ਤੇ ਕੁਝ ਅਣਪਛਾਤੇ ਲੋਕਾਂ ਨੇ ਲੁੱਟ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ ਸਨ। ਗਨੀਮਤ ਇਹ ਰਹੀ ਕਿ ਸਹੀ ਸਮੇਂ ’ਤੇ ਇਲਾਜ ਹੋ ਜਾਣ ਕਾਰਨ ਦੁਕਾਨਦਾਰ ਦੀ ਜਾਨ ਬਚ ਗਈ ਸੀ। ਪੁਲਿਸ ਅਨੁਸਾਰ ਘਟਨਾ ਨੂੰ ਅੰਜਾਮ ਦੇਣ ਵਾਲੇ 4 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਅੱਜ ਉਨ੍ਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਮੂਸਤੈਦੀ ਨਾਲ ਕਾਬੂ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਅਤੇ ਆਸ-ਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਘੋਖ ਕਰਨ ਤੋਂ ਬਾਅਦ ਘਟਨਾ 'ਚ ਸ਼ਾਮਲ ਮੁਲਜ਼ਮਾਂ ਦਾ ਪੀੜਤ ਨਾਲ ਦੂਰ-ਦੂਰ ਤੱਕ ਕੋਈ ਰਿਸ਼ਤਾ ਨਹੀਂ ਸੀ। ਪਰ ਜਦੋਂ ਉਨ੍ਹਾਂ ਨੇ ਵਿਗਿਆਨਕ ਢੰਗ ਨਾਲ ਜਾਂਚ ਨੂੰ ਅੱਗੇ ਵਧਾਇਆ। ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਦੁਕਾਨਦਾਰ ਨੂੰ ਲੁੱਟਣ ਦੀ ਨੀਅਤ ਨਾਲ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਬਾਜ਼ਾਰ ਵਿੱਚ ਦੇਰ ਰਾਤ ਸਿਰਫ ਇਹ ਦੁਕਾਨ ਖੁੱਲ੍ਹੀ ਸੀ ਪਰ ਜਦੋਂ ਉਹ ਆਪਣੀ ਦੁਕਾਨ ’ਤੇ ਪਹੁੰਚਿਆ ਤਾਂ ਉਸ ਦਾ ਇੱਕ ਸਾਥੀ ਮੋਟਰਸਾਈਕਲ ’ਤੇ ਪਿੱਛੇ ਆ ਕੇ ਰੁਕ ਗਿਆ, ਜਦੋਂ ਕਿ ਦੂਜੇ ਨੇ ਪਿਸਤੌਲ ਤਾਣ ਕੇ ਦੁਕਾਨਦਾਰ ਨੂੰ ਧਮਕੀਆਂ ਦਿੱਤੀਆਂ ਪਰ ਦੁਕਾਨਦਾਰ ਵੱਲੋਂ ਵਿਰੋਧ ਕਰਨ ’ਤੇ ਉਨ੍ਹਾ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਤੋਂ ਬਾਅਦ ਦੁਕਾਨਦਾਰ ਖੂਨ ਨਾਲ ਲੱਥਪੱਥ ਥੱਲੇ ਡਿੱਗ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਦੁਕਾਨਦਾਰ ਨੂੰ ਹਸਪਤਾਲ ਪਹੁੰਚਾਇਆ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ।
ਪੁਲਿਸ ਨੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ। ਅਖੀਰ ਪੁਲਿਸ ਹੱਥ ਕਾਮਯਾਬੀ ਲੱਗੀ। ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਰ ਮੁਲਜ਼ਮਾਂ ’ਚੋਂ ਤਿੰਨ ਨੂੰ ਕਾਬੂ ਕਰ ਲਿਆ ਹੈ।
ਇਨ੍ਹਾਂ ਪਾਸੋਂ ਹਰਿਆਣਾ ਤੋਂ ਲਿਆਂਦੇ ਪਿਸਤੌਲ ਦੀ ਬਰਾਮਦਗੀ ਤੋਂ ਇਲਾਵਾ 10 ਕਾਰਤੂਸ, 2 ਮੈਗਜ਼ੀਨ ਅਤੇ 400 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਤਿੰਨ ਮੁਲਜ਼ਮ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਆਪਸ ਵਿੱਚ ਪਿਛਲੇ ਦਿਨੀਂ ਮਿਲੇ ਸਨ। ਜਿੱਥੇ ਉਨ੍ਹਾਂ ਨੇ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦੇ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।