
ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ.) ਨੇ ਵਿੱਤੀ ਸਾਲ 2020-21 ਤੋਂ ਵਿੱਤੀ ਸਾਲ 2022-23 ਲਈ ਟੈਰਿਫ਼ ਨਿਰਧਾਰਿਤ ਕਰਨ ਸਬੰਧੀ...
ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ.) ਨੇ ਵਿੱਤੀ ਸਾਲ 2020-21 ਤੋਂ ਵਿੱਤੀ ਸਾਲ 2022-23 ਲਈ ਟੈਰਿਫ਼ ਨਿਰਧਾਰਿਤ ਕਰਨ ਸਬੰਧੀ ਉਤਪਾਦਨ, ਸੰਚਾਰ ਅਤੇ ਵੰਡ ਦੇ ਕੰਮ ਲਈ ਬਹੁ ਸਾਲਾ ਟੈਰਿਫ਼ ਰੈਗੂਲੇਸ਼ਨ (ਐਮ.ਵਾਈ.ਟੀ.) ਖਰੜਾ ਜਾਰੀ ਕੀਤਾ ਹੈ। ਇਹ ਜਾਣਕਾਰੀ ਪੀ.ਐਸ.ਈ.ਆਰ.ਸੀ. ਦੇ ਬੁਲਾਰੇ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਮਿਸ਼ਨ ਦੀ ਵੈਬਸਾਈਟ www.pserc.in 'ਤੇ ਉਪਲੱਬਧ ਹੈ।
PSERC
ਇਸ ਸਬੰਧੀ ਕਿਸੇ ਵੀ ਇਤਰਾਜ਼/ ਸੁਝਾਅ ਲਈ ਪਬਲਿਕ ਨੋਟਿਸ 9 ਫ਼ਰਵਰੀ 2019 ਨੂੰ ਪ੍ਰਮੁੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਮਿਸ਼ਨਰ ਨੇ ਆਪਣੇ ਦਫ਼ਤਰ ਐਸ.ਸੀ.ਓ. ਨੰਬਰ 220-221 ਸੈਕਟਰ-34 ਏ ਚੰਡੀਗੜ੍ਹ ਵਿਖੇ 19 ਮਾਰਚ 2019 ਨੂੰ ਸਵੇਰੇ 11 ਵਜੇ ਇਕ ਜਨਤਕ ਸੁਣਵਾਈ ਦਾ ਪ੍ਰਬੰਧ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਸਾਰੇ ਇਤਰਾਜ਼ ਕਰਨ ਵਾਲਿਆਂ, ਜਿਨ੍ਹਾਂ ਨੇ ਕਮਿਸ਼ਨਰ ਕੋਲ ਆਪਣੇ ਇਤਰਾਜ਼/ਸੁਝਾਅ ਫ਼ਾਈਲ ਕੀਤੇ ਹਨ ਅਤੇ ਕਮਿਸ਼ਨ ਕੋਲ ਐਮ.ਵਾਈ.ਟੀ. ਰੈਗੂਲੇਸ਼ਨਸ ਖਰੜੇ 'ਤੇ ਆਪਣੇ ਵਿਚਾਰ/ਸੁਝਾਅ ਪੇਸ਼ ਕਰਨ ਦੇ ਇਛੁੱਕ ਹੋਰ ਵਿਅਕਤੀ/ਸੰਸਥਾਵਾਂ ਨੂੰ ਜਨਤਕ ਸੁਣਵਾਈ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ।