ਮੁੱਖ ਮੰਤਰੀ ਵਲੋਂ ਵਰੁਣ ਬੈਵਰੇਜਿਜ਼ ਗਰੀਨਫ਼ੀਲਡ ਫ਼ੈਸਿਲਟੀ ਦਾ ਉਦਘਾਟਨ
Published : Mar 8, 2019, 7:01 pm IST
Updated : Mar 8, 2019, 7:49 pm IST
SHARE ARTICLE
CM Inauguration Pepsico franchisee Varun beverages greenfield facility
CM Inauguration Pepsico franchisee Varun beverages greenfield facility

ਪਠਾਨਕੋਟ : ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 800 ਕਰੋੜ ਰੁਪਏ ਦੀ ਲਾਗਤ ਵਾਲੀ ਪੈਪਸੀਕੋ...

ਪਠਾਨਕੋਟ : ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 800 ਕਰੋੜ ਰੁਪਏ ਦੀ ਲਾਗਤ ਵਾਲੀ ਪੈਪਸੀਕੋ ਦੀ ਫਰੈਂਚਾਈਜ਼ੀਜ ਵਰੁਣ ਬੈਵਰੇਜਿਜ਼ ਗਰੀਨਫੀਲਡ ਫੈਸਲਿਟੀ ਦਾ ਉਦਘਾਟਨ ਕੀਤਾ, ਜਿਸ ਨਾਲ 5000 ਵਿਅਕਤੀਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੁਜ਼ਗਾਰ ਹਾਸਲ ਹੋਵੇਗਾ। ਪੰਜਾਬ ਲਘੂ ਉਦਯੋਗ ਅਤੇ ਬਰਾਮਦ ਨਿਗਮ ਵੱਲੋਂ ਅਲਾਟ ਕੀਤੀ 41 ਏਕੜ ਰਕਬੇ 'ਚ ਸਥਾਪਤ ਇਸ ਯੂਨਿਟ ਵਿੱਚ ਟਰੌਪੀਕਾਨਾ ਜੂਸ, ਡੇਅਰੀ ਅਧਾਰਿਤ ਵਸਤਾਂ, ਕਾਰਬੋਨੇਟ ਗੈਸ ਵਾਲੇ ਠੰਡੇ ਅਤੇ ਸੋਧਿਆ ਹੋਇਆ ਪਾਣੀ ਤਿਆਰ ਹੋਵੇਗਾ।

CM inagurates Pepsico franchisee Varun beverages greenfield facility-1CM inauguration Pepsico franchisee Varun beverages greenfield facility-1

ਪੰਗੋਲੀ ਵਿਖੇ ਸਥਿਤ ਗ੍ਰੋਥ ਇੰਡਸਟਰੀਅਲ ਸੈਂਟਰ ਵਿੱਚ ਇਨਾਂ ਉਤਪਾਦਾਂ ਦੀ ਅਜ਼ਮਾਇਸ਼ ਸ਼ੁਰੂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਇਸ ਇਲਾਕੇ 'ਚ ਗੁਰੂ ਅੰਗਦ ਦੇਵ ਵੈਟਨਰੀ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਡੇਅਰੀ ਵਿਕਾਸ ਪਾਸਾਰ ਕੇਂਦਰ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਤਾਂ ਕਿ ਦੁੱਧ ਉਤਪਾਦਕਾਂ ਨੂੰ ਬਿਹਤਰ ਪਸ਼ੂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਦੁਧਾਰੂ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਹੋ ਸਕੇ ਜਿਸ ਨਾਲ ਦੁੱਧ ਦਾ ਮਿਆਰ ਵਧੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੈਪਸੀਕੋ ਪ੍ਰਾਜੈਕਟ ਸੂਬੇ ਵਿੱਚ ਉਦਯੋਗਿਕ ਤਰੱਕੀ ਨੂੰ ਹੋਰ ਅੱਗੇ ਲਿਜਾਵੇਗਾ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਨਅਤ ਨੂੰ ਮੁੜ ਸੁਰਜੀਤ ਕਰਨ ਲਈ ਟਰੱਕ ਯੂਨੀਅਨਾਂ ਖ਼ਤਮ ਕਰਨ, ਮੌਜੂਦਾ ਅਤੇ ਨਵੇਂ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣਾ ਅਤੇ ਸੂਬੇ ਅੰਦਰ ਅਤੇ ਸੂਬੇ ਤੋਂ ਬਾਹਰ ਵਿਕਦੀਆਂ ਵਸਤਾਂ ’ਤੇ ਜੀ.ਐਸ.ਟੀ ਲਾਭ ਦੇਣ ਸਮੇਤ ਕਈ ਲੀਹੋਂ ਹਟਵੇਂ ਕਦਮ ਚੁੱਕੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਨਿਵੇਸ਼ਕਾਰਾਂ ਨੂੰ ਪੰਜ ਸਾਲਾਂ ਲਈ ਪ੍ਰਤੀ ਮੁਲਾਜ਼ਮ 48000 ਰੁਪਏ ਦੀ ਰੁਜ਼ਗਾਰ ਸਬਸਿਡੀ ਬਿਨਾਂ ਕਿਸੇ ਉੱਪਰਲੀ ਬੰਦਿਸ਼ ਤੋਂ ਦਿੱਤੀ ਜਾ ਰਹੀ ਹੈ। ਸਾਲ 2018-19 ਵਿੱਚ ਉਦਯੋਗਿਕ ਖੇਤਰ ਵਿੱਚ ੳੂਰਜਾ ਦੀ ਖਪਤ 14 ਫ਼ੀਸਦੀ ਵਧੀ ਹੈ ਜਿਸ ਤੋਂ ਸੂਬੇ ਵਿੱਚ ਉਦਯੋਗਿਕ ਖੇਤਰ ਦੇ ਮੁੜ ਪੈਰਾਂ ਸਿਰ ਹੋਣ ਦਾ ਸਪੱਸ਼ਟ ਸੰਕੇਤ ਮਿਲਦਾ ਹੈ।

CM inagurates Pepsico franchisee Varun beverages greenfield facility-2CM Inauguration Pepsico franchisee Varun beverages greenfield facility-2

ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ 66,000 ਕਰੋੜ ਰੁਪਏ ਦੇ ਐਮ.ਓ.ਯੂ ਕੀਤੇ ਗਏ ਹਨ ਜਿਨਾਂ ਵਿੱਚੋਂ 36,000 ਕਰੋੜ ਰੁਪਏ ਦੇ ਨਿਵੇਸ਼ ਨਾਲ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਹੋ ਗਿਆ ਹੈ। ਪੈਪਸੀਕੋ ਇੰਡਿਆ ਦੇ ਮੁਖੀ ਅਤੇ ਸੀ.ਈ.ਓ ਅਹਿਮਦ ਅਲ ਸ਼ੇਖ ਨੇ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਪੈਪਸੀਕੋ ਨੇ 30 ਸਾਲ ਪਹਿਲਾਂ ਪੰਜਾਬ ਤੋਂ ਹੀ ਭਾਰਤ ਦੇ ਸਫ਼ਰ ਦਾ ਆਗਾਜ਼ ਕੀਤਾ ਸੀ ਅਤੇ ਪੈਪਸੀਕੋ ਈਕੋ ਸਿਸਟਮ ਦਾ ਇਹ ਤਾਜ਼ਾ ਨਿਵੇਸ਼ ਭਾਰਤ ਦੇ ਵਪਾਰਕ ਤਰੱਕੀ ਪ੍ਰਤੀ ਉਨਾਂ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।

ਇਸ ਮੌਕੇ ਵਿਧਾਇਕ ਜੋਗਿੰਦਰ ਪਾਲ ਤੇ ਬਰਿੰਦਰਮੀਤ ਸਿੰਘ ਪਾਹੜਾ, ਨਿਵੇਸ਼ ਪੰਜਾਬ ਦੇ ਸੀ.ਈ.ਓ ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਰਾਮਵੀਰ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਬੈਂਸ ਹਾਜ਼ਰ ਸਨ। 

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement